ਮਿਲੀ ਜਾਣਕਾਰੀ ਅਨੁਸਾਰ ਫ਼ਾਜ਼ਿਲਕਾ ਦਿ ਮੰਡੀ ਲਾਧੂਕਾ ਤੋਂ ਆਰਮੀ ਵਿੱਚ ਬਤੌਰ ਜਵਾਨ ਕੰਮ ਕਰਦੇ ਗੁਰਚਰਨ ਸਿੰਘ ਪੁੱਤਰ ਬਚਨ ਸਿੰਘ ਵੱਲੋ ਬਲਦੇਵ ਸਿੰਘ ਨਾਲ ਹੋਈ ਲੜਾਈ ਤੋਂ ਬਾਅਦ ਪੁਲੀਸ ਤੇ ਸਿਆਸੀ ਦਬਾਅ ਦੇ ਚੱਲਦਿਆਂ ਕਾਰਵਾਈ ਕਰਨ ਦੇ ਆਰੋਪ ਲਗਾਏ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਚਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਆਪਣੇ ਤਾਇਆਂ ਦੇ ਲੜਕੇ ਬਲਦੇਵ ਸਿੰਘ ਨਾਲ ਮੁਚਲਕਾ ਖਾਤੇ ਦੇ ਵਿਚ ਜ਼ਮੀਨ ਹੈ ਜਿਸ ‘ਤੇ ਬੀਤੇ ਦਿਨੀਂ ਉਨ੍ਹਾਂ ਦੇ ਵੱਲੋਂ ਝੋਨਾ ਲਗਾਇਆ ਜਾ ਰਿਹਾ ਸੀ ਤਾਂ ਉਨ੍ਹਾਂ ਉਸ ਦੇ ਤਾਏ ਦੇ ਲੜਕੇ ਬਲਦੇਵ ਸਿੰਘ ਦੇ ਵੱਲੋਂ ਗੁੰਡੇ ਬੁਲਾ ਉਨ੍ਹਾਂ ਤੇ ਹਮਲਾ ਕਰ ਦਿੱਤਾ ਗਿਆ। ਮੌਕੇ ‘ਤੇ ਵੀਡੀਓ ਵੀ ਬਣਾਈਆਂ ਗਈਆਂ ਹਨ ਜਿਸ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਸਥਿਤੀ ਤੇ ਕਾਬੂ ਪਾਇਆ ਅਤੇ ਉਹ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਹੋ ਗਏ।
ਪਰ ਉੱਥੇ ਡਾਕਟਰਾਂ ਨੇ ਉਨ੍ਹਾਂ ਦਾ ਮੈਡੀਕਲ ਨਹੀਂ ਕੀਤਾ ਤਾਂ ਅੰਤ ਉਨ੍ਹਾਂ ਨੂੰ ਆਰਮੀ ਦੇ ਅਫਸਰਾਂ ਤੋਂ ਫੋਨ ਕਰਾਉਣਾ ਪਿਆ। ਜਿਸ ਤੋਂ ਬਾਅਦ ਉਨ੍ਹਾਂ ਦਾ ਮੈਡੀਕਲ ਹੋਇਆ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ। ਜਦੋਂ ਬੀਤੀ 14 ਜੁਲਾਈ ਨੂੰ ਪੁਲਸ ਦੇ ਵੱਲੋਂ ਉਲਟਾ ਉਨ੍ਹਾਂ ਤੇ ਹੀ ਦੱਸ ਲੋਕਾਂ ਤੇ ਲੜਾਈ ਝਗੜਾ ਕਰਨ ਦਾ ਮਾਮਲਾ ਦਰਜ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਦ ਇਹ ਲੜਾਈ ਹੋਈ ਉਸ ਸਮੇਂ ਉੱਥੋਂ ਦੀਆਂ ਵੀਡੀਓ ਵੀ ਮੌਜੂਦ ਹਨ। ਜਿਸ ਦੇ ਵਿਚ ਦਿਖਾਈ ਦੇ ਰਿਹਾ ਹੈ ਕਿ ਉਨ੍ਹਾਂ ਦੇ ਨਾਲ ਬਲਦੇਵ ਸਿੰਘ ਅਤੇ ਉਸਦੇ ਸਾਥੀਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ। ਜਿਨ੍ਹਾਂ ਲੋਕਾਂ ਤੇ ਪੁਲਸ ਵਲੋਂ ਮਾਮਲਾ ਦਰਜ ਕੀਤਾ ਗਿਆ ਉਹ ਵੀਡਿਓ ਦੇ ਵਿੱਚ ਕਿਤੇ ਵੀ ਦਿਖਾਈ ਨਹੀਂ ਦੇ ਰਹੇ ਫਿਰ ਵੀ ਪੁਲੀਸ ਦੇ ਵੱਲੋਂ ਬਚਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਪੂਰੇ ਮਾਮਲੇ ਦੇ ਵਿੱਚ ਮੌਜੂਦਾ ਐਮਐਲਏ ਦੇ ਵਲੋਂ ਆਰੋਪੀਆਂ ਦੀ ਮੱਦਦ ਕੀਤੀ ਜਾ ਰਹੀ ਹੈ।