ਫਰੀਦਕੋਟ ਦੇ ਹਰਿੰਦਰਾ ਨਗਰ ‘ਚ ਚੱਲ ਰਹੇ ਮਕਾਨ ਦੇ ਨਿਰਮਾਣ ਦੌਰਾਨ ਇੱਕ ਸੀਮਿੰਟ ਦੀ ਸਲੇਬ ਡਿੱਗ ਗਈ ਜਿਸ ਦੇ ਹੇਠ ਦੱਬੇ ਜਾਣ ਕਾਰਨ ਇੱਕ ਮਜ਼ਦੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਪ੍ਰਿਤਪਾਲ ਸਿੰਘ (38) ਪਿੰਡ ਕਿਲ੍ਹਾ ਵਜੋਂ ਹੋਈ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਪੁਲਿਸ ਵੱਲੋਂ ਕਬਜ਼ੇ ‘ਚ ਲੈਕੇ ਪੋਸਟਮਾਰਟਮ ਲਈ ਮੈਡੀਕਲ ਹਸਪਤਾਲ ਭੇਜ ਦਿੱਤਾ ਗਿਆ ਹੈ।
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਮੌਕੇ ‘ਤੇ ਕੰਮ ਕਰਦੇ ਸਾਥੀ ਮਜ਼ਦੂਰ ਨੇ ਦੱਸਿਆ ਕਿ ਜਦ ਪ੍ਰਿਤਪਾਲ ਤਰਾਈ ਦਾ ਕੰਮ ਕਰ ਰਿਹਾ ਸੀ ਤਾਂ ਅਚਾਨਕ ਬਨੇਰੇ ‘ਤੇ ਰੱਖੀ ਸੀਮਿੰਟ ਦੀ ਸਲੇਬ ਸੰਤੁਲਿਨ ਵਿਗੜਨ ਕਰਕੇ ਡਿੱਗ ਪਈ। ਜਿਸ ਦੇ ਹੇਠ ਦੱਬਣ ਨਾਲ ਉਸ ਦੀ ਮੌਤ ਹੋ ਗਈ। ਇਸ ਮੌਕੇ ਨਿਰਮਾਣ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਗੁਰਸੇਵਕ ਸਿੰਘ ਨੇ ਕਿਹਾ ਕਿ ਇਹ ਸਲੇਬ ਅਣਜਾਣ ਮਿਸਤਰੀ ਦੀ ਅਣਗਹਿਲੀ ਕਾਰਨ ਡਿੱਗੀ ਜਿਸ ਦੇ ਕਾਰਨ ਇਸ ਹਾਦਸੇ ‘ਚ ਉਕਤ ਮਜ਼ਦੂਰ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਮਜ਼ਦੂਰ ਲਾਭਪਾਤਰੀ ਹੈ ਅਤੇ ਉਹ ਮੰਗ ਕਰਦੇ ਹਨ ਕਿ ਉਸ ਨੂੰ ਬਣਦਾ ਮੁਆਵਜ਼ਾ ਮਿਲੇ ਅਤੇ ਉਸਦੇ ਪਰਿਵਾਰ ਨੂੰ ਪੈਨਸ਼ਨ ਮਿਲੇ।