Moga property dealer : ਮੋਗਾ : ਸੂਬੇ ‘ਚ ਆਤਮਹੱਤਿਆਵਾਂ ਕਰਨ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਜਿਲ੍ਹਾ ਮੋਗਾ ਤੋਂ ਸਾਹਮਣੇ ਆਇਆ ਹੈ ਜਿਥੇ ਇੱਕ ਪ੍ਰਾਪਰਟੀ ਡੀਲਰ ਨੇ ਕਰੋੜਾਂ ਦੇ ਘਾਟੇ ਤੋਂ ਪ੍ਰੇਸ਼ਾਨ ਹੋ ਕੇ ਆਤਮਹੱਤਿਆ ਕਰ ਲਈ। ਸ਼ਹਿਰ ਦੀਆਂ ਵੱਡੀਆਂ ਹਸਤੀਆਂ ਨੇ ਆਪਣੇ ਹੀ ਸਾਥੀ ਨੂੰ ਕਈ ਕਰੋੜ ਰੁਪਏ ਦੇ ਘਾਟੇ ‘ਚ ਪਹੁੰਚਾ ਕੇ ਉਸ ਨੂੰ ਆਤਹੱਤਿਆ ਕਰਨ ਲਈ ਮਜਬੂਰ ਕਰ ਦਿੱਤਾ। ਸ਼ਨੀਵਾਰ ਦੇਰ ਸ਼ਾਮ ਇਸ ਮਾਮਲੇ ‘ਚ ਇੱਕ ਵੱਡੇ ਪ੍ਰਾਪਰਟੀ ਡੀਲਰ ਤੇ ਮ੍ਰਿਤਕ ਦੇ ਮਾਮਾ, ਸ਼ਹਿਰ ਦੇ ਸਭ ਤੋਂ ਪੁਰਾਣੇ ਸਿਨੇਮਾ ਹਾਲ ਦੇ ਮਾਲਕ ਰਹੇ ਵਪਾਰੀ ਸਮੇਤ 4 ਲੋਕਾਂ ਖਿਲਾਫ ਆਤਮਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ‘ਚ ਕੇਸ ਦਰਜ ਕੀਤਾ ਗਿਆ ਹੈ। ਪੀੜਤ ਨੇ ਜ਼ਹਿਰ ਖਾਣ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਮਰਨ ਲਈ ਮਜਬੂਰ ਕਰਨ ਵਾਲੇ ਚਾਰ ਲੋਕਾਂ ਦਾ ਹਵਾਲਾ ਉਸ ‘ਚ ਦਿੱਤਾ ਸੀ।
ਸ਼ਹਿਰ ਦੇ ਵੱਡੇ ਪ੍ਰਾਪਰਟੀ ਡੀਲਰ ‘ਚ ਸ਼ਾਮਲ ਪਵਨ ਮਿੱਤਲ ਮ੍ਰਿਤਕ ਸੁਨੀਲ ਗੋਇਲ ਦੇ ਮਾਮਲਾ ਦੱਸੇ ਜਾ ਰਹੇ ਹਨ। ਪੁਲਿਸ ਸੂਤਰਾਂ ਮੁਤਾਬਕ ਸੁਨੀਲ ਗੋਇਲ ਨੂੰ ਪ੍ਰਾਪਰਟੀ ਦੇ ਕੰਮ ‘ਚ ਕਾਪੀ ਘਾਟਾ ਪੈ ਗਿਆ ਸੀ। ਪਵਨ ਮਿੱਤਲ ਸੁਨੀਲ ਗੋਇਲ ਦੇ ਕੰਮਕਾਜ ‘ਚ ਸਭ ਤੋਂ ਵੱਡੀ ਰੁਕਾਵਟ ਬਣੇ ਹੋਏ ਸਨ। ਸੁਨੀਲ ਗੋਇਲ ਦਾ ਜਿਥੇ ਵੀ ਸੌਦਾ ਹੁੰਦਾ ਸੀ, ਪਵਨ ਮਿੱਤਲ ਉਨ੍ਹਾਂ ਨੂੰ ਗੁੰਮਰਾਹ ਕਰਕੇ ਉਹ ਸੌਦਾ ਰੱਦ ਕਰਵਾ ਦਿੰਦੇ ਸਨ। ਰਤਨ ਸਿਨੇਮਾ ਦੇ ਮਾਲਕ ਰਹੇ ਦੀਪਕ ਬੇਦੀ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 34 ਮਰਲੇ ਬੇਸ਼ਕੀਮਤੀ ਜਗ੍ਹਾ ਦਾ ਬਹੁਤ ਘੱਟ ਕੀਮਤ ‘ਤੇ ਐਗਰੀਮੈਂਟ ਕਰਾ ਲਿਆ ਸੀ ਤੇ ਹੁਣ ਉਸ ਜ਼ਮੀਨ ਦੀ ਰਜਸਿਟਰੀ ਲਈ ਦਬਾਅ ਬਣਾ ਰਹੇ ਸਨ।
ਵਿਨੋਦ ਉਰਫ ਗੁਲਾਟੀ ‘ਤੇ ਦੋਸ਼ ਹੈ ਕਿ ਉਨ੍ਹਾਂ ਤੋਂ ਮ੍ਰਿਤਕ ਨੇ 13 ਲੱਖ ਰੁਪੇ ਲੈਣੇ ਸਨ ਜਿਸ ‘ਚੋਂ 9 ਲੱਖ ਦੇ ਦਿੱਤੇ ਸਨ ਤੇ ਬਾਕੀ ਦੀ ਰਕਮ ਨਹੀਂ ਦੇ ਰਹੇ ਸਨ। ਇਸੇ ਤਰ੍ਹਾਂ ਅਮਨ ਤਾਇਲ ‘ਤੇ ਵੀ 15 ਲੱਖ ਰੁਪਏ ਦੇ ਲੈਣ-ਦੇਣ ਦਾ ਦੋਸ਼ ਲਗਾਇਆ ਗਿਆ ਹੈ। ਮ੍ਰਿਤਕ ਨੂੰ ਸ਼ਨੀਵਾਰ ਦੇਰ ਸ਼ਾਮ ਪੋਸਟਮਾਰਟਮ ਲਈ ਸਿਵਲ ਹਸਪਤਾਲ ਲਿਆਇਆ ਗਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੇ ਆਤਮਹੱਤਿਆ ਕਰਨ ਤੋਂ ਪਹਿਲਾਂ ਵੀਡੀਓ ਬਣਾਈ ਸੀ। ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ।