ਜਾਣਕਾਰੀ ਮੁਤਾਬਿਕ ਮਾਮਲੇ ਚ ਮੁੱਖ ਆਰੋਪੀ ਨਿਸ਼ੂ ਚੌਧਰੀ ਸਹਿਤ ਜਤਿੰਦਰ ਸਿੰਘ ਆਕਾਸ਼ਦੀਪ ਸੋਨੂੰ ਅਤੇ ਨਿਸ਼ਾ ਸ਼ਰਮਾ ਹੁਣ ਪੁਲਸ ਦੀ ਗ੍ਰਿਫਤ ਤੋਂ ਬਾਹਰ ਹਨ। ਡੇਢ ਮਹੀਨੇ ਵਿਚ ਪੁਲਸ ਸਿਰਫ ਇਕ ਆਰੋਪੀ ਨੂੰਹ ਹੀ ਫੜ ਸਕੀ ਹੈ। ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੱਸ ਲੋਕਾਂ ਤੇ ਕਾਰਵਾਈ ਕਰਨ ਦੀ ਤਿਆਰੀ ਕਰ ਚੁੱਕੀ ਹੈ।
ਯੂਨੀਵਰਸਿਟੀ ਵਿੱਚ ਭ੍ਰਿਸ਼ਟਾਚਾਰ ਨੂੰ ਲੈ ਕੇ ਬੀਸੀ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਨਹੀਂ ਵਰਤੀ ਜਾਏਗੀ। ਜੋ ਆਰ ਐਫ ਦੇ ਖਾਤੇ ‘ਚ ਦਸ ਸਾਲਾਂ ਤੋਂ ਫੈਲੋਸ਼ਿਪ ਜਾ ਰਹੀ ਸੀ ਜਿਸ ਬਾਰੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਅਰਵਿੰਦ ਨੇ ਮੀਡੀਆ ਦੇ ਰੂਬਰੂ ਹੋ ਕੇ ਦੱਸਿਆ ਕਿ ਯੂਨੀਵਰਸਿਟੀ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਹੋਰ ਲੋਕਾਂ ‘ਤੇ ਵੀ ਜੇਕਰ ਜ਼ਰੂਰਤ ਪਈ ਤਾਂ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਤੇ ਅਗਲੇਰੀ ਜਾਂਚ ਜਾਰੀ ਹੈ।