ugc net 2020 exam : ਲੁਧਿਆਣਾ, (ਤਰਸੇਮ ਭਾਰਦਵਾਜ)- ਕੋੋਰੋਨਾ ਮਹਾਂਮਾਰੀ ਚਲਦਿਆਂ ਦੇਸ਼ ਵਿਆਪੀ ਲਾਕਡਾਊਨ ਲੱਗਣ ਕਾਰਨ ਸਕੂਲ,ਕਾਲਜ ਬੰਦ ਕਰ ਦਿੱਤੇ ਗਏ ਸਨ।ਜਿਸ ਦੇ ਚੱਲਦਿਆਂ ਸਾਰੀਆਂ ਪ੍ਰੀਖਿਆਵਾਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ।ਰਿਕਵਾਇਰਮੈਂਟ ਟੈਸਟਾਂ ਨੂੰ ਲੈ ਕੇ ਜੋ ਵਿਦਿਆਰਥੀਆਂ ਪ੍ਰੇਸ਼ਾਨ ਹੋ ਰਹੇ ਸਨ।ਉਨ੍ਹਾਂ ਦਾ ਇੰਤਰਾਜ਼ ਹੁਣ ਖਤਮ ਹੋ ਚੁੱਕਾ ਹੈ।ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਜੂਨ/ਸਤੰਬਰ ਪੱਧਰ ਦੀ ਪ੍ਰੀਖਿਆ ਲਈ ਯੂ. ਜੀ. ਸੀ. ਨੈੱਟ ਦੇ ਐਡਮਿਟ ਕਾਰਡ ਆਪਣੀ ਅਧਿਕਾਰਿਕ ਵੈਬਸਾਈਟ ’ਤੇ ਜਾਰੀ ਕਰ ਦਿੱਤੇ ਹਨ। ਉਮੀਦਵਾਰ ਬੋਰਡ ਦੀ ਅਧਿਕਾਰਿਕ ਵੈਬਸਾਈਟ ’ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ 24 ਸਤੰਬਰ ਤੋਂ 5 ਨਵੰਬਰ ਦੇ ਵਿਚਕਾਰ ਕਈ ਸ਼ਿਫਟਾਂ ‘ਚ ਆਯੋਜਿਤ ਕੀਤੀ ਜਾਵੇਗੀ। ਇਸ ਦੇ ਇਲਾਵਾ ਐੱਨ. ਟੀ. ਏ. ਨੇ ਪ੍ਰੀਖਿਆ ਦਾ ਵਿਸ਼ਾਵਾਰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਦੀ ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗੀ।ਹੁਣ ਸਿਰਫ ਉਨ੍ਹਾਂ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਪ੍ਰੀਖਿਆ 24 ਅਤੇ 25 ਸਤੰਬਰ ਨੂੰ ਹੈ। ਬਾਕੀ ਪ੍ਰੀਖਿਆਵਾਂ ਦੇ ਉਮੀਦਵਾਰਾਂ ਦੇ ਐਡਮਿਟ ਕਾਰਡ ਵੀ ਜਲਦ ਹੀ ਜਾਰੀ ਕੀਤੇ ਜਾਣਗੇ। ਐੱਨ. ਟੀ. ਏ. ਯੂ. ਜੀ. ਸੀ. ਨੈੱਟ 2020 ਦੀ ਪ੍ਰੀਖਿਆ 24, 25, 29 ਅਤੇ 30 ਸਤੰਬਰ ਨੂੰ ਹੋਰ 1,7,9,17,21,22,23 ਅਕਤੂਬਰ ਅਤੇ 5 ਨਵੰਬਰ ਨੂੰ ਹੋਵੇਗੀ।ਯੂ. ਜੀ. ਸੀ. ਦੀ ਅਧਿਕਾਰਿਕ ਵੈਬਸਾਈਟ ’ਤੇ ਜਾਓ।