ਬੀਤੇ 20 ਅਗਸਤ 2021 ਨੂੰ ਜਿਲ੍ਹਾ ਕਚਿਹਰੀ ਫਤਿਹਗੜ੍ਹ ਸਾਹਿਬ ਵਿਖੇ ਐਸ. ਡੀ. ਐੱਮ ਦਫਤਰ ਗੇਟ ਕੋਲ ਇਕ ਅਣਪਛਾਤੇ ਨਿਹੰਗ ਸਿੰਘ ਦਾ ਇਕ ਅਣਪਛਾਤੇ ਨਿਹੰਗ ਸਿੰਘ ਵੱਲੋਂ ਦਿਨ ਦਿਹਾੜੇ ਤੇਜ ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਵਿਚ ਇਕ ਵਿਅਕਤੀ ਨੂੰ ਥਾਣਾ ਫਤਿਹਗੜ੍ਹ ਸਾਹਿਬ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਥਾਣਾ ਫਤਿਹਗੜ੍ਹ ਸਾਹਿਬ ਦੇ ਐਸ. ਐੱਚ. ਓ. ਮਹਿਮਾ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਜਿਲ੍ਹਾ ਕਚਿਹਰੀ ਫਤਿਹਗੜ੍ਹ ਸਾਹਿਬ ਵਿਚ ਇੱਕ ਨਿਹੰਗ ਸਿੰਘ ਦਾ ਇੱਕ ਹੋਰ ਨਾਮਾਲੂਮ ਨਿਹੰਗ ਸਿੰਘ ਨੇ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਿਆ ਸੀ।
ਹਰਪ੍ਰੀਤ ਸਿੰਘ ਦੇ ਬਿਆਨਾ ਤੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਸੀਸੀਟੀਵੀ ਫੁਟੇਜ ਵਿਚ ਕਤਲ ਕਰਨ ਵਾਲੇ ਨਿਹੰਗ ਸਿੰਘ ਦੀਆਂ ਤਸਵੀਰਾਂ ਦੇ ਅਧਾਰ ਤੇ ਸ਼ਨਾਖਤ ਕਰਕੇ ਉਸਨੂੰ ਗਿ੍ਰਫਤਾਰ ਕਰ ਲਿਆ ਹੈ। ਜਿਸਦੀ ਪਹਿਚਾਣ ਰਾਮ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਜਗਤਗੜ੍ਹ ਬਾਦਰਾਂ ਜਿਲ੍ਹਾ ਮਾਨਸਾ ਦੇ ਤੋਰ ਤੇ ਹੋਈ ਹੈ। ਜਦਕਿ ਹਾਲੇ ਤੱਕ ਜਿਸ ਨਿਹੰਗ ਸਿੰਘ ਦਾ ਕਤਲ ਹੋਇਆ ਸੀ ਉਸਦੀ ਪਹਿਚਾਣ ਨਹੀ ਹੋ ਸਕੀ ਹੈ। ਰਾਮ ਸਿੰਘ ਨੂੰ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿਚ ਪੇਸ਼ ਕਰਕੇ 31 ਅਗਸਤ ਤੱਕ ਪੁਲਸ ਰਿਮਾਂਡ ਲੇ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਮਹਿਮਾ ਸਿੰਘ ਨੇ ਦੱਸਿਆ ਕਿ ਦੋ ਨਿਹੰਗਾਂ ਚ 500 ਰੁਪਏ ਨੂੰ ਲੈ ਕੇ ਝਗੜਾ ਹੋਇਆ ਸੀ।