ਸੰਗਰੂਰ: ਜਿੱਥੇ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਅੰਨਦਾਤਾ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਿਹਾ ਹੈ ਅਤੇ ਕੇਂਦਰ ਸਰਕਾਰ ਵੱਲੋਂ ਜਾਰੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਦਿੱਲੀ ਦੇ ਵੱਖ ਵੱਖ ਵਾਡਰਾ ਤੇ ਸੰਘਰਸ਼ ਕਰ ਰਿਹਾ ਹੈ ਅਤੇ ਹੁਣ ਕਿਸਾਨਾਂ ਦੀ ਜੀਰੀ ਦੀ ਫਸਲ ਨੂੰ ਅਨੇਕਾਂ ਬੀਮਾਰੀਆਂ ਨੇ ਆਪਣੀ ਗ੍ਰਿਫਤ ਚ ਲੈਣ ਕਾਰਨ ਕਿਸਾਨਾਂ ਨੂੰ ਮਹਿੰਗੇ ਭਾਅ ਦੀਆਂ ਸਪਰੇਆਂ ਕਰਨੀਆਂ ਪੈ ਰਹੀਆਂ ਹਨ। ਪ੍ਰੰਤੂ ਜੀਰੀ ਦੀ ਫ਼ਸਲ ਬੀਮਾਰੀ ਦੀ ਗ੍ਰਿਫਤ ‘ਚ ਨਹੀਂ ਨਿਕਲ ਰਹੀ, ਇਹ ਮਾਮਲਾ ਜ਼ਿਲ੍ਹਾ ਸੰਗਰੂਰ ਦੇ ਪਿੰਡ ਮਾਨਾਂ ਦਾ ਹੈ ਜਿੱਥੇ ਵੱਖ ਵੱਖ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਜੀਰੀ ਦੀ ਫ਼ਸਲ ਦਿਖਾਉਂਦਿਆਂ ਕਿਹਾ ਕਿ ਜੀਰੀ ਦੀ ਫਸਲ ਨੂੰ ਪੱਤਾ ਲਪੇਟ, ਗੋਭ ਵਾਲੀ ਸੁੰਡੀ ਅਤੇ ਉੱਲੀ ਰੋਗ ਸਮੇਤ ਕਈ ਬਿਮਾਰੀਆਂ ਨੇ ਆਪਣੀ ਗ੍ਰਿਫ਼ਤ ਵਿੱਚ ਲੈ ਲਿਆ ਹੈ।
ਜਿਸ ਕਾਰਨ ਸਾਨੂੰ ਮਹਿੰਗੇ ਭਾਅ ਦੀਆਂ ਸਪਰੇਆਂ ਜੀਰੀ ਦੀ ਫ਼ਸਲ ਤੇ ਕਰਨੀਆਂ ਪੈ ਰਹੀਆਂ ਹਨ ਪ੍ਰੰਤੂ ਬੀਮਾਰੀ ਤੋਂ ਜ਼ੀਰੀ ਦੀ ਫਸਲ ਮੁਕਤ ਨਹੀਂ ਹੋ ਰਹੀ, ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਖੇਤੀਬਾੜੀ ਵਿਭਾਗ ਬਿਲਕੁਲ ਫੇਲ੍ਹ ਸਾਬਤ ਹੋਇਆ ਹੈ। ਜਿਸ ਵੱਲੋਂ ਫ਼ਸਲ ਨੂੰ ਲੱਗਦੀਆਂ ਬਿਮਾਰਿਆ ਸੰਬੰਧੀ ਕੋਈ ਵੀ ਜਾਣਕਾਰੀ ਜਾਂ ਕੈਂਪ ਲਗਾ ਕੇ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਜਾਗਰੂਕ ਨਹੀਂ ਕੀਤਾ ਜਾ ਰਿਹਾ।