ਲੁਧਿਆਣਾ ਅਧੀਨ ਪੈਂਦੇ ਕਸਬਾ ਜਗਰਾਓਂ ਦੇ ਪਿੰਡ ਮਾਣੂੰਕੇ ਵਿਚ ਵੱਡੀ ਵਾਰਦਾਤ ਸਾਹਮਣੇ ਆਈ ਹੈ, ਜਿਥੇ ਇੱਕ ਕਬੱਡੀ ਖਿਡਾਰੀ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ 32 ਸਾਲਾਂ ਗਗਨਦੀਪ ਸਿੰਘ ਵਜੋਂ ਹੋਈ ਹੈ, ਉਹ ਕਬੱਡੀ ਖਿਡਾਰੀ ਸੀ ਤੇ 3 ਬੱਚਿਆਂ ਦਾ ਪਿਓ ਸੀ। ਉਹ MLA ਸਰਬਜੀਤ ਕੌਰ ਮਾਣੂੰਕੇ ਦਾ ਭਤੀਜਾ ਸੀ।
ਜਾਣਕਾਰੀ ਮੁਤਾਬਕ ਰੰਜਿਸ਼ ਦੇ ਚੱਲਦਿਆਂ ਗਗਨਦੀਪ ‘ਤੇ ਅਨਾਜ ਮੰਡੀ ਦੇ ਕੋਲ ਗੋਲੀਆਂ ਚਲਾ ਦਿੱਤੀਆਂ ਗਈਆਂ। ਗੋਲੀਆਂ ਲੱਗਣ ਤੋਂ ਬਾਅਦ ਉਹ ਉਥੇ ਹੀ ਡਿੱਗ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਇਲਾਜ ਦੌਰਾਨ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਸੂਚਨਾ ਮਿਲਦੇ ਹੀ ਹਠੂਰ ਥਾਣਾ ਇੰਚਾਰਜ ਕੁਲਦੀਪ ਸਿੰਘ ਪੁਲਿਸ ਦਸਤੇ ਨਾਲ ਮੌਕੇ ‘ਤੇ ਪਹੁੰਚੇ ਤੇ ਸਥਿਤੀ ਦ ਜਾਇਜਾ ਲਿਆ। ਪੀੜਤ ਪਿਰਾਵਰ ਨੇ ਪੁਲਿਸ ਨੂੰ ਦੱਸਿਆ ਕਿ ਖਿਡਾਰੀ ਨਾਲ ਜੁੜੀ ਪੁਰਾਣੀ ਰੰਜਿਸ਼ ਕਰਕੇ ਉਨ੍ਹਾਂ ਦੇ ਪੁੱਤਰ ਦ ਕਤਲ ਕਰ ਦਿੱਤਾ ਗਿਆ। ਉਹ ਇੱਕ ਕਬੱਡੀ ਖਿਡਾਰੀ ਦੀ ਮਦਦ ਕਰਦ ਸੀ, ਇਸ ਨੂੰ ਲੈ ਕੇ ਹੀ ਪਿੰਡ ਦੇ ਕੁਝ ਨੌਜਾਵਨਾਂ ਨਾਲ ਰੰਜਿਸ਼ ਚੱਲ ਰਹੀ ਸੀ।
ਇਹ ਵੀ ਪੜ੍ਹੋ : ਤਰਨਤਾਰਨ ‘ਚ ਪੁਲਿਸ ਐਨਕਾਊਂਟਰ, ਜਵਾਬੀ ਕਾਰਵਾਈ ‘ਚ ਬਦਮਾਸ਼ਾਂ ਦੇ ਵੱਜੀਆਂ ਗੋਲੀਆਂ
ਦੱਸਿਆ ਜਾ ਰਿਹਾ ਹੈ ਕਿ ਐਤਵਾਰ ਦੇਰ ਰਾਤ ਨੂੰ ਪਿੰਡ ਵਿਚ ਦੋ ਧਿਰਾਂ ਵਿਚਾਲੇ ਝਗੜਾ ਹੋਇਆ ਸੀ, ਜਿਸ ਮਗਰੋਂ ਦੋਵੇਂ ਧਿਰਾਂ ਨੇ ਸੋਮਵਾਰ ਨੂੰ ਪਿੰਡ ਦੀ ਅਨਾਜ ਮੰਡੀ ਵਿਚ ਆਹਮੋ-ਸਾਹਮਣੇ ਹੋਣ ਦ ਸਮਾਂ ਤੈਅ ਕਰ ਲਿਆ। ਸੋਮਵਾਰ ਦੁਪਿਹਰ ਨੂੰ ਜਦੋਂ ਗਗਨਦੀਪ ਆਪਣੇ 10-12 ਸਾਥੀਆਂ ਨਾਲ ਉਥੇ ਪਹੁੰਚਿਆ ਤਾਂ ਦੂਜੀ ਧਿਰ ਦੇ ਕਰੀਬ ਚਾਰ ਨੌਜਵਾਨ ਪਹਿਲਾਂ ਹੀ ਉਥੇ ਮੌਜੂਦ ਸਨ। ਜਿਆਦ ਲੋਕਾਂ ਨੂੰ ਵੇਖ ਕੇ ਦੋਸ਼ੀਆਂ ਨੇ ਹਥਿਆਰ ਕੱਢ ਲਏ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਗਗਨਦੀਪ ਵੀ ਪਹਿਲਾਂ ਕਬੱਡੀ ਖੇਡਦਾ ਰਿਹਾ ਸੀ, ਜਦਕਿ ਅੱਜਕਲ ਉਹ ਬਾਊਂਸਰ ਦ ਕੰਮ ਕਰਦ ਸੀ।
ਵੀਡੀਓ ਲਈ ਕਲਿੱਕ ਕਰੋ -:
























