The two princesses got : ਫਰੀਦਕੋਟ ਦੇ ਰਾਜਾ ਹਰਿੰਦਰ ਸਿੰਘ ਬਰਾੜ ਦੀ 20 ਹਜ਼ਾਰ ਕਰੋੜ ਤੋਂ ਵੱਧ ਦੀ ਪ੍ਰਾਪਰਟੀ ’ਤੇ ਹੁਣ ਰਾਜਕੁਮਾਰੀ ਅੰਮ੍ਰਿਤ ਕੌਰ ਅਤੇ ਦੀਪਇੰਦਰ ਕੌਰ ਦਾ ਮਾਲਕਾਣਾ ਹੱਕ ਹੋਵੇਗਾ। ਹਾਈਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਸਹੀ ਮੰਨਦੇ ਹੋਏ ਉਸ ’ਤੇ ਮੋਹਰ ਲਗਾ ਦਿੱਤੀ ਹੈ, ਹਾਲਾਂਕਿ ਆਪਣੇ ਫੈਸਲੇ ਵਿਚ ਹਾਈਕੋਰਟ ਨੇ ਕੁਝ ਹਿੱਸੇ ’ਤੇ ਮਹਾਰਾਣੀ ਮਹਿੰਦਰ ਕੌਰ ਦਾ ਹੱਕ ਵੀ ਮੰਨਿਆ ਹੈ। 547 ਸਫਿਆਂ ਦੇ ਆਪਣੇ ਹੁਕਮ ਵਿਚ ਜਸਟਿਸ ਰਾਜ ਮੋਹਨ ਸਿੰਘ ਨੇ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਅੰਮ੍ਰਿਤ ਕੌਰ, ਦੀਪਇੰਦਰ ਕੌਰ ਅਤੇ ਮਹਰਾਵਲ ਖੇਵਾਜੀ ਟਰੱਸਟ ਵੱਲੋਂ ਦਾਇਰ ਸਾਰੀਆਂ ਅਪੀਲਾਂ ਨੂੰ ਖਾਰਿਜ ਕਰ ਦਿੱਤਾ।
ਹਾਈਕੋਰਟ ਨੇ ਕਿਹਾ ਕਿ ਹਿੰਦੂ ਉਤਰਾਧਿਕਾਰ ਐਕਟ ਦੇ ਅਧੀਨ ਮਹਾਰਾਜਾ ਦੀ ਮੌਤ ਦੇ ਸਮੇਂ ਮਹਾਰਾਣੀ ਮਹਿੰਦਰ ਕੌਰ ਜਿਊਂਦੀ ਸੀ ਅਜਿਹੇ ਵਿਚ ਇਸ ਜਾਇਦਾਦ ਵਿਚ ਉਹ ਵੀ ਹਿੱਸੇਦਾਰ ਹੈ। ਬਾਵਜੂਦ ਇਸ ਦੇ ਉਨ੍ਹਾਂ ਦੀ ਜਾਇਦਾਦ ਦਾ ਵਧੇਰੇ ਹਿੱਸਾ ਉਨ੍ਹਾਂ ਵੱਲੋਂ ਤੈਅ ਕੀਤੇ ਗਏ ਵਾਰਿਸਾਂ ਨੂੰ ਦਿੱਤਾ ਜਾਵੇਗਾ। ਹਾਈਕੋਰਟ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਨੂੰ ਬਰਕਰਾਰ ਰਖਿਆ ਹੈ, ਜਿਸ ਵਿਚ ਮਹਾਰਾਵਲ ਖੇਵਾਜੀ ਟਰੱਸਟ ਨੂੰ ਸਾਰੀ ਜਾਇਦਾਦ ਸੌਂਪੇ ਜਾਣ ਦੀ ਵਸੀਅਤ ਨੂੰ ਫਰਜ਼ੀ ਦੱਸਿਆ ਸੀ ਅਤੇ ਹੁਣ ਹਾਈਕੋਰਟ ਨੇ ਵੀ ਇਸ ਟਰੱਸਟ ਨੂੰ ਨਾਜਾਇਜ਼ ਕਰਾਰ ਦੇ ਦਿੱਤਾ ਹੈ।