ਰੂਪਨਗਰ: ਪੰਜਾਬ ਸਰਕਾਰ ਵੱਲੋਂ ਬਾਹਰੀ ਰਾਜਾਂ ਤੋਂ ਪੰਜਾਬ ਵਿੱਚ ਫਸਲ ਲਿਆ ਕੇ ਵੇਚਣ ‘ਤੇ ਪਾਬੰਦੀ ਲਗਾ ਦਿੱਤੀ ਗਈ ਤੇ ਇਸਦੇ ਲਈ ਪੁਲਿਸ ਨੂੰ ਸਖਤ ਹਿਦਾਇਤਾਂ ਵੀ ਜਾਰੀ ਕੀਤੀਆ ਚੁੱਕੀਆ ਹਨ। ਪਰ ਇਸ ਆਦੇਸ਼ ਤੋਂ ਬਾਅਦ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੀ ਸਰਹੱਦ ਤੇ ਵਸੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਆਪਣੇ ਜਿਲਾ ਰੋਪੜ ਦੇ ਕਿਸਾਨਾਂ ਵਿੱਚ ਹੁਣ ਰੇੜਕਾ ਪੈਣਾ ਸ਼ੁਰੂ ਹੋ ਗਿਆ ਹੈ। ਰੋਪੜ ਪੁਲਿਸ ਵੱਲੋਂ ਹਿਮਾਚਲ ਪ੍ਰਦੇਸ਼ ਤੋਂ ਝੋਨਾ ਪੰਜਾਬ ਵਿੱਚ ਲਿਆਉਣ ਦੇ ਦੋਸ਼ਾਂ ਤਹਿਤ ਇੱਕ ਨਾਬਾਲਗ ਲੜਕੇ ਤੇ ਕੇਸ ਦਰਜ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਕਿਸਾਨ ਭੜਕੇ ਹੋਏ ਦਿਖਾਈ ਦਿੱਤੇ।
ਅੱਜ ਰੋਪੜ ਦੇ ਮਿੰਨੀ ਸਕੱਤਰੇਤ ਵਿਖੇ ਇਕੱਠੇ ਹੋਏ। ਕਿਸਾਨਾਂ ਨੇ ਕਿਹਾ ਕਿ ਪੁਲਿਸ ਨੇ ਬਿਨਾਂ ਕੋਈ ਜਾਂਚ ਕੀਤੇ ਇਹ ਝੂਠਾ ਮਾਮਲਾ ਦਰਜ ਕਰ ਦਿੱਤਾ ਹੈ। ਜਦ ਕਿ ਕਿਸਾਨਾ ਨੇ ਕਿਸਾਨ ਯੂਨੀਅਨ ਦੇ ਇੱਕ ਆਗੂ ਵੱਲੋਂ ਇਸ ਮਾਮਲੇ ਵਿੱਚ ਸਹੀ ਰੋਲ ਨਹੀਂ ਨਿਭਾਉਣ ਦੇ ਦੋਸ਼ ਵੀ ਲਗਾਏ।ਜਿਸ ਦੇ ਚਲਦਿਆਂ ਅੱਜ ਸਕੱਤਰੇਤ ਵਿਖੇ ਕਿਸਾਨ ਇਸ ਆਗੂ ਨਾਲ ਉਲਝਦੇ ਹੋਏ ਵੀ ਦਿਖਾਈ ਦਿੱਤੇ। ਕਿਸਾਨਾਂ ਨੇ ਕਿਹਾ ਕਿ ਫਸਲ ਪੰਜਾਬ ਦੀ ਜਮੀਨ ਤੋਂ ਹੀ ਮੰਡੀ ਵਿੱਚ ਲਿਆਂਦੀ ਗਈ ਸੀ ਜਦ ਕਿ ਪੁਲਿਸ ਨੇ ਕੇਵਲ ਟ੍ਰੇਕਟਰ ਚਾਲਕ ਦਾ ਅਧਾਰ ਕਾਰਡ ਹਿਮਾਚਲ ਪ੍ਰਦੇਸ਼ ਦਾ ਬਣਿਆ ਦੇਖ ਉਸਨੂੰ ਦੋਸ਼ ਠਹਿਰਾ ਦਿੱਤਾ ਤੇ ਨਾਬਾਲਗ ਲੜਕੇ ‘ਤੇ ਕੇਸ ਦਰਜ ਕਰਕੇ ਉਸਨੂੰ ਜੁਵੀਨਾਈਲ ਜੇਲ ਹੁਸ਼ਿਆਰਪੁਰ ਵਿਚ ਭੇਜ ਦਿੱਤਾ ਹੈ।
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਕਿਸਾਨਾ ਨੇ ਕਿਹਾ ਕਿ ਪੁਲਿਸ ਅਤੇ ਕਿਸਾਨ ਯੂਨੀਅਨ ਦੇ ਆਗੂ ਨੇ ਕੇਸ ਦਰਜ ਕਰਨ ਤੋਂ ਪਹਿਲਾਂ ਜਮੀਨ ਦੀਆਂ ਫਰਦਾਂ ਤੱਕ ਵੀ ਨਹੀਂ ਦੇਖੀਆਂ। ਉਧਰ ਕਿਸਾਨ ਯੂਨੀਅਨ ਦੇ ਆਗੂ ਨੇ ਆਪਣੇ ਤੇ ਲੱਗ ਰਹੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਪੁਲਿਸ ਨੇ ਬਿਨਾਂ ਜਾਂਚ ਕੀਤੇ ਜਲਦਬਾਜੀ ਚ ਇਹ ਕੇਸ ਦਰਜ ਕਰ ਦਿੱਤਾ ਜਦ ਕਿ ਫਸਲ ਪੰਜਾਬ ਦੀ ਹੀ ਸੀ।ਉਨ੍ਹਾਂ ਕਿਹਾ ਕਿ ਇਹ ਕੇਸ ਰੱਦ ਹੋਣਾ ਚਾਹੀਦਾ ਹੈ।