ਪੰਜਾਬ ਅੰਦਰ ਅੱਤਵਾਦ ਦੇ ਸਮੇਂ ਪਤਾ ਨਹੀਂ ਕਿੰਨੇ ਵਿਅਕਤੀ ਤੇ ਨੌਜਵਾਨਾਂ ਦਾ ਕਤਲ ਹੋਇਆ। ਉਸ ਕਾਲੇ ਦੋਰ ਦੇ ਦੋਰਾਨ ਕਈ ਪਰਿਵਾਰ ਉਜੜ ਗਏ ਤੇ ਕਈ ਪਰਿਵਾਰ ਰੋਜ਼ੀ ਰੋਟੀ ਤੋਂ ਵੀ ਆਤਰ ਹੋ ਗਏ ਜਿਨਾਂ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਕਤਲ ਕਰ ਦਿੱਤਾ ਉਹ ਮੈਂਬਰ ਜਾਂ ਤਾਂ ਦੁਨੀਆ ਤੋਂ ਚਲੇ ਗਏ ਤਾਂ ਫਿਰ ਪਾਗ਼ਲ ਹੋਵੇ ਉਸ ਕਾਲੇ ਦੌਰ ਨੂੰ ਯਾਦ ਕਰ ਅੱਜ ਵੀ ਕਈ ਪਰਿਵਾਰ ਕੰਬ ਜਾਂਦੇ ਹਨ ਇਸੇ ਹੀ ਤਰਾਂ ਦਾ ਹੁਣ ਮਾਮਲਾ ਸਾਹਮਣੇ ਆਇਆ ਹੈ
ਵਿਧਾਨ ਸਭਾ ਹਲਕਾ ਖੇਮਕਰਨ ਦੇਬਲਾਕ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਬਲੇਰ ਦਾ ਜਿੱਥੇ ਇੱਕ ਬਜ਼ੁਰਗ ਮਾਂ ਵੱਲੋਂ ਆਪਣੀ ਜਵਾਨ ਧੀ ਤੇ ਪੁੱਤ ਨੂੰ ਸੰਗਲਾਂ ਨਾਲ ਬੰਨ੍ਹ ਕੇ ਪਿਛਲੇ 30 ਸਾਲ ਤੋਂ ਰੱਖਿਆ ਗਿਆ ਹੈ ਸਿਮਰਨਜੀਤ ਕੌਰ ਉਮਰ 65 ਪਤਨੀ ਅਮਰ ਸਿੰਘ ਨੇ ਆਪਣੀ ਦੁੱਖ ਭਰੀ ਦਾਸਤਾਨ ਸੁਣਾਉਂਦੇ ਦੱਸਿਆ ਕਿ ਅੱਤਵਾਦ ਸਮੇਂ ਅੱਤਵਾਦੀਆਂ ਵੱਲੋਂ ਉਸ ਦੇ ਪਤੀ ਨੂੰ ਮਾਰ ਦਿੱਤਾ ਗਿਆ ਤੇ ਉਸ ਦੇ ਧੀ ਕੁਲਦੀਪ ਕੋਰ ਤੇ ਪੁੱਤਰ ਗੁਰਸਾਹਿਬ ਸਿੰਘ ਦੇ ਸਾਹਮਣੇ ਉਸ ਨਾਲ ਵੀ ਕੁੱਟਮਾਰ ਕੀਤੀ ਗਈ ਮੇਰੇ ਦੋਵੇਂ ਧੀ ਤੇ ਪੁੱਤਰ ਇਹ ਸਦਮਾ ਬਰਦਾਸ਼ਤ ਨਹੀਂ ਕਰ ਸਕੇ ਤੇ ਉਸ ਸਮੇਂ ਤੋਂ ਹੀ ਉਹ ਪਾਗ਼ਲ ਹੋ ਗਏ ਪਿਛਲੇ 30 ਸਾਲ ਤੋਂ ਉਹ ਆਪਣੇ ਧੀ ਤੇ ਪੁੱਤਰ ਨੂੰ ਸੰਗਲਾਂ ਨਾਲ ਬੰਨ ਕੇ ਰੱਖ ਰਹੀ ਹੈ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਨਾ ਤਾਂ ਇਸ ਪਰਿਵਾਰ ਨੂੰ ਕੋਈ ਅੱਤਵਾਦ ਪੀੜਤ ਦੀ ਪੈਨਸ਼ਨ ਮਿਲੀ ਤੇ ਨਾ ਹੀ ਕੋਈ ਸਹੂਲਤ ਜ਼ੋ ਪੰਜਾਬ ਸਰਕਾਰ ਵੱਲੋਂ 750 ਰੁਪਏ ਬੁੜਾਪਾ ਪੈਨਸ਼ਨ ਮਿਲਦੀ ਸੀ ਉਹ ਵੀ ਪਿਛਲੇ 2 ਸਾਲ ਤੋਂ ਬੰਦ ਹੋ ਗਈ ਉਸ ਨੇ ਦੱਸਿਆ ਕਿ ਉਸ ਦੇ ਦੋ ਹੋਰ ਪੁੱਤਰ ਹਨ ਜਿਨ੍ਹਾਂ ਕੋਲ ਦੋ ਏਕੜ ਜ਼ਮੀਨ ਹੈ ਉਹ ਵੀ ਆਪਣੇ ਘਰ ਦਾ ਗੁਜ਼ਾਰਾ ਕਰਨ ਲਈ ਅੱਜ ਮਜ਼ਦੂਰੀ ਕਰ ਰਹੇ ਹਨ ਜਦੋਂ ਵੀ ਮੀਡੀਆ ਵੱਲੋਂ ਇਹ ਮਾਮਲਾ ਸਰਕਾਰ ਦੇ ਸਾਹਮਣੇ ਲਿਆਂਦਾ ਜਾਂਦਾ ਹੈ ਤਾਂ ਫਿਰ ਇਸ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਕੀ ਉਹ ਜਾਣਬੁੱਝ ਕੇ ਇਹ ਕਰ ਰਹੇ ਹਨ ਉਹਨਾਂ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਅੱਤਵਾਦ ਪੀੜਤ ਪੈਨਸ਼ਨ ਲਗਾਈ ਜਾਵੇ।