The historic Saragarhi monument : ਫਿਰੋਜ਼ਪੁਰ ਸ਼ਹਿਰ ਵਿਚ ਸਥਿਤ 21 ਸੂਰਮਿਆਂ ਦੀ ਯਾਦ ਵਿਚ ਬਣਾਏ ਗਏ ਇਤਿਹਾਸਕ ਸਾਰਾਗੜ੍ਹੀ ਕੰਪਲੈਕਸ ਦਾ ਸੁੰਦਰੀਕਰਨ ਕੀਤਾ ਜਾਵੇਗਾ, ਜਿਸ ਦੇ ਲਈ ਪੰਜਾਬ ਸਰਕਾਰ ਵੱਲੋਂ ਡੇਢ ਕਰੋੜ ਰੁਪਏ ਦਾ ਪ੍ਰਾਜੈਕਟ ਸ਼ੁਰੂ ਕਰਨ ਦਾ ਕੰਮ ਅਲਾਟ ਕੀਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਸ਼ਹਿਰੀ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੇ ਦੱਸਿਆ ਕਿ ਸਾਰਾਗੜ੍ਹੀ ਕੰਪਲੈਕਸ ਨੂੰ ਡਿਵੈਲਪ ਕਰਨ ਦਾ ਕੰਮ ਇਕ ਕੰਪਨੀ ਨੂੰ ਸੌੰਪਿਆ ਗਿਆ ਹੈ। ਇਹ ਕੰਪਨੀ ਛੇਤੀ ਹੀ ਇਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰ ਦੇਵੇਗੀ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਹਰ ਸਾਲ ਸਟੇਟ ਲੈਵਲ ਫੰਕਸ਼ਨ ਕਰਵਾਇਆ ਜਾਂਦਾ ਹੈ, ਜਿਸ ਵਿਚ ਬ੍ਰਿਟਿਸ਼ ਇੰਡੀਆ ਲਈ ਲੜ ਕੇ ਵੀਰਗਤੀ ਹਾਸਲ ਕਰਨ ਵਾਲੇ ਸਾਰੇ 21 ਜੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਜਾਂਦੀ ਹੈ। ਬ੍ਰਿਟਿਸ਼ ਆਰਮੀ ਦਾ ਡੈਲੀਗੇਸ਼ਨ ਵੀ ਇਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ। ਵਿਧਾਇਕ ਪਿੰਕੀ ਨੇ ਦੱਸਿਆ ਕਿ ਬੱਚਿਆਂ ਨੂੰ ਆਪਣੇ ਮਾਣਮੱਤੇ ਇਤਿਹਾਸ ਨਾਲ ਜਾਣੂ ਕਰਵਾਉਣਾ ਸਮੇਂ ਦੀ ਲੋੜ ਹੈ। ਦੇ ਲਈ ਇਹ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਵਿਚ ਪੈਸਿਲਿਟੇਸ਼ਨ ਸੈਂਟਰ, ਪਾਰਕ ਅਤੇ ਸੁੰਦਰੀਕਰਣ ਦੇ ਕਈ ਕੰਮ ਕੀਤੇ ਜਾਣਗੇ। ਮੈਮੋਰੀਅਲ ਟਰੱਸਟ ਦੇ ਕੋਲ ਦੋ ਕਰੋੜ ਰੁਪਏ ਪਹਿਲਾਂ ਵੀ ਆ ਚੁੱਕੇ ਹਨ, ਜੋ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਸਨ।
ਦੱਸਣਯੋਗ ਹੈ ਕਿ ਸਾਰਾਗੜ੍ਹੀ ਕੰਪਲੈਕਸ ’ਚ 12 ਸਤੰਬਰ 1897 ਨੂੰ ਅੰਗਰੇਜ਼ੀ ਹਕੂਮਤ ਲਈ ਲੜ ਕੇ 10 ਹਜ਼ਾਰ ਪਠਾਨਾਂ ਨੂੰ ਹਰਾਉਣ ਵਾਲੇ 21 ਸਿੱਖ ਸੂਰਮਿਆਂ ਦੀ ਯਾਦ ਵਿਚ ਪਵਿੱਤਰ ਗੁਰਦੁਆਰਾ ਬਣਿਆ ਹੋਇਆ ਹੈ। 1902 ਵਿਚ ਇਨ੍ਹਾਂ ਵੀਰ ਜੋਧੀਆਂ ਦੀ ਯਾਦ ਵਿਚ ਬਣਾਏ ਗਏ ਤਿੰਨ ਗੁਰਦੁਆਰਿਆਂ ਦਾ ਨਿਰਮਾਣ ਕੀਤਾ ਗਿਆ ਸੀ।