village guljarpur bank account: ਡਿਜ਼ੀਟਲ ਖੇਤਰ ਵਿੱਚ ਦੇਸ਼ ਵੱਲੋਂ ਕੀਤੀ ਗਈ ਤਰੱਕੀ ਨਾਲ ਜਿਥੇ ਲੋਕਾਂ ਨੂੰ ਲਾਭ ਮਿਲਿਆ ਹੈ ਉੱਥੇ ਇਸ ਦੇ ਵੱਡੇ ਪੱਧਰ ਉੱਤੇ ਨੁਕਸਾਨ ਵੀ ਸਾਹਮਣੇ ਆ ਰਹੇ ਹਨ। ਡਿਜ਼ੀਟਲ ਤਕਨੀਕ ਜ਼ਰੀਏ ਬੈਂਕਾਂ ਨਾਲ ਕੀਤੇ ਜਾਣ ਵਾਲੇ ਲੈਣ-ਦੇਣ ਕਾਰਨ ਜਿੱਥੇ ਲੋਕਾਂ ਨੂੰ ਬੈਂਕਾਂ ਵਿੱਚ ਲੱਗਦੀਆਂ ਲੰਬੀਆਂ ਲਾਈਨਾਂ ਤੋਂ ਰਾਹਤ ਮਿਲੀ ਹੈ। ਉਥੇ ਕੁਝ ਚਲਾਕ ਕਿਸਮ ਦੇ ਲੋਕਾਂ ਵੱਲੋਂ ਭੋਲੇ-ਭਾਲੇ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਪਿੰਡ ਗੁਲਜ਼ਾਰਪੁਰਾ ਠਰੂਆ ਦੇ ਰਹਿਣ ਵਾਲੇ ਹਰਦੀਪ ਸਿੰਘ ਨੇ ਦੱਸਿਆ ਕਿ ੳਸ ਦੇ ਬੈਂਕ ਖਾਤੇ ਵਿਚੋਂ ਅਣਜਾਣ ਵਿਅਤੀ ਨੇ ਇੱਕ ਲੱਖ ਤੀਹ ਹਜ਼ਾਰ ਰੁਪਏ ਕਿਸ ਤਰਾਂ ਉਡਾ ਲਏ। ਜਾਣਕਾਰੀ ਦਿੰਦਿਆਂ ਪਿੰਡ ਗੁਲਜਾਰਪੁਰਾ ਠਰੂਆ ਵਾਸੀ ਹਰਦੀਪ ਸਿੰਘ ਪੁੱਤਰ ਇਕਬਾਲ ਸਿੰਘ ਨੇ ਦੱਸਿਆ ਕਿ ਬੀਤੀ 24 ਦਸੰਬਰ ਨੂੰ ਉਸ ਨੂੰ ਇਕ ਅਣਪਛਾਤੇ ਵਿਅਕਤੀ ਵੱਲੋਂ ਫੋਨ ਨੰਬਰ 7846941602 ਤੋਂ ਕਾਲ ਆਈ ਅਤੇ ਕਾਲ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਉਹ ਬੈਂਕ ਤੋਂ ਬੋਲ ਰਿਹਾ ਹੈ। ਫੋਨ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਤੁਹਾਡਾ ਜੋ ਵਹੀਕਲ ਲੋਨ ਚੱਲ ਰਿਹਾ ਹੈ ਉਸ ਦੀ ਕਿਸ਼ਤ ਪੈਂਡਿੰਗ ਹੈ ਜਦੋਂ ਹਰਦੀਪ ਨੇ ਉਸ ਨੂੰ ਦੱਸਿਆ ਕਿ ਉਸਨੇ ਕਿਸ਼ਤ ਭਰੀ ਹੋਈ ਹੈ ਤਾਂ ਉਸ ਨੇ ਕਿਹਾ ਕਿ ਉਹ ਹਾਲੇ ਤੱਕ ਅਪਡੇਟ ਨਹੀਂ ਹੋਈ ਇਸ ਲਈ ਲਿੰਕ ਭੇਜਦਾ ਹਾਂ।
ਉਸ ਦੇ ਕਹੇ ਅਨੁਸਾਰ ਹਰਦੀਪ ਉਸ ਵੱਲੋਂ ਭੇਜੇ ਲਿੰਕ ਉੱਤੇ ਕਲਿੱਕ ਕੀਤਾ ਤੋਂ ਤੁਰੰਤ ਹਰਦੀਪ ਬੈਂਕ ਖਾਤੇ ਵਿਚੋਂ ਮੈਸੇਜ ਆਉਣੇ ਸ਼ੁਰੂ ਹੋ ਗਏ। ਹਰਦੀਪ ਨੇ ਦੱਸਿਆ ਕਿ ਉਸਨੂੰ ਕੁਝ ਸਮਝ ਲੱਗਦੀ ਇਸ ਤੋਂ ਪਹਿਲਾਂ ਹੀ ਉਕਤ ਵਿਅਕਤੀ ਵੱਲੋਂ ਉਸਦੇ ਬੈਂਕ ਖਾਤੇ ਵਿਚੋਂ 4999 ਰੁਪਏ ਕੱਢ ਲੈਣ ਦੇ ਨਾਲ ਨਾਲ ਮੇਰੇ ਕ੍ਰੈਡਿਟ ਕਾਰਡ ਨੰਬਰ 593420004165371 ਵਿੱਚੋਂ 15 ਹਜ਼ਾਰ ਅਤੇ 99734.60 ਰੁਪਏ ਦੇ ਨਾਲ-ਨਾਲ ਕਾਰਪੋਰੇਸ਼ਨ ਬੈਂਕ ਨਾਲ ਸਬੰਧਤ ਦੂਜੇ ਖਾਤੇ ਵਿੱਚੋਂ ਵੀ 9999 ਰੁਪਏ ਉਡਾ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਆਪਣੇ ਨਾਲ ਵੱਜੀ ਠੱਗੀ ਸਬੰਧੀ ਉਨ੍ਹਾਂ ਤਰੁੰਤ ਪੁਲਿਸ ਦੇ ਸਾਈਬਰ ਸੈੱਲ ਨੂੰ ਸੂਚਿਤ ਕੀਤੇ ਜਾਣ ਦੇ ਬਾਵਜੂਦ ਹਾਲੇ ਤੱਕ ਮਾਮਲੇ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਇੱਕ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਨਿੱਜੀ ਸਕੂਲ ਵਿੱਚ ਪੜ੍ਹਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਹੈ। ਇਸ ਲਈ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਇਸ ਦੀ ਪੜਤਾਲ ਕਰਵਾ ਕੇ ਦੋਸ਼ੀ ਵਿਅਕਤੀਆਂ ਨੂੰ ਕਾਬੂ ਕੀਤਾ ਜਾਵੇ।