ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਨਸ਼ਿਆ ਖਿਲਾਫ ਚਲਾਈ ਗਈ ਮੁਹਿੰਮ ਅਧੀਨ ਸ੍ਰੀ ਧਰੂਮਨ ਐਚ ਨਿੰਬਾਲੇ ਐਸ.ਐਸ.ਪੀ ਮੋਗਾ ਵੱਲੋਂ ਨਸ਼ਾ ਸਮਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਜਗਤਪ੍ਰੀਤ ਸਿੰਘ , ਐਸ.ਪੀ – ਇੰਨਵੈਸਟੀਗੇਸ਼ਨ , ਮੋਗਾ ਦੀ ਨਿਗਰਾਨੀ ਹੇਠ ਇੰਸਪੈਕਟਰ ਕਿੱਕਰ ਸਿੰਘ , ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਸਨ । ਜਿਸ ਤਹਿਤ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ, ਮੋਗਾ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਕੇ ਕੁੱਝ ਨਸ਼ਾ ਤਸਕਰ ਇਕ ਘੋੜੇ ਟਰਾਲੇ ਵਿਚ ਝਾਰਖੰਡ ਤੋਂ ਪੰਜਾਬ ਵਿਚ ਵੇਚਣ ਲਈ ਭਾਰੀ ਮਾਤਰਾ ਵਿਚ ਨਸ਼ੀਲਾ ਪਦਾਰਥ ਲਿਆ ਰਹੇ ਹਨ। ਇਸ ਸੂਚਨਾ ਦੇ ਆਧਾਰ ਤੇ ਇੰਚਾਰਜ ਸੀ.ਆਈ.ਏ ਸਟਾਫ , ਮੋਗਾ ਵੱਲੋਂ ਸਮੇਤ ਪੁਲਿਸ ਪਾਰਟੀ ਬੱਸ ਸਟੈਂਡ ਸਮਾਲਸਰ ਵਿਖੇ ਵਕਤ ਸ਼ਾਮ ਕਰੀਬ 06:30 ਵਜੇ ਸਖਤ ਨਾਕਾਬੰਦੀ ਕਰਕੇ ਵਾਹਣਾ ਦੀ ਚੈਕਿੰਗ ਸ਼ੁਰੂ ਕੀਤੀ ਗਈ । ਦੌਰਾਨੇ ਚੈਕਿੰਗ ਇਕ ਘੋੜੇ ਟਰਾਲਾ ਨੰਬਰੀ ਪੀ ਬੀ 29 ਐਮ 9072 ਨੂੰ ਰੋਕਿਆ ਗਿਆ ਜਿਸ ਦੀ ਚੈਕਿੰਗ ਗਜਟਡ ਪੁਲਿਸ ਅਧਿਕਾਰੀ ਡੀ.ਐਸ.ਪੀ ਬਾਘਾਪੁਰਾਣਾ ਦੁਆਰਾ ਕਰਵਾਈ ਗਈ।
ਜਾਣਕਾਰੀ ਦਿੰਦਿਆ ਐਸਐਸਪੀ ਮੋਗਾ ਧਰੂਮਨ ਨਿਮਬਲੇ ਨੇ ਦੱਸਿਆ ਕਿ ਇਸ ਘੋੜੇ ਟਰਾਲੇ ਨੂੰ ਰੂਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰੋਡੇ ਚਲਾ ਰਿਹਾ ਸੀ ਅਤੇ ਉਸਦੇ ਨਾਲ ਜਸਵਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਵਾਸੀ ਰੋਡੇ ਬੈਠਾ ਸੀ। ਚੈਕਿੰਗ ਦੌਰਾਨ ਘੋੜੇ ਟਰਾਲਾ ਨੰਬਰੀ ਪੀ ਬੀ 29 ਐਮ 9072 ਵਿਚੋਂ 14 ਬੋਰੀਆਂ ਭੁੱਕੀ ਚੂਰਾ ਪੋਸਤ ਜਿਸਦਾ ਵਜਨ 2 ਕੁਇੰਟਲ 70 ਕਿੱਲੋ ਬਰਾਮਦ ਕਰਕੇ ਮੁਕੱਦਮਾ ਨੰਬਰ 103 ਮਿਤੀ 22-09-2021 ਅ / ਧ 15-61-85 ਐਨ.ਡੀ.ਪੀ.ਐਸ ਐਕਟ ਥਾਣਾ ਸਮਾਲਸਰ ਦਰਜ਼ ਰਜਿਸਟਰ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਦੀ ਜਾ ਰਹੀ ਹੈ। ਦੋਸ਼ੀਆਂ ਵਿਚੋਂ ਇਕ ਦੋਸ਼ੀ ਜਸਵਿੰਦਰ ਸਿੰਘ ਖਿਲਾਫ ਪਹਿਲਾਂ ਇਕ ਐਨ.ਡੀ.ਪੀ.ਐਸ ਐਕਟ ਦਾ ਮੁਕੱਦਮਾ ਨੰਬਰ 62/21 ਥਾਣਾ ਸਦਰ ਕੋਟਕਪੂਰਾ ( ਬਰਾਮਦਗੀ 750 ਗ੍ਰਾਮ ਅਫੀਮ ) ਵਿਖੇ ਦਰਜ ਹੈ ਅਤੇ ਦੋਵੇਂ ਦੋਸ਼ੀ ਕਿਸ ਪਾਸੋ ਭੁੱਕੀ ਲੈ ਕੇ ਆਏ ਸਨ ਅਤੇ ਕਿਸ ਨੂੰ ਅੱਗੇ ਵੇਚਣ ਜਾ ਰਹੇ ਸਨ ਇਸਦੀ ਵੀ ਤਫਤੀਸ਼ ਕੀਤੀ ਜਾ ਰਹੀ ਹੈ। ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਦੋਹਾਂ ਨਸ਼ਾ ਤਸਕਰਾਂ ਨੂੰ ਅੱਜ ਅਦਾਲਤ ਪੇਸ਼ ਕਰ ਵੱਖਵਾਦ ਰਿਮਾਂਡ ਹਾਸਿਲ ਕੀਤਾ ਜਾਵੇਗਾ।