milkha singh who came pakistan after partition of india: ਦੇਸ਼ ਨੇ ਅੱਜ ਇੱਕ ਮਹਾਨ ਖਿਲਾੜੀ ਨੂੰ ਖੋਹ ਦਿੱਤਾ।91 ਸਾਲ ਦੀ ਉਮਰ ‘ਚ ਮਿਲਖਾ ਸਿੰਘ ਨੇ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ‘ਚ ਆਪਣੇ ਆਖਰੀ ਸਾਹ ਲਏ ਹਨ।ਉਹ ਕੋਰੋਨਾ ਨੈਗੇਟਿਵ ਆ ਗਏ ਸਨ, ਪਰ ਪੋਸਟ ਕੋਵਿਡ ਮੁਸ਼ਕਿਲਾਂ ਦੇ ਕਾਰਨ ਉਹ ਪੀਜੀਆਈ ਹਸਪਤਾਲ ‘ਚ ਦੁਬਾਰਾ ਭਰਤੀ ਹੋਏ ਸਨ ਜਿੱਥੇ ਉਨਾਂ੍ਹ ਦਾ ਦੇਹਾਂਤ ਹੋ ਗਿਆ।ਮਿਲਖਾ ਸਿੰਘ ਦਾ ਜਨਮ 20 ਨਵੰਬਰ, 1929 ਦੇ ਦਿਨ ਪਾਕਿਸਤਾਨ ਦੀ ਧਰਤੀ ‘ਤੇ ਹੋਇਆ ਸੀ।
ਉਨ੍ਹਾਂ ਦਾ ਪਿੰਡ ਭਾਰਤ ਵੰਡ ਦੇ ਮੁਜ਼ੱਫਰਗੜ ਜ਼ਿਲੇ ‘ਚ ਪੈਂਦਾ ਸੀ ਜੋ ਹੁਣ ਪੱਛਮੀ ਪਾਕਿਸਤਾਨ ‘ਚ ਪੈਂਦਾ ਹੈ।ਉਨਾਂ੍ਹ ਦੇ ਪਿੰਡ ਦਾ ਨਾਮ ਗੋਵਿੰਦਪੁਰਾ ਸੀ।ਉਹ ਰਾਜਪੂਤ ਰਾਠੌਰ ਪਰਿਵਾਰ ‘ਚ ਜਨਮੇ ਸੀ।ਉਨ੍ਹਾਂ ਦੇ ਕੁਲ 15 ਭੈਣ-ਭਰਾ ਸਨ, ਪਰ ਉਨਾਂ੍ਹ ਦਾ ਪਰਿਵਾਰ ਵੰਡ ਦੀ ਤ੍ਰਾਸਦੀ ਦਾ ਸ਼ਿਕਾਰ ਹੋ ਗਿਆ, ਉਸ ਦੌਰਾਨ ਉਨਾਂ੍ਹ ਦੇ ਮਾਤਾ-ਪਿਤਾ ਦੇ ਨਾਲ 8 ਭੈਣ-ਭਰਾ ਵੀ ਮਾਰੇ ਗਏ।ਪਰਿਵਾਰ ਦੇ ਸਿਰਫ ਚਾਰ ਲੋਕ ਹੀ ਜ਼ਿੰਦਾ ਬਚੇ ਸਨ ਜਿਨ੍ਹਾਂ ‘ਚ ਇੱਕ ਅੱਗੇ ਚਲ ਕੇ ਵਿਸ਼ਵ ਦੇ ਮਹਾਨ ਐਥਲੀਟਾਂ ‘ਚੋਂ ਇੱਕ ਬਣੇ, ਜਿਨ੍ਹਾਂ ਨੇ ਹੁਣ ਫਲਾਇੰਗ ਸਿੱਖ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।
