ਜਲਾਲਾਬਾਦ: ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇ ਵੱਲੋਂ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਅਪਨਾਏ ਜਾ ਰਹੇ ਹਨ ਅਤੇ ਇਸ ਤਰ੍ਹਾਂ ਹੀ ਮਿਡ ਡੇ ਮੀਲ ਸਕੀਮ ਤਹਿਤ ਮਾਸੂਮਾਂ ਨੂੰ ਦੁਪਹਿਰ ਦਾ ਖਾਣਾ ਵੀ ਸਰਕਾਰ ਵੱਲੋਂ ਦਿੱਤੀ ਜਾ ਰਿਹਾ ਹੈ। ਜਿਸ ਤੋਂ ਬਾਅਦ ਅਕਸਰ ਹੀ ਮਿਡ ਮੀਲ ਸਕੀਮ ਦੀ ਘਟੀਆਂ ਕੁਵਾਇਟੀ ਦੇ ਖਾਣ ਦੀਆਂ ਖਬਰਾਂ ਆਮ ਹੀ ਪੰਜਾਬ ਭਰ ਤੋਂ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ।
ਇਸ ਤਰ੍ਹਾਂ ਹੀ ਵਿਧਾਨ ਸਭਾ ਹਲਕੇ ਜਲਾਲਾਬਾਦ ਦੇ ਪਿੰਡ ਪ੍ਰਭਾਤ ਸਿੰਘ ਵਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵੱਲੋਂ ਚੱਕੀ ’ਤੇ ਮਾਸੂਮਾਂ ਦੇ ਲਈ ਆਟਾ ਬਣਵਾਉਣ ਦੇ ਲਈ ਭੇਜੀ ਗਈ ਉੱਲੀ ਤੇ ਸੁਸਰੀ ਵਾਲੀ ਕਣਕ ਚੱਕ ਤੇ ਪੁੱਜ ਤੋਂ ਬਾਅਦ ਆਟਾ ਚੱਕੀ ਦੇ ਚਾਲਕ ਦੇ ਵੱਲੋਂ ਮਾਸੂਮਾਂ ਦੀ ਜਿੰਦਗੀ ਨਾਲ ਹੋ ਰਹੇ ਖਿਲਵਾੜ ਦੀ ਵੀਡਿਉ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਵਾਇਰਲ ਕੀਤੀ ਗਈ । ਜਿਸ ਤੋਂ ਬਾਅਦ ਵੀਡੀੳ ਜਗਬਾਣੀ ਤੱਕ ਪੁੱਜਣ ਤੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਅਤੇ ਉਨ੍ਹਾਂ ਦੋਸ਼ ਲਗਾਏ ਗਏ ਕਿ ਪਹਿਲਾ ਵੀ ਖਾਣਾ ਬਣਾਉਣ ਤੇ ਖਾਣੇ ਦੇ ਰਾਸ਼ਨ ਦੀ ਘਟੀਆਂ ਕੁਆਲਟੀ ਅਕਸਰ ਹੀ ਵਿਵਾਦਾਂ ’ਚ ਰਹਿੰਦੀ ਹੈ। ਇਸ ਮਾਮਲੇ ਸਬੰਧੀ ਜਦੋਂ ਸਕੂਲ ਦੇ ਮੁੱਖ ਅਧਿਆਪਕ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦੀ ਕੁਰਸੀ ਖਾਲੀ ਦਿੱਤੀ। ਜਿਸ ਤੋਂ ਬਾਅਦ ਇਹ ਮਾਮਲਾ ਬਲਾਕ 3ਸਿੱਖਿਆ ਅਫਸਰ ਜਲਾਲਾਬਾਦ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਟਾ ਚੱਕੀ ਚਲਾਕ ’ਤੇ ਦੋਸ਼ ਲਗਾਏ ਗਏ ਅਤੇ ਅਧਿਆਪਕਾਂ ਦਾ ਬਚਾਅ ਕਰਦੇ ਨਜ਼ਰ ਆਏ।