ਫਰੀਦਕੋਟ ਦੇ ਪਿੰਡ ਮਾਨੀ ਸਿੰਘ ਵਾਲਾ ਦੀ ਲੜਕੀ ਦੀ ਮੌਤ ਹੋਣ ਉਪਰੰਤ ਪਰਿਵਾਰ ਨੇ ਮੌਤ ਦਾ ਕਾਰਨ ਸਹੁਰੇ ਪਰਿਵਾਰ ਅਤੇ ਇੱਕ ਨਿੱਜੀ ਹਸਪਤਾਲ ਨੂੰ ਦੱਸਦੇ ਹੋਏ ਇਨਸਾਫ ਦੀ ਮੰਗ ਕੀਤੀ ਹੈ। ਇਥੇ ਦੱਸਣਯੋਗ ਹੈ ਕਿ ਪਿੰਡ ਮਾਨੀ ਸਿੰਘ ਵਾਲਾ ਫਰੀਦਕੋਟ ਦੀ ਲੜਕੀ ਦੀ ਸ਼ਾਦੀ ਕਰੀਬ 3 ਸਾਲ ਪਹਿਲਾਂ ਪਿੰਡ ਕਾਨਿਆ ਵਾਲੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਵਿਚ ਹੋਈ ਸੀ। ਲੜਕੀ ਦੇ ਪਰਿਵਾਰ ਦੇ ਦੱਸਣ ਅਨੁਸਾਰ ਲੜਕੀ ਦੇ ਪਹਿਲਾ 2 ਸਾਲ ਦੀ ਲੜਕੀ ਸੀ ਅਤੇ ਹੁਣ ਬੱਚਾ ਹੋਣ ਵਾਲਾ ਸੀ ਅਤੇ ਲੜਕੀ ਦੇ ਸਹੁਰੇ ਪਰਿਵਾਰ ਨੇ ਬੱਚੇ ਦਾ ਲਿੰਗ ਲੜਕੀ ਪਤਾ ਲੱਗਣ ਤੇ ਉਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਿਸਦੀ ਜਿਆਦਾ ਹਾਲਤ ਖਰਾਬ ਹੋਣ ਤੇ ਉਸਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਭਰਤੀ ਕਰਵਾ ਦਿਤਾ ਜਿਥੇ ਲੜਕੀ ਦੀ ਮੌਤ ਹੋ ਗਈ ਹੁਣ ਲੜਕੀ ਦੇ ਪਰਿਵਾਰ ਅਨੁਸਾਰ ਗਰਭਪਾਤ ਦੁਰਾਨ ਲੜਕੀ ਦੇ ਪੇਟ ਅੰਦਰ ਇਕ ਕਚਰਾ ਰਹਿਣ ਕਾਰਨ ਉਸਦੀ ਮੌਤ ਹੋਈ ਹੈ। ਪਰਿਵਾਰ ਵਾਲਿਆਂ ਨੇ ਲੜਕੀ ਦੇ ਸਹੁਰੇ ਪਰਿਵਾਰ ਅਤੇ ਨਿੱਜੀ ਹਸਪਤਾਲ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਓਧਰ ਲੜਕੀ ਦੇ ਸਹੁਰੇ ਪਰਿਵਾਰ ਵਲੋਂ ਉਕਤ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇ ਹੋਏ ਲੜਕੀ ਦੀ ਮੌਤ ਉਸਦੇ ਅੰਦਰ ਇਕ ਦਮ ਬਲੱਡ ਪੈਣ ਨਾਲ ਹੋਈ ਦੱਸੀ ਹੈ।
ਇਸ ਮੌਕੇ ਲੜਕੀ ਦੇ ਪਰਿਵਾਰ ਨੇ ਦਸਿਆ ਕਿ ਉਨ੍ਹਾਂ ਦੀ ਲੜਕੀ ਪਿੰਡ ਕਾਨਿਆ ਵਾਲੀ ਕਰੀਬ 3 ਸਾਲ ਪਹਿਲਾਂ ਵਿਆਹੀ ਸੀ। ਜਿਸਦੇ ਇਕ 2 ਸਾਲ ਦੀ ਬੱਚੀ ਵੀ ਹੈ ਹੁਣ ਉਸਦੇ ਇੱਕ ਹੋਰ ਬੱਚਾ ਹੋਣ ਵਾਲਾ ਸੀ ਅਤੇ ਲੜਕੀ ਦੇ ਘਰ ਵਾਲੇ ਨੇ ਟੈਸਟ ਕਰਵਾ ਕੇ ਗਰਭਪਾਤ ਕਰਵਾਉਣ ਲਈ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿਜੀ ਹਸਪਤਾਲ ‘ਚ ਦਾਖਲ ਕਰਵਾ ਦਿੱਤਾ ਜਿਥੇ ਹਾਲਤ ਵਿਘੜਨ ਤੇ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਭੇਜ ਦਿੱਤਾ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਲੜਕੀ ਦੀ ਮੌਤ ਉਸਦੇ ਅੰਦਰ ਇਕ ਕਚਰਾ ਰਹਿਣ ਕਰਕੇ ਸਹੁਰੇ ਪਰਿਵਾਰ ਅਤੇ ਨਿੱਜੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਡਾਕਟਰਾਂ ਦੀ ਗਲਤੀ ਨਾਲ ਹੋਈ ਹੈ। ਅੱਜ ਉਹ ਮੋਰਚਰੀ ਦੇ ਬਾਹਰ ਆਪਣੀ ਲੜਕੀ ਦੀ ਲਾਸ਼ ਲੈਣ ਲਈ ਬੈਠੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਉਨ੍ਹਾਂ ਮੰਗ ਕੀਤੀ ਹੈ ਕੇ ਜੋ ਵੀ ਦੋਸ਼ੀ ਹਨ ਉਨ੍ਹਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -:
ਬੇਅਦਬੀ ਕਰਨ ਵਾਲੇ ਬੰਦੇ ਦਾ ਸੋਧਾ ਲਾਉਣ ਵਾਲੇ ਨਿਹੰਗ ਸਿੰਘ ਦਾ ਪਰਿਵਾਰ ਆਇਆ ਸਾਹਮਣੇ, ਦੱਸੀ ਪੂਰੀ ਸਚਾਈ
ਓਧਰ ਜਦੋਂ ਲੜਕੀ ਦੇ ਪਤੀ ਅਤੇ ਪਿੰਡ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਜਦੋ ਬਿਮਾਰ ਸੀ ਤਾਂ ਉਹ ਪੇਕੇ ਘਰ ਸੀ। ਉਹ ਬਿਮਾਰ ਨੂੰ ਮੁਕਤਸਰ ਛੱਡ ਗਏ। ਉਹ ਖੁਦ ਲੜਕੀ ਨੂੰ ਘਰ ਲੈ ਕੇ ਆਇਆ ਅਗਲੇ ਦਿਨ ਦਵਾਈ ਦਵਾਈ ਜਿਸ ਨਾਲ ਉਹ ਦੋ ਤਿੰਨ ਦਿਨ ਠੀਕ ਰਹੀ ਫਿਰ ਜਿਆਦਾ ਬਿਮਾਰ ਹੋਣ ‘ਤੇ ਉਸਨੂੰ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਿਜੀ ਹਸਪਤਾਲ ਵਿਚ ਭਰਤੀ ਕਰਵਾਇਆ ਸੀ। ਲੜਕੀ ਦਾ ਬਲੱਡ ਅੰਦਰ ਜਿਆਦਾ ਪੈਣ ਨਾਲ ਉਸਦੀ ਹਾਲਤ ਖਰਾਬ ਹੋਣ ਤੇ ਫਰੀਦਕੋਟ ਰੈਫਰ ਕਰ ਦਿੱਤਾ ਸੀ। ਜਿਥੇ ਉਸਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉਹ ਹੁਣ ਲੜਕੀ ਦੀ ਲਾਸ਼ ਲੈਣ ਲਈ ਆਏ ਹਾਂ ਆਪਣੇ ਪਿੰਡ ਸੰਸਕਾਰ ਕਰਨਾ ਚਾਹੁੰਦੇ ਹਨ। ਇਸ ਮੌਕੇ ਜਾਂਚ ਅਧਿਕਾਰੀ SI ਹਰਿੰਦਰ ਸਿੰਘ ਨੇ ਦੱਸਿਆ ਕਿ ਹਰਮੀਤ ਕੌਰ ਨਾਮ ਦੀ ਲੜਕੀ ਜੋ ਕਾਨਿਆ ਮੇਰਡ ਸੀ। ਲੜਕੀ ਦਾ ਸ੍ਰੀ ਮੁਕਤਸਰ ਸਾਹਿਬ ਦੇ ਨਿੱਜੀ ਅਮਨ ਹਸਪਤਾਲ ‘ਚ ਅਬੋਰਸ਼ਨ ਹੋਇਆ ਸੀ। ਅਬੋਰਸ਼ਨ ਉਪਰੰਤ ਉਸਦੀ ਹਾਲਤ ਜਿਆਦਾ ਖਰਾਬ ਹੋਣ ‘ਤੇ ਫਰੀਦਕੋਟ ਭੇਜਿਆ ਗਿਆ ਸੀ। ਜਿਥੇ ਉਸਦੀ ਮੌਤ ਹੋ ਗਈ ਹੈ।