moga police achive big sucess: ਗੈਂਗਸਟਰ ਸੁੱਖਾ ਲੰਮੇ ਗਰੁੱਪ ਦੇ ਇੱਕ ਪ੍ਰਮੁੱਖ ਮੈਂਬਰ ਸੁਖਮੰਦਰ ਸਿੰਘ ਉਰਫ ਹਰਮਨ ਪੁੱਤਰ ਬਲਵਿੰਦਰ ਸਿੰਘ ਵਾਸੀ ਮੋਗਾ ਦੀ ਗ੍ਰਿਫਤਾਰੀ ਨਾਲ ਮੋਗਾ ਪੁਲਿਸ ਨੇ ਗੈਂਗਸਟਰਾਂ ਖ਼ਿਲਾਫ਼ ਆਪਣੀ ਕਾਰਵਾਈ ਵਿੱਚ ਮਹੱਤਵਪੂਰਨ ਸਫਲਤਾ ਹਾਸਲ ਕੀਤੀ ਹੈ। ਉਕਤ ਦੋਸ਼ੀ ਚਰਨਜੀਤ ਸਿੰਘ ਉਰਫ ਰਿੰਕੂ ਵਾਸੀ ਬੀਹਲਾ ਬਰਨਾਲਾ, ਅਰਸ਼ਦੀਪ ਸਿੰਘ ਉਰਫ ਅਰਸ਼ ਵਾਸੀ ਪਿੰਡ ਡਾਲਾ ਜ਼ਿਲ੍ਹਾ ਮੋਗਾ ਅਤੇ ਰਮਨਦੀਪ ਸਿੰਘ ਉਰਫ ਰਮਨ ਜੱਜ ਵਾਸੀ ਫਿਰੋਜ਼ਪੁਰ ਵਰਗੇ ਗੈਂਗਸਟਰਾਂ ਨਾਲ ਨਿਰੰਤਰ ਸੰਪਰਕ ਵਿੱਚ ਰਿਹਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਹਰਮਨਬੀਰ ਸਿੰਘ ਗਿੱਲ ਸੀਨੀਅਰ ਪੁਲਿਸ ਕਪਤਾਨ ਮੋਗਾ ਨੇ ਦੱਸਿਆ ਕਿ ਦੋਸ਼ੀ ਸੁਖਮੰਦਰ ਸਿੰਘ ਉਰਫ ਹਰਮਨ ਪਹਿਲਾਂ ਕਾਰੋਬਾਰੀਆਂ ਦੀ ਰੇਕੀ ਕਰਦਾ ਸੀ ਅਤੇ ਬਾਅਦ ਵਿੱਚ ਉਹਨਾਂ ਦੇ ਮੋਬਾਈਲ ਨੰਬਰ ਫਰੀਦਕੋਟ, ਫਿਰੋਜ਼ਪੁਰ, ਮੋਗਾ ਅਤੇ ਨਾਲ ਲਗਦੇ ਹੋਰ ਖੇਤਰਾਂ ਨਾਲ ਸਬੰਧ ਰੱਖਣ ਵਾਲੇ ਗੈਂਗਸਟਰ ਲੋਕਾਂ ਨੂੰ ਦਿੰਦਾ ਸੀ, ਜਿਹੜੇ ਇਸ ਸਮੇਂ ਵਿਦੇਸ਼ਾਂ ਵਿਚ ਰਹਿੰਦੇ ਹਨ।ਉਸ ਤੋਂ ਬਾਅਦ, ਵੱਖ-ਵੱਖ ਕਾਰੋਬਾਰੀਆਂ ਨੂੰ ਫਿਰੌਤੀ ਦੇ ਪੈਸੇ ਦੀ ਮੰਗ ਕਰਨ ਦੀ ਧਮਕੀ ਦੇਣ ਲਈ ਇੰਟਰਨੈਟ ਕਾਲਾਂ ਕੀਤੀਆਂ ਜਾਂਦੀਆਂ ਸਨ। ਜੇ ਕਿਸੇ ਵਿਅਕਤੀ ਨੇ ਫਿਰੌਤੀ ਦਿੱਤੀ ਤਾਂ ਸੁਖਮੰਦਰ ਸਿੰਘ ਉਰਫ ਹਰਮਨ ਹਵਾਲਾ ਰਾਹੀਂ ਪੈਸੇ ਇਨ੍ਹਾਂ ਗੈਂਗਸਟਰਾਂ ਨੂੰ ਕਨੇਡਾ ਵਿਚ ਭੇਜ ਦਿੱਤੇ ਜਾਂਦੇ ਸਨ।
ਇਸ ਤੋਂ ਇਲਾਵਾ ਮੁਲਜ਼ਮ ਉਪਰੋਕਤ ਗੈਂਗਸਟਰਾਂ ਵੱਲੋਂ ਸੁਝਾਏ ਗਏ ਵਿਅਕਤੀਆਂ ਨੂੰ ਨਾਜਾਇਜ਼ ਹਥਿਆਰ ਵੀ ਸਪਲਾਈ ਕਰਦਾ ਸੀ। ਉਸ ਦੇ ਕੰਮ ਦੇ ਬਦਲੇ ਦੋਸ਼ੀ ਨੂੰ ਇਨ੍ਹਾਂ ਗੈਂਗਸਟਰਾਂ ਤੋਂ ਚੰਗੀ ਰਕਮ ਮਿਲਦੀ ਸੀ। ਦੱਸਣਯੋਗ ਹੈ ਕਿ ਮੋਗਾ ਪੁਲਿਸ ਇਸ ਮਾਮਲੇ ਵਿਚ ਹੁਣ ਤੱਕ ਕਈ ਵੱਡੇ ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਮੋਗਾ ਪੁਲਿਸ ਨੇ ਇਸ ਮਾਮਲੇ ਵਿਚ ਐਫ ਆਈ ਆਰ ਨੰ. 23 ਧਾਰਾ ਅਧੀਨ 109, 116, 386 ਆਈਪੀਸੀ ਅਤੇ 25 (7) ਆਰਮਜ਼ ਐਕਟ ਪੁਲਿਸ ਸਟੇਸ਼ਨ ਵਿਖੇ ਮੁਲਜ਼ਮ ਖ਼ਿਲਾਫ਼ ਦਰਜ ਕੀਤੀ ਗਈ ਹੈ ਅਤੇ ਹੁਣ ਤੱਕ ਇਕ ਗੈਰ ਕਾਨੂੰਨੀ .315 ਬੋਰ ਪਿਸਤੌਲ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਚੱਲ ਰਹੀ ਹੈ।
ਬਾਹਲਾ ਕੱਬਾ ਹੈ ਇਹ ਪੁਲਿਸ ਵਾਲਾ, ਦੇਖੋ ਬੁਲੇਟ ਦੇ ਪਟਾਕੇ ਪਾਉਣ ਵਾਲਿਆਂ ਨਾਲ ਕੀ ਕੀਤਾ