ਭਾਰਤ ਆਉਣ ਤੋਂ ਬਾਅਦ ਮਿਲਖਾ ਸਿੰਘ ਦਾ ਪੂਰਾ ਜੋਰ ਦੇਸ਼ ਦੀ ਆਰਮੀ ‘ਚ ਭਰਤੀ ਹੋਣਾ ਸੀ ਅਤੇ ਸਾਲ 1951 ‘ਚ ਉਹ ਭਾਰਤੀ ਸੈਨਾ ‘ਚ ਸ਼ਾਮਲ ਹੋ ਗਏ।ਭਾਰਤੀ ਸੈਨਾ ‘ਚ ਸ਼ਾਮਲ ਹੋਣਾ ਹੀ ਉਹ ਟਰਨਿੰਗ ਪੁਆਇੰਟ ਸੀ ਜਿੱਥੇ ਇੱਕ ਮਹਾਨ ਖਿਡਾਰੀ ਦਾ ਉਦੈ ਹੋਇਆ।ਇਸੇ ਦੌਰਾਨ ਉਨਾਂ੍ਹ ਨੇ ਖੇਡਾਂ ‘ਚ ਭਾਗ ਲੈਣ ਦਾ ਮੌਕਾ ਮਿਲਿਆ ਸੀ।ਇੱਕ ਇੰਟਰਵਿਊ ‘ਚ ਮਿਲਖਾ ਸਿੰਘ ਨੇ ਦੱਸਿਆ ਕਿ ਆਰਮੀ ਜੁਆਇਨ ਕਰਨ ਤੋਂ 15 ਬਾਅਦ ਹੀ ਇੱਕ ਦੌੜ ਦਾ ਆਯੋਜਨ ਕੀਤਾ ਗਿਆ ਸੀ।ਜਿਸ ਨਾਲ ਐਥਲੈਟਿਕਸ ਟ੍ਰੇਨਿੰਗ ਲਈ ਦਸ ਜਵਾਨ ਚੁਣੇ ਜਾਣੇ ਸਨ।ਜਦੋਂ ਮੈਂ ਰੇਸ ਸ਼ੁਰੂ ਕੀਤੀ ਤਾਂ ਮੇਰੇ ਪੇਟ ‘ਚ ਦਰਦ ਹੋਣ ਲੱਗਾ, ਜਿਸਦੇ ਕਾਰਨ ਮੈਂਨੂੰ ਰੁਕਣਾ ਪਿਆ, ਇਸ ਤੋਂ ਬਾਅਦ ਮੈਂ ਫਿਰ ਆਪਣੀ ਦੌੜ ਸ਼ੁਰੂ ਕਰ ਦਿੱਤੀ।
ਅੱਧਾ ਮੀਲ ਚੱਲਿਆ ਹੀ ਹੋਵਾਂਗਾ ਕਿ ਫਿਰ ਦਰਦ ਹੋਣ ਲੱਗਾ।ਰੁਕਦਾ, ਫਿਰ ਚੱਲਦਾ, ਫਿਰ ਰੁਕਦਾ, ਫਿਰ ਚਲਦਾ।ਇਸ ਤਰਾਂ ਉਹ ਦੌੜ ਪੂਰੀ ਕੀਤੀ, ਫਿਰ ਵੀ ਮੈਂ ਉਨਾਂ੍ਹ ਕਰੀਬ ਪੰਜ ਸੌ ਲੋਕਾਂ ‘ਚੋਂ 6ਵੇਂ ਸਥਾਨ ‘ਤੇ ਆਉਣ ‘ਚ ਕਾਮਯਾਬ ਹੋਇਆ।ਇਸ ਤਰ੍ਹਾਂ ਭਾਰਤੀ ਸੈਨਾ ਨੇ ਸਪੋਰਟਸ ਲਈ ਉਨ੍ਹਾਂ ਦਾ ਦਰਵਾਜ਼ਾ ਖੁੱਲਿਆ।ਇਸ ਤੋਂ ਬਾਅਦ ਜੋ ਹੋਇਆ ਉਹ ਇਤਿਹਾਸ ਹੈ।ਸਾਲ 1958 ‘ਚ ਉਹ ਦੇਸ਼ ਦੇ ਪਹਿਲੇ ਇੰਡਿਵਿਜੁਅਲ ਐਥਲੈਟਿਕਸ ਬਣੇ ਸਨ ਜਿਨ੍ਹਾਂ ਨੇ ਕਾਮਨਵੈਲਥ ਗੇਮਾਂ ‘ਚ ਗੋਲਡ ਮੈਡਲ ਜਿੱਤਿਆ ਸੀ।