titu bania Car dc: ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਜਿੱਥੇ ਜਨਤਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰ ਕੇ ਗੁੱਸਾ ਜਤਾ ਰਹੇ ਹਨ, ਉੱਥੇ ਹੀ ਲੁਧਿਆਣਾ ਦੇ ਹਲਕਾ ਦਾਖਾ ਤੋਂ ਚੋਣਾਂ ਲੜ ਚੁੱਕੇ ਟੀਟੂ ਬਾਣੀਏ ਨੇ ਅਨੋਖੇ ਤਾਰੀਕੇ ਨਾਲ ਇਸ ਦਾ ਵਿਰੋਧ ਕੀਤਾ। ਜਾਣਕਾਰੀ ਮੁਤਾਬਕ ਅੱਜ ਟੀਟੂ ਬਾਣੀਆ ਆਪਣੀ ਕਾਰ ਨੂੰ ਡਿਸਕਾਊਟ ‘ਤੇ ਵੇਚਣ ਲਈ ਜ਼ਿਲ੍ਹੇ ਦੇ ਡੀ.ਸੀ. ਦਫਤਰ ਪਹੁੰਚੇ, ਜਿੱਥੇ ਉਹ ਕਾਰ ਨੂੰ ਰੱਸੀ ਬੰਨ੍ਹ ਕੇ ਖਿੱਚਦਾ ਹੋਇਆ ਦਿਖਾਈ ਦੇ ਰਿਹਾ ਹੈ।
ਪੈਟਰੋਲ-ਡੀਜ਼ਲ ਦੀਆਂ ਵੱਧ ਰਹੀਆਂ ਦਿਨੋ-ਦਿਨ ਕੀਮਤਾਂ ਨੂੰ ਲੈ ਕੇ ਸਰਕਾਰ ਨੂੰ ਲਾਹਣਤਾਂ ਪਾ ਰਹੇ ਟੀਟੂ ਬਾਣੀਏ ਨੇ ਕਿਹਾ ਹੈ ਕਿ ਕਾਂਗਰਸ ਅਤੇ ਭਾਜਪਾ ਦੋਵਾਂ ਪਾਰਟੀਆਂ ਆਪਸੀ ਮਿਲੀ-ਭੁਗਤ ਨਾਲ ਹੀ ਜਨਤਾ ਨੂੰ ਲੁੱਟਣ ਦਾ ਕੰਮ ਕਰ ਰਹੀਆਂ ਹਨ। ਇਸ ਦੌਰਾਨ ਉਨ੍ਹਾਂ ਨੇ ਰਵਨੀਤ ਬਿੱਟੂ ‘ਤੇ ਵੀ ਤਿੱਖਾ ਤੰਜ ਕੱਸਿਆ। ਮਹਿੰਗਾਈ ਦੇ ਮੁੱਦੇ ਨੂੰ ਚੁੱਕਦੇ ਹੋਏ ਟੀਟੂ ਬਾਣੀਏ ਨੇ ਕਿਹਾ ਹੈ ਕਿ ਹੁਣ ਮੈਂ ਆਪਣੀ ਕਾਰ ਇਸ ਲਈ ਡੀ.ਸੀ. ਨੂੰ ਵੇਚਣ ਆਇਆ ਹਾਂ ਕਿਉਂਕਿ ਮੈਂ ਇਸ ਦਾ ਖਰਚਾ ਨਹੀਂ ਚੁੱਕ ਸਕਦਾ ਹੈ।