ਹਿਮਾਚਲ ਪ੍ਰਦੇਸ਼ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿਤਿਆ ਸਿੰਘ ਦੁਬਾਰਾ ਵਿਆਹ ਕਰਨ ਜਾ ਰਹੇ ਹਨ। ਉਨ੍ਹਾਂ ਦਾ ਵਿਆਹ 22 ਸਤੰਬਰ ਨੂੰ ਚੰਡੀਗੜ੍ਹ ਵਿੱਚ ਹੋਵੇਗਾ। ਵਿਕਰਮਾਦਿਤਿਆ ਸਿੰਘ ਦਾ ਵਿਆਹ ਪੰਜਾਬ ਦੀ ਅਮਰੀਨ ਕੌਰ ਨਾਲ ਹੋਇਆ ਹੈ।
ਇਹ ਵਿਕਰਮਾਦਿਤਿਆ ਦਾ ਦੂਜਾ ਵਿਆਹ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ 8 ਮਾਰਚ, 2019 ਨੂੰ ਸੁਦਰਸ਼ਨਾ ਚੁੰਡਾਵਤ ਨਾਲ ਹੋਇਆ ਸੀ। ਸੁਦਰਸ਼ਨਾ ਚੁੰਡਾਵਤ ਰਾਜਸਮੰਦ ਦੇ ਅਮੇਤ ਸੂਬੇ ਨਾਲ ਸਬੰਧਤ ਹੈ। ਮਤਭੇਦਾਂ ਕਾਰਨ ਦੋਵਾਂ ਦਾ ਲਗਭਗ ਦੋ ਮਹੀਨੇ ਪਹਿਲਾਂ ਤਲਾਕ ਹੋ ਗਿਆ ਸੀ। ਇਸ ਤਲਾਕ ਤੋਂ ਬਾਅਦ, ਵਿਕਰਮਾਦਿਤਿਆ ਸਿੰਘ ਨੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕੀਤਾ ਹੈ।

ਜਾਣਕਾਰੀ ਮੁਤਾਬਕ ਅਮਰੀਨ ਕੌਰ ਚੰਡੀਗੜ੍ਹ ਦੇ ਸੈਕਟਰ-2 ਦੀ ਸਰਦਾਰ ਜੋਤਿੰਦਰਾ ਸਿੰਘ ਸੇਖੋਂ ਅਤੇ ਸਰਦਾਰਨੀ ਓਪਿੰਦਰਾ ਕੌਰ ਦੀ ਧੀ ਹੈ। ਉਹ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਮਨੋਵਿਗਿਆਨ ਦੀ ਸਹਾਇਕ ਪ੍ਰੋਫੈਸਰ ਹੈ।
ਇਹ ਵੀ ਪੜ੍ਹੋ : MP ਸੀਚੇਵਾਲ ਨੇ PM ਮੋਦੀ ਤੇ CM ਮਾਨ ਨੂੰ ਲਿਖੀ ਚਿੱਠੀ, ਹੜ੍ਹ ਪੀੜਤ ਕਿਸਾਨਾਂ ਲਈ ਮੁਆਵਜ਼ੇ ਦੀ ਕੀਤੀ ਮੰਗ
ਦੱਸ ਦੇਈਏ ਕਿ ਵਿਕਰਮਾਦਿਤਿਆ ਸਿੰਘ ਦੂਜੀ ਵਾਰ ਸ਼ਿਮਲਾ ਪੇਂਡੂ ਵਿਧਾਨ ਸਭਾ ਤੋਂ ਵਿਧਾਇਕ ਚੁਣੇ ਗਏ ਹਨ ਅਤੇ ਛੇ ਵਾਰ ਮੁੱਖ ਮੰਤਰੀ ਰਹੇ ਵੀਰਭੱਦਰ ਸਿੰਘ ਦੇ ਪੁੱਤਰ ਹਨ। ਵਿਕਰਮਾਦਿੱਤਿਆ ਅਤੇ ਸੁਦਰਸ਼ਨਾ ਦਾ ਵਿਆਹ 8 ਮਾਰਚ 2019 ਨੂੰ ਜੈਪੁਰ ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਸੁਦਰਸ਼ਨਾ ਲਗਭਗ ਡੇਢ ਤੋਂ ਦੋ ਸਾਲ ਤੱਕ ਲੰਬੇ ਸਮੇਂ ਤੱਕ ਵਿਕਰਮਾਦਿੱਤਿਆ ਸਿੰਘ ਨਾਲ ਰਹੀ। ਇਸ ਤੋਂ ਬਾਅਦ ਪਤੀ-ਪਤਨੀ ਵਿਚਕਾਰ ਮਤਭੇਦ ਸ਼ੁਰੂ ਹੋ ਗਏ ਸਨ। ਦੋਵਾਂ ਦਾ ਅਦਾਲਤ ਤੋਂ ਸਿਰਫ ਦੋ ਮਹੀਨੇ ਪਹਿਲਾਂ ਹੀ ਤਲਾਕ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
























