ਮਾਮਲਾ ਕਾਦੀਆਂ ਦੇ ਪਿੰਡ ਕਾਲਵਾਂ ਦਾ ਹੈ ਜਿਥੇ ਪੁਰਾਣੀ ਰੰਜਿਸ਼ ਨੂੰ ਲੈ ਕੇ ਰਾਤ ਗੋਲੀਆਂ ਚੱਲੀਆਂ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਾਣਕਾਰੀ ਦਿੰਦਿਆਂ ਸਰਬਜੀਤ ਸਿੰਘ ਨੇ ਦੱਸਿਆ ਕਿ ਪਿੰਡ ਦੇ ਹੀ ਕੁਝ ਬੰਦੇ ਜੋ ਕਿ ਨਸ਼ੇ ਦਾ ਵਪਾਰ ਕਰਦੇ ਹਨ ਜਿਸ ਬਾਰੇ ਉਸਨੂੰ ਪਤਾ ਲੱਗ ਗਿਆ ਸੀ ਇਸੇ ਰੰਜਿਸ਼ ਕਾਰਨ ਰਾਤ ਇਨ੍ਹਾਂ ਵੱਲੋਂ ਉਨ੍ਹਾਂ ਘਰ ਉੱਤੇ ਗੋਲੀਆਂ ਚਲਾਈਆਂ ਗਈਆਂ ਜੋ ਕਿ ਉਨ੍ਹਾਂ ਘਰ ਦੇ ਗੇਟ ਤੇ ਕੰਧ ਵਿੱਚ ਵੱਜੀਆਂ। ਉਸਨੇ ਦੱਸਿਆ ਰਾਤ ਉਹ ਘਰ ਨਹੀਂ ਸੀ, ਉਸਦੇ ਮਾਤਾ, ਪਤਨੀ ਅਤੇ ਉਸਦੀ ਭੈਣ ਘਰ ਸੀ। ਉਸਨੇ ਇਸ ਦੀ ਰਿਪੋਰਟ ਪੁਲਿਸ ਥਾਣੇ ਵੀ ਕੀਤੀ ਪਰ ਅਜੇ ਤੱਕ ਕੋਈ ਸੁਣਵਾਈ ਨਹੀਂ ਹੋਈ।
ਉਸਨੇ ਦੱਸਿਆ ਉਸਦੀ ਮੰਗ ਹੈ ਕਿ ਦੋਸ਼ੀਆਂ ਉੱਪਰ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਦੋਂ ਦੂਜੀ ਧਿਰ ਦੇ ਸਾਬਕਾ ਸਰਪੰਚ ਪ੍ਰਤਾਪ ਸਿੰਘ ਨੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡਾ ਇਨ੍ਹਾਂ ਨਾਲ ਜ਼ਮੀਨੀ ਝਗੜਾ ਚੱਲ ਰਿਹਾ ਹੈ ਜੋ ਕਿ ਗੋਲੀਆਂ ਚਲਾਉਣ ਦਾ ਸਾਡੇ ਉੱਪਰ ਇਲਜ਼ਾਮ ਲਗਾਇਆ ਗਿਆ ਹੈ ਉਹ ਬਿਲਕੁਲ ਝੂਠ ਹੈ ਕਿਉਂਕਿ ਉਨ੍ਹਾਂ ਦਾ ਅਸਲਾ 2016 ਤੋਂ ਥਾਣੇ ਵਿਚ ਜਮ੍ਹਾਂ ਹੈ। ਉੱਧਰ ਇਸ ਮਾਮਲੇ ਬਾਰੇ ਮੌਜੂਦਾ ਸਰਪੰਚ ਜਿੰਦਪਾਲ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ ਤਰ੍ਹਾਂ ਪਿੰਡ ਵਿਚ ਸ਼ਰੇਆਮ ਗੋਲੀਆਂ ਚਲਾਉਣੀਆਂ ਬਹੁਤ ਮਾੜੀ ਗੱਲ ਹੈ। ਇਸ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਹੈ ਕਿ ਜਿਸ ਨੇ ਵੀ ਗੋਲੀਆਂ ਚਲਾਈਆਂ ਹਨ ਉਸ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ।