ਬੀਤੇ ਦਿਨ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ‘ਤੇ ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ ਹੈ। ਜੰਮੂ ਤਵੀ ਤੋਂ ਭਾਗਲਪੁਰ ਜਾ ਰਹੀ ਅਮਰਨਾਥ ਸਪੈਸ਼ਲ ਟ੍ਰੇਨ ਵਿੱਚ ਇਕੱਲੇ ਯਾਤਰਾ ਕਰ ਰਹੀ ਗਰਭਵਤੀ ਔਰਤ ਨੂੰ ਅਚਾਨਕ ਦਰਦ ਸ਼ੁਰੂ ਹੋਇਆ ਜਿਸ ਤੋਂ ਬਾਅਦ ਜਿਵੇਂ ਹੀ ਰੇਲਗੱਡੀ ਵਿੱਚ ਤੈਨਾਤ ਟੀਮ ਸਾਖੀ ਨੇ ਉਸ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਤੁਰੰਤ ਰੇਲ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਤੇ ਰੋਕ ਲਿਆ। ਜਦੋਂ ਐਂਬੂਲੈਂਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਔਰਤ ਨੂੰ ਦਰਦ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਪਲੇਟਫਾਰਮ ਨੰਬਰ 1 ‘ਤੇ ਮਹਿਲਾ ਦੀ ਡਿਲਵਰੀ ਕਰਵਾਈ ਗਈ।
ਫਿਰੋਜ਼ਪੁਰ ਡਵੀਜ਼ਨ ਦੇ ਮੰਡਲ ਰੇਲਵੇ ਮੈਨੇਜਰ ਰਾਜੇਸ਼ ਅਗਰਵਾਲ ਨੇ ਦੱਸਿਆ ਕਿ ਔਰਤ ਦਾ ਨਾਮ ਹਵੰਤੀ ਦੇਵੀ ਹੈ ਜੋ ਇਕੱਲੇ ਰੇਲ ਗੱਡੀ ਵਿੱਚ ਸਫ਼ਰ ਕਰ ਰਹੀ ਸੀ। ਜਾਣਕਾਰੀ ਅਨੁਸਾਰ, ਜਦੋਂ ਸੁਰੱਖਿਆ ਕਵਰ ਮੁਹਿੰਮ ਤਹਿਤ ਵਿਸ਼ੇਸ਼ ਟੀਮ ‘ਸਾਖੀ’ ਵਿੱਚ ਤਾਇਨਾਤ ਮਹਿਲਾ ਕਾਂਸਟੇਬਲ ਢੋਲੀ ਯਾਦਵ ਪ੍ਰਿਆ ਦੇ ਨਾਲ ਸਬ-ਇੰਸਪੈਕਟਰ ਰੀਤਾ ਦੇਵੀ ਰੇਲ ਗੱਡੀ ਦੀ ਚੈਕਿੰਗ ਕਰ ਰਹੀ ਸੀ ਤਾਂ ਉਨ੍ਹਾਂ ਨੇ ਕੋਚ ਨੰਬਰ ਐਸ 2 ਤੋਂ ਕੁੱਝ ਰੌਲਾ ਸੁਣਿਆ, ਜਿਸ ‘ਤੇ ਉਨ੍ਹਾਂ ਨੇ ਜਦੋਂ ਇਹ ਪਤਾ ਲੱਗਿਆ ਕਿ ਇੱਕ ਗਰਭਵਤੀ ਔਰਤ ਦਰਦ ਨਾਲ ਤੜਫ ਰਹੀ ਹੈ, ਤਾਂ ਉਨ੍ਹਾਂ ਨੇ ਉਸ ਦੀ ਮਦਦ ਕੀਤੀ।
ਇਹ ਵੀ ਪੜ੍ਹੋ : Big Breaking : ਸੁਖਪਾਲ ਖਹਿਰਾ ਮੁੜ ਕਾਂਗਰਸ ‘ਚ ਸ਼ਾਮਿਲ, AAP ਦੇ 2 ਵਿਧਾਇਕਾਂ ਨੇ ਵੀ ਮਿਲਾਇਆ ਕਾਂਗਰਸ ਨਾਲ ਹੱਥ
ਜਾਣਕਾਰੀ ਅਨੁਸਾਰ ਔਰਤ ਦਰਦ ਕਾਰਨ ਬੇਹੋਸ਼ ਹੋ ਗਈ ਸੀ। ਜਿਸ ਤੋਂ ਬਾਅਦ ਆਰਪੀਐਫ ਦੀ ਟੀਮ ਨੇ ਜਲਦੀ ਪ੍ਰਬੰਧ ਕੀਤਾ ਅਤੇ ਮਹਿਲਾ ਦੀ ਸੁਰੱਖਿਅਤ ਡਿਲਵਰੀ ਕਰਵਾਈ। ਔਰਤ ਨੇ ਇੱਕ ਬੱਚੀ ਨੂੰ ਜਨਮ ਦਿੱਤਾ, ਜਿਸ ਤੋਂ ਬਾਅਦ ਆਰਪੀਐਫ ਦੀ ਟੀਮ ਨੇ ਮਾਂ ਅਤੇ ਬੱਚੇ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਦਾਖਲ ਕਰਵਾਇਆ ਹੈ। ਇਸ ਸਮੇਂ, ਬੱਚੀ ਅਤੇ ਮਾਂ ਦੋਵੇਂ ਸਿਹਤਮੰਦ ਹਨ। ਇਸ ਦੇ ਨਾਲ ਹੀ ,ਮਹਿਲਾ ਦੇ ਪਤੀ ਨੂੰ ਫੋਨ ‘ਤੇ ਇਸ ਦੀ ਜਾਣਕਾਰੀ ਦੇ ਦਿੱਤੀ ਗਈ ਹੈ।
ਇਹ ਵੀ ਦੇਖੋ : Sukhpal Khaira Congress ‘ਚ ਸ਼ਾਮਲ, ਪਹੁੰਚੇ CM RESIDENCE, ਕੈਪਟਨ ਨਾਲ ਮੁਲਾਕਾਤ, Delhi ‘ਚ ਹੋਵੇਗਾ ਐਲਾਨ ?