ਹਰਿਆਣਾ ਵਿਚ ਪਿਛਲੇ ਦਿਨੀਂ ਹੋਏ ਸਕੂਲ ਬੱਸ ਹਾਦਸੇ ਵਿਚ ਕੁਝ ਬੱਚਿਆਂ ਦੀ ਮੌਤ ਹੋਣ ਤੇ ਕੁਝ ਬੱਚਿਆਂ ਦੇ ਜ਼ਖਮੀ ਹੋਣ ਦੇ ਬਾਅਦ ਪੰਜਾਬ ਸਰਕਾਰ ਵੀ ਇਸ ਹਾਦਸੇ ਨੂੰ ਦੇਖਦੇ ਹੋਏ ਸੂਬੇ ਵਿਚ ਸਖਤੀ ਕਰ ਰਹੀ ਹੈ।ਪੰਜਾਬ ਵਿਚ ਕੋਈ ਅਜਿਹੀ ਘਟਨਾ ਨਾ ਹੋਵੇ, ਇਸ ਲਈ ਹੁਣ ਜ਼ਿਲ੍ਹਾ ਮੋਗਾ ਦੇ ਆਰਟੀਓ ਵਿਭਾਗ ਨੇ ਸਾਰੇ ਸਕੂਲਾਂ ਨੂੰ ਇਕ ਪੱਤਰ ਜਾਰੀ ਕੀਤਾ ਹੈ ਜਿਸ ਵਿਚ ਹਦਾਇਤਾਂ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਦੀ ਪਾਲਣਾ ਤੁਰੰਤ ਪ੍ਰਭਾਵ ਨਾਲ ਲਾਗੂ ਕਰਨ ਦੇ ਹੁਕਮ ਦਿੱਤੇ ਹਨ।
ਮੋਗਾ ਜ਼ਿਲ੍ਹੇ ਦੇ ਐੱਸਡੀਐੱਮ ਸਾਰੰਗਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੋਈ ਵੀ ਸਕੂਲੀ ਬੱਸ ਭਾਵੇਂ ਉਹ ਸਕੂਲ ਦੀ ਹੋਵੇ ਜਾਂ ਕਿਸੇ ਪ੍ਰਾਈਵੇਟ ਪਾਰਟੀ ਵੱਲੋਂ ਚਲਵਾਈ ਜਾ ਰਹੀ ਹੋਵੇ, ਸਾਰੀਆਂ ਬੱਸਾਂ ਜੋ ਬੱਚਿਆਂ ਨੂੰ ਸਕੂਲ ਛੱਡਣ ਦਾ ਕੰਮ ਕਰਦੇ ਹਨ, ਉਨ੍ਹਾਂ ਬੱਸਾਂ ਦਾ ਰੰਗ ਪੀਲਾ ਕਰਵਾਉਣ।
ਇਹ ਵੀ ਪੜ੍ਹੋ : ਟਿਕਟ ਮਿਲਣ ਮਗਰੋਂ ਜਗਦੀਪ ਸਿੰਘ ਕਾਕਾ ਬਰਾੜ ਦਾ ਬਿਆਨ-‘ਮੈਂ ਪਰਵਾਹ ਨਹੀਂ ਕਰਦਾ ਸਾਹਮਣੇ ