Mansa major train accident averted: ਬੁੱਧਵਾਰ ਰਾਤ ਨੂੰ ਪੰਜਾਬ ਦੇ ਮਾਨਸਾ ਵਿੱਚ ਇੱਕ ਵੱਡਾ ਰੇਲ ਹਾਦਸਾ ਟਲ ਗਿਆ । ਅਸਾਮ ਐਕਸਪ੍ਰੈਸ ਪਿੰਡ ਨਰੇਂਦਰਪੁਰਾ ਵਿੱਚ ਟੁੱਟੀ ਰੇਲ ਪਟੜੀ ਤੋਂ ਲੰਘਣ ਹੀ ਵਾਲੀ ਸੀ, ਪਰ ਡਰਾਈਵਰ ਦੀ ਸੂਝਬੂਝ ਨਾਲ ਅਣਹੋਣੀ ਹੋਣ ਤੋਂ ਟਲ ਗਈ । ਇਸ ਘਟਨਾ ਵਿੱਚ ਕਿਸੇ ਵੀ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ । ਦੱਸਿਆ ਜਾ ਰਿਹਾ ਹੈ ਕਿ ਅਸਾਮ ਐਕਸਪ੍ਰੈਸ ਮਾਨਸਾ ਵੱਲੋਂ ਆ ਰਹੀ ਸੀ ਤਾਂ ਉਸ ਸਮੇਂ ਅਚਾਨਕ ਇੱਕ ਤੇਜ਼ ਝਟਕਾ ਲੱਗਿਆ। ਜਿਸ ਤੋਂ ਬਾਅਦ ਡਰਾਈਵਰ ਨੇ ਟ੍ਰੇਨ ਨੂੰ ਉਸੇ ਸਮੇਂ ਰੋਕ ਦਿੱਤਾ । ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਰੇਲ ਦੀਆਂ ਪੱਟੜੀਆਂ ਟੁੱਟੀਆਂ ਹੋਈਆਂ ਸਨ । ਫਿਲਹਾਲ ਰੇਲ ਵਿਭਾਗ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਾਨਪੁਰ ਦੇ ਝਿੰਝਕ-ਅੰਬੀਆਪੁਰ ਸਟੇਸ਼ਨ ਦੇ ਵਿਚਕਾਰ ਖੰਹੈਲਾ ਪਿੰਡ ਅੰਡਰਪਾਸ ਨੇੜੇ ਨੰਦਨ ਕਾਨਨ ਐਕਸਪ੍ਰੈਸ ਦੇ ਇੰਜਨ ਨਾਲ ਇੱਕ ਬਾਈਕ ਦੀ ਫਸ ਗਈ ਸੀ । ਜਿਸ ਕਾਰਨ ਡਰਾਈਵਰ ਨੇ ਐਮਰਜੈਂਸੀ ਬਰੇਕ ਲਗਾ ਕੇ ਟ੍ਰੇਨ ਰੋਕ ਦਿੱਤੀ ਸੀ , ਜਿਸ ਕਾਰਨ ਵੱਡਾ ਹਾਦਸਾ ਹੋਣੋ ਬਚ ਗਿਆ ਸੀ ।
ਇਹ ਵੀ ਦੇਖੋ: ਕਿਸਾਨਾਂ ਅੰਦਰ ਧਾਰਮਿਕ ਅਕੀਦਾ ਭਰਨ ਲਈ ਰਾਤ ਨੂੰ ਕੁੰਡਲੀ ਬਾਰਡਰ ਤੇ ਦਿਖਾਈ ਜਾ ਰਹੀ ਹੈ ਧਾਰਮਿਕ ਫਿਲਮ