whether in punjab: ਲੁਧਿਆਣਾ,(ਤਰਸੇਮ ਭਾਰਦਵਾਜ)-ਪਿਛਲੇ ਕੁਝ ਦਿਨਾਂ ਤੋਂ ਪੰਜਾਬ ‘ਚੋਂ ਮਾਨਸੂਨ ਵਾਪਸ ਚਲਾ ਗਿਆ ਹੈ।ਕੁਝ ਦਿਨਾਂ ਤੋਂ ਮੌਸਮ ‘ਚ ਤਬਦੀਲੀਆਂ ਆਈਆਂ ਹਨ।ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਵਲੋਂ ਮੌਸਮ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ।ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਲੁਧਿਆਣਾ ਦੇ ਨਜ਼ਦੀਕੀ ਇਲਾਕਿਆਂ ‘ਚ ਆਉਣ ਵਾਲੇ ਦਿਨਾਂ ‘ਚ ਤਬਦੀਲੀ ਦੇਖੀ ਜਾ ਸਕਦੀ ਹੈ।ਮੌਸਮ ਖੁਸ਼ਕ-ਖੁਸ਼ਕ ਬਣਿਆ ਰਹਿਣ ਦੀ
ਸੰਭਾਵਨਾ ਜਤਾਈ ਜਾ ਰਹੀ ਹੈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਪਾਰਾ 55 ਡਿਗਰੀ ਸੈਲਸੀਅਸ ਤੋਂ 36 ਡਿਗਰੀ ਸੈਲਸੀਅਸ, ਜਦੋਂ ਕਿ ਘੱਟ ਤੋਂ ਘੱਟ ਪਾਰਾ 16 ਅਤੇ 20 ਡਿਗਰੀ ਸੈਲਸੀਅਸ ਰਹਿ ਸਕਦਾ ਹੈ।ਸਵੇਰ ਦੇ ਸਮੇਂ ‘ਚ ਹਵਾ ‘ਚ ਨਮੀ ਦੀ ਮਾਤਰਾ 54 ਤੋਂ 80 ਫੀਸਦੀ ਤੱਕ ਰਹਿ ਸਕਦਾ ਹੈ।ਸਰਦੀਆਂ ਦਾ ਮੌਸਮ ਸ਼ੁਰੂ ਹੋ ਰਿਹਾ ਹੈ।ਪੰਜਾਬ ‘ਚ ਇਨਾਂ ਦਿਨਾਂ ‘ਚ ਸਵੇਰ ਸਮੇਂ ਮੌਸਮ ਬਹੁਤ ਖੁਸ਼ਮਿਜ਼ਾਜ਼ ਹੋ ਜਾਂਦਾ ਹੈ।