The Blueprint of my mind book: ਹਲਕਾਂ ਲੰਬੀ ਦੇ ਪਿੰਡ ਤਰਮਾਲਾ ਦੇ ਇਕ 15 ਸਾਲ ਦੇ ਗਿਆਰਵੀਂ ਕਲਾਸ ਦੇ ਬੱਚੇ ਨੇ ਸਮਾਜ ਨੂੰ ਚੰਗੀ ਸੇਧ ਦੇਣ ਵਾਲੀ “ਦੀ ਪ੍ਰਿੰਟ ਆਫ ਮਾਈਂਡ” ਕਵਿਤਾਵਾਂ ਦੀ ਕਿਤਾਬ ਲਿਖ ਕੇ ਇੰਡੀਆ ਬੁੱਕ ਆਫ ਰਿਕਾਰਡ ਵਿਚ ਨਾਮ ਦਰਜ ਕਰਵਾ ਕੇ ਇਕ ਵੱਡੀ ਮਿਸ਼ਾਲ ਪੈਦਾ ਕਰ ਵਖਾਈ ਹੈ ।
ਖਿੜੇ5 ਹਨ ਕਿ ਜੇਕਰ ਕੁਝ ਲਿਖਣ ਦਾ ਜਜ਼ਬਾ ਹੋਵੇ ਤਾਂ ਉਸ ਵਿਚ ਕੋਈ ਉਮਰ ਨਹੀਂ ਹੁੰਦੀ ਅਜਿਹਾ ਹੀ ਕਰ ਵਖਾਇਆ ਹੈ ਹਲਕਾਂ ਲੰਬੀ ਦੇ ਪਿੰਡ ਤਰਮਾਲਾ ਦੇ ਇਕ 15 ਸਾਲ ਦੇ ਗਿਆਰਵੀਂ ਵਿਚ ਪੜਨ ਵਾਲੇ ਮਨਸਿਰਤ ਸਿੰਘ ਗਿੱਲ ਨੇ ਜਿਸ ਨੂੰ ਬਚਪਨ ਵਿਚ ਹੀ ਚੰਗੀਆਂ ਫ਼ਿਲਮਾਂ ਦੇਖ ਅਤੇ ਕਿਤਾਬਾ ਪੜ ਕੇ ਕੁਝ ਲਿਖਣ ਦੀ ਰੁਚੀ ਜਾਗੀ। ਉਸਨੇ ਪੜਾਈ ਦੇ ਨਾਲ ਨਾਲ ਆਪਣੇ ਆਪ ਕਿਵਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ ਅਤੇ ਆਪਣੇ ਦੋਸਤਾਂ ਨੂੰ ਦਿਖਉਦਾ ਰਿਹਾ।
ਜਿਨ੍ਹਾਂ ਨੇ ਉਸ ਦੀ ਪ੍ਰਸੰਸਾ ਕੀਤੀ ਅਤੇ ਹੌਸਲਾ ਮਿਲਿਆ ਉਸ ਨੇ ਆਪਣੀ ਪਹਿਲੀ ਹੀ ਅੰਗਰੇਜ਼ੀ ਵਿਚ “ਦੀ ਪ੍ਰਿੰਟ ਆਫ ਮਾਈਂਡ” ਜਿਸ ਨੂੰ ਪਬਲਿਸ਼ ਕਰਵਾਇਆ ਤਾਂ ਉਸ ਨੂੰ ਅਮੀਦ ਨਹੀਂ ਸੀ ਕਿ ਉਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਡ ਵਿਚ ਦਰਜ ਹੋ ਜਾਵੇਗਾ। ਜਿਸ ਨੂੰ ਲੈ ਕੇ ਜਿਥੇ ਮਨਸਿਰਤ ਦੇ ਮਾਤਾ ਪਿਤਾ ਵਿਚ ਖੁਸ਼ੀ ਦੀ ਲਹਿਰ ਹੈ ਉਥੇ ਹਲਕੇ ਦੇ ਨਾਲ-ਨਾਲ ਪੂਰੇ ਪੰਜਾਬ ਲਈ ਇਕ ਵੱਡੀ ਮਿਸਾਲ ਹੈ।