ਅਬੋਹਰ ਵਿੱਚ ਆਪਣੇ ਦੋਸਤਾਂ ਦੇ ਨਾਲ ਧਰਮ ਨਗਰੀ ਨਿਵਾਸੀ ਇਕ ਨੌਜਵਾਨ ਮੋਟਰਸਾਈਕਲ ਤੇ ਮੱਥਾ ਟੇਕਣ ਲਈ ਹਨੂੰਮਾਨਗੜ੍ਹ ਰੋੜ ਬਾਲਾ ਜੀ ਧਾਮ ਗਿਆ ਜਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਥੇ ਕੁਝ ਨੌਜਵਾਨਾਂ ਨੇ ਉਸ ਦਾ ਮੋਟਰਸਾਈਕਲ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਨੂੰ ਉਸ ਨੇ ਆਪਣੇ ਦੋਸਤਾਂ ਦੇ ਨਾਲ ਰੰਗੇ ਹੱਥੀਂ ਫੜ ਲਿਆ ਤੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਇਸ ਤੋਂ ਪਹਿਲਾਂ ਕਿ ਪੁਲੀਸ ਪਹੁੰਚ ਗਈ।
ਉਨ੍ਹਾਂ ਚੋਰਾਂ ਦੇ ਸਾਥੀ ਆ ਗਏ ਜਿਨ੍ਹਾਂ ਨੇ ਉਸਦੀ ਤੇ ਉਸਦੇ ਦੋਸਤਾਂ ਦੀ ਜੰਮ ਕੇ ਧੁਨਾਈ ਕੀਤੀ ਜਦ ਕਿ ਬਾਕੀ ਉਸ ਦੇ ਦੋਸਤ ਬਚ ਗਏ ਪਰ ਉਸ ਦੇ ਸਿਰ ਵਿਚ ਉਹਨਾਂ ਨੇ ਇੱਟ ਮਾਰੀ ਤੇ ਬੜੀ ਮੁਸ਼ਕਲ ਦੇ ਨਾਲ ਉਨ੍ਹਾਂ ਦੀ ਚੁੰਗਲ ‘ਚੋਂ ਨਿਕਲ ਕੇ ਨੌਜਵਾਨ ਹਸਪਤਾਲ ਚ ਭਰਤੀ ਹੋਇਆ ਫਿਲਹਾਲ ਮਾਮਲੇ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਅਤੇ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।























