ਪ੍ਰਸਿੱਧ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹਕੋਟੀ (72) ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਉਹ ਕੁਝ ਸਮੇਂ ਤੋਂ ਬਿਮਾਰ ਸਨ ਅਤੇ ਹਸਪਤਾਲ ਵਿੱਚ ਇਲਾਜ ਅਧੀਨ ਸਨ। ਉਨ੍ਹਾਂ ਦੇ ਪਿੱਛੇ ਦੋ ਪੁੱਤਰ ਮਾਸਟਰ ਸਲੀਮ ਅਤੇ ਪੇਜੀ ਸ਼ਾਹਕੋਟੀ ਹਨ। ਸ਼ਾਹਕੋਟੀ ਪੰਜਾਬੀ ਸੰਗੀਤ ਉਦਯੋਗ ਦੀ ਇੱਕ ਪ੍ਰਮੁੱਖ ਹਸਤੀ ਸਨ। ਉਨ੍ਹਾਂ ਨੇ ਹੰਸਰਾਜ ਹੰਸ, ਜਸਬੀਰ ਜੱਸੀ ਅਤੇ ਬੱਬੂ ਮਾਨ ਸਣੇ ਕਈ ਮਸ਼ਹੂਰ ਗਾਇਕਾਂ ਨੂੰ ਸੰਗੀਤ ਸਿਖਾਇਆ।
ਹੰਸਰਾਜ ਹੰਸ ਨੂੰ ਉਨ੍ਹਾਂ ਦੇ ਦੇਹਾਂਤ ‘ਤੇ ਰੋਂਦੇ ਹੋਏ ਦੇਖਿਆ ਗਿਆ। ‘ਆਪ’ ਨੇਤਾ ਦੀਪਕ ਬਾਲੀ ਅਤੇ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਵੀ ਉਨ੍ਹਾਂ ਦੇ ਦੇਹਾਂਤ ‘ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਗਏ। ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ, ਹੰਸਰਾਜ ਹੰਸ, ਗੁਰਲੇਜ਼ ਅਖਤਰ ਅਤੇ ਬੂਟਾ ਮੁਹੰਮਦ ਸਮੇਤ ਪੰਜਾਬੀ ਸੰਗੀਤ ਉਦਯੋਗ ਦੇ ਕਈ ਕਲਾਕਾਰ ਘਰ ਗਏ।
ਆਪਣੇ ਪਿਤਾ ਦੇ ਦੇਹਾਂਤ ‘ਤੇ ਮਾਸਟਰ ਸਲੀਮ ਨੇ ਕਿਹਾ, “- ਮਿਊਜ਼ਿਕ ਦੀ ਪੂਰੀ ਸਦੀ ਅੱਜ ਸ਼ਾਂਤ ਹੋ ਗਈ ਹੈ। ਮੇਰੇ ਪਿਤਾ ਹੋਣ ਦੇ ਨਾਲ-ਨਾਲ ਉਹ ਇੱਕ ਬਹੁਤ ਵੱਡੇ ਕਲਾਕਾਰ, ਫਿਲਾਸਫਰ ਤੇ ਗੁਰੂ ਵੀ ਸਨ। ਉਨ੍ਹਾਂ ਦ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ।

ਗਾਇਕ ਹੰਸਰਾਜ ਹੰਸ ਨੇ ਮੀਡੀਆ ਨੂੰ ਦੱਸਿਆ ਕਿ ਪੂਰਨ ਸ਼ਾਹਕੋਟੀ ਨੂੰ ਜਲੰਧਰ ਸਥਿਤ ਘਰ ਦਿਓਲ ਨਗਰ ਵਿਚ ਹੀ ਸਪੁਰਦ-ਏ-ਖਾਕ ਕੀਤਾ ਜਾਵੇਗਾ। ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਉਨ੍ਹਾਂ ਨੂੰ ਸ਼ਮਸ਼ਾਨ ਘਾਟ ਨਾ ਲਿਜਾਇਆ ਜਾਵੇ।

