woman snatch mobile robbers: ਲੁਟੇਰਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਆਏ ਦਿਨ ਹੀ ਹੁਣ ਦਿਨ ਦਿਹਾੜੇ ਵਾਰਦਾਤਾਂ ਨੂੰ ਅੰਜ਼ਾਮ ਦੇ ਰਹੇ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਲੁਟੇਰਿਆ ਨੇ ਆਟੋ ਸਵਾਰ ਮਹਿਲਾ ਤੋਂ ਮੋਬਾਇਲ ਖੋਹ ਕੇ ਮੌਕੇ ‘ਤੇ ਫਰਾਰ ਹੋ ਗਏ ਪਰ ਉੱਥੇ ਲੱਗੇ ਸੀ.ਸੀ.ਟੀ.ਵੀ ਕੈਮਰੇ ‘ਚ ਇਸ ਘਟਨਾ ਦੀ ਵੀਡੀਓ ਰਿਕਾਰਡ ਹੋ ਗਈ, ਜੋ ਕਿ ਪੁਲਿਸ ਵੱਲੋਂ ਖੰਗਾਲੀ ਜਾ ਰਹੀ ਹੈ।

ਪੀੜਤ ਮਹਿਲਾ ਨੇ ਦੱਸਿਆ ਹੈ ਕਿ ਉਹ ਫਿਰੋਜ਼ਪੁਰ ਦੀ ਰਹਿਣ ਵਾਲੀ ਹੈ ਪਰ ਬੀਤੇ ਦਿਨ ਰਾਮਨਗਰ ਮੁੰਡੀਆ ਕਲਾ ਆਪਣੇ ਪਿਤਾ ਨੂੰ ਮਿਲਣ ਲਈ ਆਪਣੇ ਪਤੀ ਨਾਲ ਆਟੋ ਰਾਹੀਂ ਆ ਰਹੀ ਸੀ। ਜਦੋਂ ਆਟੋ ਰਾਧਾਸਵਾਮੀ 33 ਫੁੱਟ ਰੋਡ ‘ਤੇ ਪਹੁੰਚਿਆ ਤਾਂ ਪਿੱਛੋ ਆ ਰਹੇ ਮੋਟਰਸਾਈਕਲ ਸਵਾਰ 2 ਲੁਟੇਰਿਆ ਨੇ ਉਸ ਦਾ ਮੋਬਾਇਲ ਖੋਹ ਲਿਆ।ਜਦੋਂ ਉਸ ਨੇ ਰੌਲਾ ਪਾਇਆ ਤਾਂ ਲੁਟੇਰੇ ਘਟਨਾ ਸਥਾਨ ਤੋਂ ਫਰਾਰ ਹੋ ਗਏ ਫਿਲਹਾਲ ਪੁਲਿਸ ਨੇ ਇਸ ਘਟਨਾ ਸਬੰਧੀ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।






