ਸਾਲ 2010 ਤੱਕ ਇਹ ਸਨਮਾਨ ਪਾਉਣ ਵਾਲੇ ਉਹ ਇਕੱਲੇ ਭਾਰਤੀ ਸਨ।ਸਾਲ 1958 ਅਤੇ ਸਾਲ 1958 ‘ਚ ਆਯੋਜਿਤ ਹੋਏ ਏਸ਼ੀਅਨ ਖੇਡਾਂ ‘ਚ ਵੀ ਉਹ ਗੋਲਡ ਮੈਡਲ ਜਿੱਤੇ ਸਨ।ਇਸੇ ਦੌਰਾਨ ਸਰਕਾਰ ਨੇ ਖੇਡਾਂ ‘ਚ ਉਨਾਂ੍ਹ ਦੇ ਯੋਗਦਾਨ ਲਈ ਉਨਾਂ੍ਹ ਪਦਮ ਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ।ਮਿਲਖਾ ਸਿੰਘ ਨੇ ਲਗਾਤਾਰ ਤਿੰਨ ਓਲੰਪਿਕ ਖੇਡਾਂ ‘ਚ ਦੇਸ਼ ਦੀ ਅਗਵਾਈ ਕੀਤੀ ਸੀ।ਇਹ ਤਿੰਨ ਓਲੰਪਿਕ ਸੀ ਸਾਲ 1956 ‘ਚ ਮੈਲਬਰਨ ‘ਚ ਆਯੋਜਿਤ ਹੋਇਆ ਸਮਰ ਉਲੰਪਿਕ ਫਿਰ ਸਾਲ 1960 ‘ਚ ਰੋਮ ‘ਚ ਆਯੋਜਿਤ ਹੋਇਆ ਸਮਰ ਉਲੰਪਿਕ ਅਤੇ ਸਾਲ 1964 ‘ਚ ਟੋਕੀਓ ‘ਚ ਆਯੋਜਿਤ ਹੋਇਆ ਸਮਰ ਉਲੰਪਿਕ।
ਇਸ ਮੁਕਾਮ ਨੂੰ ਪਾਉਣ ‘ਚ ਮਿਲਖਾ ਸਿੰਘ ਦਾ ਸੰਘਰਸ਼ ਵੀ ਬੜਾ ਹੀ ਕਠੋਰ ਰਿਹਾ ਹੈ, ਆਪਣੇ ਆਪ ਨੂੰ ਮਜ਼ਬੂਤ ਕਰਨ ਲਈ ਉਹ ਯਮੁਨਾ ਨਦੀ ਦੇ ਕਿਨਾਰਿਆਂ ‘ਤੇ ਰੇਤ ‘ਚ ਦੌੜਦੇ ਸਨ।ਪਹਾੜੀ ਏਰੀਆ ‘ਚ ਵੀ ਦੌੜਦੇ ਸਨ, ਇੰਨਾ ਹੀ ਨਹੀਂ ਰੇਲਵੇ ਟ੍ਰੈਕ ‘ਤੇ ਵੀ ਦੌੜਦੇ ਸਨ।ਦੇਸ਼ ਦੀ ਸੈਨਾ ‘ਚ ਭਰਤੀ ਹੋਣ ਦੇ ਚਾਰ ਸਾਲ ਬਾਅਦ ਹੀ ਭਾਵ 1956 ‘ਚ ਉਹ ਪਟਿਆਲਾ ‘ਚ ਹੋਏ ਨੈਸ਼ਨਲ ਗੇਮਸ ਜਿੱਤੇ ਸਨ।ਜਿਸ ਨਾਲ ਉਨਾਂ੍ਹ ਨੇ ਪਟਿਆਲਾ ਦੇ ਲਈ ਟ੍ਰਾਇਲ ਦੇਣ ਦਾ ਮੌਕਾ ਮਿਲਿਆ।ਪਰ ਉਲੰਪਿਕ ਦੇ ਲਈ ਟ੍ਰਾਇਲ ਦੇਣ ਤੋਂ ਪਹਿਲਾਂ ਹੀ ਉਨਾਂ ਨੇ ਇੱਕ ਭਿਆਨਕ ਅਤੇ ਦਰਦਨਾਕ ਅਨੁਭਵ ਤੋਂ ਗੁਜ਼ਰਨਾ ਪਿਆ ਸੀ।ਮਿਲਖਾ ਸਿੰਘ ਦੇ ਜੋ ਵਿਰੋਧੀ ਸਨ ਉਹ ਨਹੀਂ ਚਾਹੁੰਦੇ ਸਨ ਕਿ ਮਿਲਖਾ ਸਿੰਘ ਉਸ ਰੇਸ ‘ਚ ਭਾਗ ਲੈਣ।ਇਸ ਲਈ ਇਕ ਦਿਨ ਪਹਿਲਾਂ ਹੀ ਉਨਾਂ੍ਹ ਦੇ ਵਿਰੋਧੀਆਂ ਨੇ ਉਨਾਂ੍ਹ ‘ਤੇ ਹਮਲਾ ਬੋਲ ਦਿੱਤਾ।
ਉਨਾਂ੍ਹ ਦੇ ਸਿਰ ਅਤੇ ਪੈਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।ਅਗਲੀ ਸਵੇਰ ਉਨਾਂ੍ਹ ਦੇ ਸਰੀਰ ‘ਤੇ ਥਾਂ-ਥਾਂ ਨਿਸ਼ਾਨ ਸਨ ਅਤੇ ਬੁਖਾਰ ਸੀ।ਉਹ ਡਾਕਟਰ ਦੇ ਕੋਲ ਗਏ ਤਾਂ ਡਾਕਟਰ ਨੇ ਰੇਸ ‘ਚ ਭਾਗ ਲੈਣ ਤੋਂ ਮਨਾਂ ਕਰ ਦਿੱਤਾ।ਪਰ ਮਿਲਖਾ ਸਿੰਘ ਠਹਿਰੇ ਜਿੱਦੀ, ਉਨਾਂ੍ਹ ਨੇ ਦਵਾਈ ਦੀ ਇੱਕ ਗੋਲੀ ਲੈ ਕੇ ਟ੍ਰਾਇਲ ‘ਚ ਭਾਗ ਲਿਆ ਅਤੇ ਜਿੱਤੇ ਵੀ।ਇਸ ਪ੍ਰਕਾਰ ਉਲੰਪਿਕ ਜਾਣ ਦਾ ਉਨ੍ਹਾਂ ਦਾ ਰਾਹ ਖੁੱਲਿਆ।
1960 ਦੇ ਰੋਮ ਉਲੰਪਿਕ ‘ਚ ਉਹ ਮੈਡਲ ਲਿਆਉਣ ਦੇ ਬਹੁਤ ਨੇੜੇ ਤੋਂ ਚੂਕ ਗਏ ਸਨ, ਉਹ ਰੋਮ ਉਲੰਪਿਕ ‘ਚ 400 ਮੀਟਰ ਦੀ ਦੌੜ ‘ਚ ਚੌਥੇ ਨੰਬਰ ‘ਤੇ ਆਏ ਸਨ।ਉਨਾਂ੍ਹ ਨੇ ਆਪਣੀ ਆਟੋਬਾਇਉਗ੍ਰਾਫੀ ਵੀ ਲਿਖੀ ਹੈ ਜਿਸਦਾ ਨਾਮ ਹੈ, ‘ਰੇਸ ਆਫ ਮਾਈ ਲਾਈਫ’ ਉਨਾਂ੍ਹ ਦੀ ਬੇਟੀ ਸੋਨੀਆ ਸੰਵਾਲਕਾ ਇਸ ਆਤਮਕਥਾ ਦੀ ਸਹਿ ਲੇਖਿਕਾ ਹੈ।ਇਸੇ ਕਿਤਾਬ ਦੇ ਆਧਾਰ ‘ਤੇ ਸਾਲ 2013 ‘ਚ ਇੱਕ ਹਿੰਦੀ ਫਿਲਮ ‘ਭਾਗ ਮਿਲਖਾ ਭਾਗ’ ਵੀ ਬਣੀ ਸੀ।ਜਿਸ ‘ਚ ਮਿਲਖਾ ਸਿੰਘ ਦਾ ਰੋਲ ਅਭਿਨੇਤਾ ਫਰਹਾਨ ਅਖਤਰ ਨੇ ਨਿਭਾਇਆ ਹੈ।