ਸੰਘਣੀ ਧੁੰਦ ਦੌਰਾਨ ਐਮਰਜੈਂਸੀ ਹਾਲਾਤ ਵਿੱਚ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਨੇੜਲੇ ਪਿੰਡ ਕੁਤਬਾ ਦੇ ਸਟੇਡੀਅਮ ਵਿੱਚ ਅਚਾਨਕ ਉਤਾਰਨਾ ਪਿਆ ਜਾਣਕਾਰੀ ਮੁਤਾਬਿਕ ਹਲਕਾ ਧਰਮਕੋਟ ਤੋਂ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਭਰਾ ਇਕਬਾਲ ਸਿੰਘ ਅਮਰੀਕਾ ਤੋਂ ਦਿੱਲ਼ੀ ਹਵਾਈ ਅੱਡੇ ‘ਤੇ ਉਤਾਰਿਆ ਸੀ ਤੇ ਉੱਥੋਂ ਉਸ ਨੇ ਇੱਕ ਨਿੱਜੀ ਕੰਪਨੀ ਦਾ ਹੈਲੀਕਾਪਟਰ ਕਿਰਾਏ ‘ਤੇ ਲਿਆ, ਜਿਸ ਰਾਹੀਂ ਉਹ ਲੋਹਗੜ੍ਹ (ਮੋਗਾ) ਜਾ ਰਹੇ ਸਨ ਪਰ ਸ਼ਾਮ ਨੂੰ ਸੰਘਣੀ ਧੁੰਦ ਪੈਣ ਕਾਰਨ ਪਾਇਲਟ ਵੱਲੋਂ ਹੈਲੀਕਾਪਟਰ ਨੂੰ ਐਮਰਜੈਂਸੀ ਹਾਲਤ ਵਿੱਚ ਪਿੰਡ ਕੁਤਬਾ ਵਿੱਚ ਉਤਾਰਨਾ ਪਿਆ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਹੈਲੀਕਾਪਟਰ ਉਤਰਦਿਆਂ ਹੀ ਵੱਡੀ ਗਿਣਤੀ ਪਿੰਡ ਵਾਸੀ ਇੱਕਤਰ ਹੋਏ ਅਤੇ ਸਥਾਨਕ ਪ੍ਰਸ਼ਾਸਨਿਕ ਅਧਿਕਾਰੀ ਉੱਥੇ ਪਹੁੰਚੇ। ਪੁਲਿਸ ਥਾਣਾ ਮਹਿਲ ਕਲਾਂ ਦੇ ਐਸਐਚਓ ਬਲਤੇਜ ਸਿੰਘ ਨੇ ਦੱਸਿਆ ਕਿ ਹੈਲੀਕਾਪਟਰ ਵਿੱਚ ਦੋ ਯਾਤਰੀ, ਇੱਕ ਪਾਇਲਟ ਤੇ ਇੱਕ ਇੰਜੀਨੀਅਰ ਸਨ। ਉਨ੍ਹਾਂ ਦੱਸਿਆ ਕਿ ਯਾਤਰੀ ਇਕਬਾਲ ਸਿੰਘ ਤੇ ਉਸ ਦੇ ਪਰਿਵਾਰਕ ਮੈਂਬਰ ਸੜਕੀ ਮਾਰਗ ਰਾਹੀਂ ਧਰਮਕੋਟ ਲਈ ਰਵਾਨਾ ਹੋ ਚੁੱਕੇ ਹਨ, ਜਦਕਿ ਪਾਇਲਟ ਤੇ ਉਸ ਦੇ ਸਾਥੀ ਦੇ ਰਹਿਣ ਦਾ ਪ੍ਰਬੰਧ ਪਿੰਡ ਵਿੱਚ ਕਰ ਦਿੱਤਾ ਗਿਆ ਹੈ।