ਗਾਇਕ ਹੰਸਰਾਜ ਹੰਸ ਨੇ ਕਿਹਾ ਕਿ “ਅੱਜ, ਉਹ ਹਸਤੀ ਵੀ ਇਸ ਜਹਾਨ ਤੋਂ ਕੂਚ ਕਰ ਗਈ, ਜੋ ਜਹਾਨ ਦੇ ਉਸਤਾਦ ਸਨ। ਸਾਡੀ ਹੋਂਦ ਉਨ੍ਹਾਂ ਤੋਂ ਸੀ। ਮੈਂ ਉਨ੍ਹਾਂ ਦਾ ਦਾਸ ਸੀ। ਬਚਪਨ ਵਿਚ ਮੈਂ ਇਨ੍ਹਾਂ ਕੋਲ ਆਇਆ ਸੀ। ਇੱਕ ਬਾਇਲਾਜੀਕਲ ਮਾਪੇ ਹਨ ਦੂਜੇ ਇਹ ਸਾਡੇ ਮਾਈ-ਬਾਈਪ ਸਨ, ਜਿਨ੍ਹਾਂ ਨੇ ਗੂੰਗਿਆਂ ਨੂੰ ਬੋਲਣਾ ਸਿਖਾਇਆ। ਅੱਜ ਜੋ ਕੁਝ ਅਚੀਵ ਹੋਇਆ, ਉਸ ਸ਼ਹਿਨਸ਼ਾਹ, ਉਸਤਾਦ ਸ਼ਾਹਕੋਟੀ ਸਾਹਿਬ ਦੇ ਨਾਂ ਨਾਲ ਹੋਇਆ। ਸਾਨੂੰ ਪਤਾ ਨਹੀਂ ਸੀ ਕਿ ਕਦੇ ਸਾਨੂੰ ਇਹ ਲਫਜ ਵੀ ਬੋਲਣੇ ਪੈਣਗੇ ਕਿ ਉਹ ਨਹੀਂ ਰਹੇ।
ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਨੇ ਕਿਹਾ ਕਿ ਪਰਿਵਾਰ ਨੂੰ ਸਭ ਤੋਂ ਵੱਡਾ ਘਾਟਾ ਪਿਆ ਹੈ। ਪੰਜਾਬੀ ਸੰਗੀਤ ਉਦਯੋਗ ਨੂੰ ਵੀ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਅਸੀਂ ਕਿਸੇ ਨੂੰ ਵੀ ਲੀਜੇਂਡ ਕਹਿ ਸਕਦੇ ਹਾਂ, ਪਰ ਉਹ ਸੱਚੇ ਲੀਜੇਂਡ ਹਨ, ਜਿਨ੍ਹਾਂ ਨੇ ਇੰਨੇ ਸਾਰੇ ਫਨਕਾਰ ਪੈਦਾ ਕੀਤੇ ਹਨ। ਅੱਜ ਅੱਧਾ ਉਦਯੋਗ ਉਨ੍ਹਾਂ ਵੱਲੋਂ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ ਮੌਸਮ ਵਿਭਾਗ ਨੇ ਕੀਤੀ ਵੱਡੀ ਭਵਿੱਖਬਾਣੀ, 26 ਤਰੀਕ ਤੱਕ ਇਨ੍ਹਾਂ ਜ਼ਿਲ੍ਹਿਆਂ ਲਈ Alert
ਪੰਜਾਬੀ ਗਾਇਕ ਬੂਟਾ ਮੁਹੰਮਦ ਨੇ ਕਿਹਾ ਕਿ ਅਜਿਹੇ ਮੌਕਿਆਂ ‘ਤੇ ਇਨਸਾਨ ਬੇਜ਼ੁਬਾਨ ਹੋ ਜਾਂਦਾ ਹੈ। ਉਸ ਦੇ ਮਾਪਿਆਂ ਨੇ ਉਨ੍ਹਾਂ ਦਾ ਨਾਮ ਪੂਰਨ ਰੱਖਿਆ, ਪੂਰਨ ਉਹੀ ਹੁੰਦਾ ਹੈ ਜੋ ਕਿਸੇ ਕੰਮ ਖੇਤਰ ਵਿਚ ਪੂਰਾ ਹੋ ਜਾਏ। ਸ਼ਾਹਕੋਟ ਸ਼ਹਿਰ ਦ ਨਾਂ ਉਨ੍ਹਾਂ ਨੇ ਪੂਰੀ ਦੁਨੀਆਵਿਚ ਉਜਾਗਰ ਕੀਤਾ। ਉਹ ਪਟਿਆਲਾ ਘਰਾਨੇ ਦੇ ਚਿਰਾਗ ਸਨ, ਜਿਨ੍ਹਾਂ ਤੋਂ ਬਹੁਤ ਸਾਰੇ ਚਿਰਾਗ ਪੈਦ ਹੋਏ ਅਤੇ ਉਨ੍ਹਾਂ ਨੇ ਰੋਸ਼ਨੀ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:

























