ਹਲਕਾ ਸਮਾਣੇ ਦੇ ਪਿੰਡ ਤਰੋੜਾ ਕਲਾਂ ਵਿੱਚ ਯੁਨੀਵਰਸਿਟੀ ਨੂੰ ਬਣਨ ਨੂੰ ਲੈ ਕੇ ਵਿਵਾਦ ਹੋਇਆ ਹੈ। ਪਿੰਡ ਵਾਲੇ ਕਹਿੰਦੇ ਪਿੰਡ ਵਿੱਚ ਯੂਨੀਵਰਸਿਟੀ ਨਹੀਂ ਬਣਨ ਦਿਆਂਗੇ। ਜਿਲ੍ਹਾ ਪਟਿਆਲੇ ਦੇ ਪਿੰਡ ਤਰੌੜਾ ਕਲਾਂ ਦੇ ਲੋਕਾਂ ਵੱਲੋਂ ਪੰਚਾਇਤ ਤੇ ਪ੍ਰਸ਼ਾਸਨ ਅਤੇ ਐਮ ਐਲ ਏ ਤੇ ਦੋਸ਼ ਲਗਾਉਦਿਆਂ ਉਹਨਾਂ ਦੇ ਪਿੰਡ ਦੀ 40 ਏਕੜ ਬਹੁਕਰੋੜੀ ਜ਼ਮੀਨ ਤੇ ਪਿੰਡ ਵਾਲਿਆਂ ਨੂੰ ਭਰੋਸੇ ਤੋਂ ਲਏ ਬਿਨ੍ਹਾਂ ਯੂਨੀਵਰਸਿਟੀ ਬਣਾਉਣ ਜਾ ਰਹੇ ਹਨ। ਉਨ੍ਹਾਂ ਦੋਸ਼ ਲਗਾਇਆ ਹੈ ਉਹਨਾਂ ਦੇ ਪਿੰਡ ਵਿੱਚ ਯੂਨੀਵਰਸਿਟੀ ਦੀ ਲੋੜ ਹੀ ਨਹੀਂ ਜਦ ਕਿ ਪਿੰਡ ਦੀ ਪੰਚਾਇਤ ਨੇ 40 ਏਕੜ ਜ਼ਮੀਨ ਇਸ ਯੁਨੀਵਰਸਿਟੀ ਨੂੰ ਦਾਨ ਕਰ ਦਿੱਤੀ ਹੈ। ਉਨ੍ਹਾਂ ਕਿਹਾ ਵੀਜ਼ੇ ਲਾ ਕੇ ਉਨ੍ਹਾਂ ਦੇ ਪਿੰਡ ਦਾ ਇਸ ਜ਼ਮੀਨ ਨਾਲ ਖਾਤਮਾ ਹੋ ਜਾਵੇਗਾ।
ਉਹਨਾਂ ਕਿਹਾ ਕਿ ਪ੍ਰਸ਼ਾਸਨ ਉਹਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਨਾ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਜਿਹੜੇ ਯੂਨੀਵਰਸਿਟੀ ਤੇ ਕਾਲਜ ਚੱਲ ਰਹੇ ਨੇ ਉਨ੍ਹਾਂ ਨੂੰ ਸਰਕਾਰ ਚੰਗੇ ਢੰਗ ਨਾਲ ਚਲਾ ਲਵੇ ਹੋਰ ਕਾਲਜ ਅਤੇ ਯੂਨੀਵਰਸਿਟੀ ਖੋਲ੍ਹਣ ਲਈ ਸਰਕਾਰ ਫੇਰ ਸੋਚੇ ਉਨ੍ਹਾਂ ਕਿਹਾ ਕਿ ਪਟਿਆਲੇ ਦੀ ਪੰਜਾਬੀ ਯੁਨੀਵਰਸਿਟੀ ਬੰਦ ਹੋਣ ਦੇ ਕਿਨਾਰੇ ‘ਤੇ ਹੈ ਉੱਥੇ ਰੁਪਈਏ ਖਰਚਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਸਰਕਾਰ ਨੇ ਤਰੋੜਾਂ ਕਲਾ ਵਿਚ 300 ਕਰੋੜ ਖਰਚ ਕੇ ਯੂਨੀਵਰਸਿਟੀ ਬਣਾਉਣ ਜਾ ਰਹੀ ਹੈ। ਇਹ ਤਿੰਨ ਸੌ ਕਰੋੜ ਜੇਕਰ ਪੰਜਾਬੀ ਯੂਨੀਵਰਸਿਟੀ ਤੇ 300 ਕਰੋੜ ਖਰਚ ਹੋ ਜਾਵੇ ਤਾਂ ਪੰਜਾਬੀ ਯੂਨੀਵਰਸਿਟੀ ਬਚ ਸਕਦੀ ਹੈ। ਇਸ ਸਬੰਧੀ ਜਦੋਂ ਪਟਿਆਲਾ ਦੇ ਬੀਡੀਪੀਓ ਨਾਲ ਗੱਲ ਕੀਤੀ ਉਨ੍ਹਾਂ ਕਿਹਾ ਤੁੜਵਾਉਣਾ ਕਲਾ ਵਿੱਚ 40 ਏਕੜ ਵਿਚ ਯੂਨੀਵਰਸਿਟੀ ਬਣਨ ਜਾ ਰਹੀ ਹੈ ਇਹ ਪੰਜਾਬ ਸਰਕਾਰ ਦਾ ਪਰੋਜੈਕਟ ਹੈਂ। ਇਹ ਯੁਨੀਵਰਸਟੀ ਬਨਣ ਦੇ ਨਾਲ 40 ਤੋਂ 50 ਪਿੰਡਾਂ ਦੇ ਬੱਚੇ ਤੋਂ ਹਾਇਰ ਐਜੂਕੇਸ਼ਨ ਕਰਨਗੇ ਤੇ ਪਿੰਡ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ।