ਪੰਜਾਬ ਦੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ ਵੱਲੋਂ ਵੱਡਾ ਫੈਸਲਾ ਲਿਆ ਗਿਆ ਹੈ। ਡਾ. ਸੁੱਖੀ ਐਤਵਾਰ ਸਵੇਰੇ ਬੰਗਾ ਦੇ ਗੁਰਦੁਆਰਾ ਰਾਜਾ ਸਾਹਿਬ ਰਸੋਖਾਨਾ ਪਹੁੰਚੇ ਅਤੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਡਾ. ਸੁਖਵਿੰਦਰ ਸੁੱਖੀ ਨੇ ਖੁਦ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਆਪਣੇ ਅਸਤੀਫੇ ਦੀ ਜਾਣਕਾਰੀ ਸਾਂਝੀ ਕੀਤੀ।

ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਆਪਣੇ ਫੇਸਬੁੱਕ ਅਕਾਊਂਟ ‘ਤੇ ਲਾਈਵ ਹੋ ਕੇ ਕਿਹਾ ਕਿ ਮੈਂ ਰਾਜੇ ਦਾ ਹਾਂ, ਰਾਜੇ ਦੀ ਸੰਗਤ ਦਾ ਹਾਂ। ਮੇਰੇ ਲਈ ਇਹ ਰਾਜਨੀਤੀ ਦਾ ਘਰ ਨਹੀਂ ਇਹ ਰੱਬ ਦਾ ਘਰ ਹੈ। ਰਾਜਾ ਸਾਹਿਬ ਦੇ ਸਤਿਕਾਰ ਲਈ ਮੈਂ ਕਿਸੇ ਵੀ ਹੱਦ ਤੱਕ ਜਾ ਸਕਦਾ ਹਾਂ। ਮੈਂ ਆਪਣੇ ਕੈਬਨਿਟ ਮੰਤਰੀ ਰੈਂਕ ਅਤੇ ਚੇਅਰਮੈਨ ਕਨਵੇਅਰ ਦੇ ਅਹੁਦੇ ਤੋਂ ਅਸਤੀਫਾ ਦਿੰਦਾ ਹਾਂ।
ਇਹ ਵੀ ਪੜ੍ਹੋ : ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦੀ ਵਿਗੜੀ ਸਿਹਤ, ਛਾਤੀ ‘ਚ ਦਰਦ ਮਗਰੋਂ ਲਿਆਂਦਾ ਗਿਆ ਹਸਪਤਾਲ
ਵੀਡੀਓ ਲਈ ਕਲਿੱਕ ਕਰੋ -:
























