ਪੰਜਾਬੀ ਅਦਾਕਾਰ ਦੇ ਗਹਿਣਿਆਂ ਦੇ ਸ਼ੋਅਰੂਮ ਵਿੱਚ ਹੋਈ ਚੋਰੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਹ ਚੋਰੀ ਉਸਦੇ ਮੈਨੇਜਰ ਨੇ ਹੀ ਕੀਤੀ ਸੀ। ਮੋਹਾਲੀ ਪੁਲਿਸ ਨੇ ਇਸ ਘਟਨਾ ਦਾ ਖੁਲਾਸਾ ਕਰਦੇ ਹੋਏ ਮੰਗਲਵਾਰ ਨੂੰ ਮੈਨੇਜਰ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਾਂਚ ਵਿੱਚ ਪਤਾ ਲੱਗਾ ਕਿ ਮੈਨੇਜਰ ਪਿਛਲੇ ਚਾਰ ਸਾਲਾਂ ਤੋਂ ਸ਼ੋਅਰੂਮ ਵਿੱਚ ਕੰਮ ਕਰ ਰਿਹਾ ਸੀ।
ਲਗਭਗ 20 ਦਿਨ ਪਹਿਲਾਂ ਅਦਾਕਾਰ ਕੁਲਜਿੰਦਰ ਸਿੱਧੂ ਦੇ ਸ਼ੋਅਰੂਮ ਵਿੱਚ ਚੋਰੀ ਹੋਈ ਸੀ। ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਹ ਸਾਰਾ ਸਾਮਾਨ ਲਾਕਰ ਵਿਚ ਰੱਖ ਕੇ ਗਿਆ ਸੀ, ਇਸ ਤੋਂ ਬਾਅਦ ਅਗਲੇ ਦਿਨ ਉਨ੍ਹਾਂ ਨੂੰ ਲਾਕਰ ਖਾਲੀ ਮਿਲੇ। ਇਸ ਮਗਰੋਂ ਹੀ ਚੰਡੀਗੜ੍ਹ ਪੁਲਿਸ ਸ਼ੋਅਰੂਮ ਦੇ ਸਟਾਫ ਤੋਂ ਪੁੱਛਗਿੱਛ ਕਰ ਰਹੀ ਸੀ।

ਦੋਸ਼ੀ ਮੈਨੇਜਰ ਨੇ 1.28 ਕਰੋੜ ਰੁਪਏ ਦੇ ਗਹਿਣੇ, 60,000 ਰੁਪਏ ਅਤੇ ਇੱਕ ਡੀਵੀਆਰ ਚੋਰੀ ਕਰ ਲਿਆ ਹੈ। ਪੁਲਿਸ ਸੁਪਰਡੈਂਟ (ਐਸਪੀ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੀਆਂ ਚੀਜ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਉਸਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਹੋਰ ਪੁੱਛਗਿੱਛ ਜਾਰੀ ਹੈ।
ਪੁਲਿਸ ਸੁਪਰਡੈਂਟ (ਐਸਪੀ) ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਚੋਰੀ ਮੋਹਾਲੀ ਦੇ ਸੈਕਟਰ 66L ਵਿੱਚ ਸਥਿਤ ਪੰਜਾਬੀ ਅਦਾਕਾਰ ਕੁਲਜਿੰਦਰ ਸਿੱਧੂ ਦੇ ਗਹਿਣਿਆਂ ਦੇ ਸ਼ੋਅਰੂਮ ਵਿੱਚ ਹੋਈ ਸੀ। ਐਕਟਰ ਦਾ ਮੈਨੇਜਰ ਦੀਪਕ, ਜੋ ਕਿ ਸੰਨੀ ਐਨਕਲੇਵ, ਖਰੜ ਦਾ ਰਹਿਣ ਵਾਲਾ ਹੈ, ਚੋਰੀ ਲਈ ਜ਼ਿੰਮੇਵਾਰ ਸੀ। ਪੁੱਛਗਿੱਛ ਦੌਰਾਨ ਦੋਸ਼ੀ ਤੋਂ ਗਹਿਣੇ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ। ਉਸ ਤੋਂ ਇਸ ਵੇਲੇ ਰਿਮਾਂਡ ‘ਤੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਦੋਸ਼ੀ ਲੰਮੇ ਸਮੇਂ ਤੋਂ ਕੰਮ ਕਰਨ ਕਰਕੇ ਮਾਲਕ ਦਾ ਵਫ਼ਾਦਾਰ ਬਣ ਗਿਆ ਸੀ, ਜਿਸ ਸਟਰਾਂਗ ਰੂਮ ਵਿੱਚ ਸੋਨੇ ਦੇ ਗਹਿਣੇ ਸਟੋਰ ਕੀਤੇ ਗਏ ਸਨ, ਉੱਥੇ ਥ੍ਰੀ ਲੇਅਰ ਇਲੈਕਟ੍ਰਿਕ ਸਿਸਟਮ ਲੱਗਾ ਹੈ, ਮੈਨੇਜਰ ਨੂੰ ਇਸ ਦਾ ਕੋਡ ਪਤਾ ਸੀ। ਉਸ ਨੇ ਨੇ ਚੋਰੀ ਕਰਦੇ ਸਮੇਂ ਡੀਵੀਆਰ ਲਿਆ ਸੀ, ਪਰ ਸੜਕ ‘ਤੇ ਲੱਗੇ ਸੀਸੀਟੀਵੀ ਫੁਟੇਜ ਰਾਹੀਂ ਉਸਦੀ ਪਛਾਣ ਹੋ ਗਈ। ਚੋਰੀ ਹੋਈਆਂ ਸਾਰੀਆਂ ਚੀਜ਼ਾਂ ਉਸਦੇ ਘਰੋਂ ਬਰਾਮਦ ਕੀਤੀਆਂ ਗਈਆਂ। 40 ਜੋੜੇ ਟੌਪਸ, 61 ਸੋਨੇ ਦੀਆਂ ਵਾਲੀਆਂ, 2 ਚਾਂਦੀ ਦੀਆਂ ਵਾਲੀਆਂ, ਇੱਕ ਲਾਕੇਟ, 2 ਹਾਰ ਅਤੇ ਹੋਰ ਬਹੁਤ ਕੁਝ ਬਰਾਮਦ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























