ਅੱਜ ਕਿਸਾਨ ਯੂਨੀਅਨ ਉਗਰਾਹਾਂ ਦੇ ਮਲੋਟ ਅਤੇ ਲੰਬੀ ਦੇ ਕਿਸਾਨਾਂ ਨੇ ਮਲੋਟ ਵਿਚ ਮੀਟਿੰਗ ਕਰਕੇ ਚੇਤਾਵਨੀ ਦਿੱਤੀ ਕਿ ਪਿਛਲੇ ਦਿਨੀਂ ਨਰਮੇ ਦੀ ਫਸਲ ਉੱਪਰ ਗ਼ੁਲਾਬੀ ਸੁੰਡੀ ਦੇ ਹਮਲੇ ਦੇ ਕਾਰਨ ਕਾਫੀ ਨੁਕਸਾਨ ਹੋਇਆ ਸੀ। ਸਰਕਾਰ ਨੇ ਮੁਆਵਜੇ ਦਾ ਦਾਅਵਾ ਤਾਂ ਕੀਤਾ ਹੈ ਪਰ ਅਜੇ ਤੱਕ ਕੋਈ ਕਰਵਾਈ ਨਹੀਂ ਕੀਤੀ। ਪੀੜਤ ਕਿਸਾਨਾਂ ਦੀ ਫਸਲਾਂ ਦਾ ਮੁਆਵਜ਼ਾ ਦੇ ਮੰਗ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਮਲੋਟ ਅਤੇ ਲੰਬੀ ਦੇ ਕਿਸਾਨਾਂ ਨੇ ਮਲੋਟ ਨੇ ਮੀਟਿੰਗ ਕਰਕੇ 5 ਅਕਤੁਬਰ ਤੋਂ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਪਿੰਡ ਬਾਦਲ ਵਿਖੇ ਅਣਮਿੱਥੇ ਸਮੇਂ ਲਈ ਪੰਜ ਜਿਲਿਆਂ ਦੇ ਕਿਸਾਨਾਂ ਵਲੋਂ ਧਰਨਾ ਦੇਣ ਦਾ ਐਲਾਨ ਕੀਤਾ।
ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਦੱਸਿਆ ਕਿ ਅੱਜ ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ ਨਰਮੇ ਦੀ ਫਸਲ ਉੱਪਰ ਗ਼ੁਲਾਬੀ ਸੁੰਡੀ ਦੇ ਹਮਲੇ ਨਾਲ ਪ੍ਰਭਾਵਿਤ ਕਿਸਾਨਾਂ ਨੂੰ ਅਤੇ ਮਜ਼ਦੂਰਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਨੂੰ ਲੈ ਕੇ ਕੱਲ ਤੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਕੋਠੀ ਬਾਦਲ ਦਾ ਅਣਮਿੱਥੇ ਸਮੇ ਲਈ ਘਰਾਉ ਕੀਤਾ ਜਾਵੇਗਾ ਜਿਸ ਵਿਚ ਉਗਰਾਹਾਂ ਜਥੇਬੰਦੀ ਦੇ ਪੰਜ ਜਿਲ੍ਹਿਆਂ ਦੇ ਕਿਸਾਨ ਭਾਗ ਲੈ ਰਹੇ ਹਨ।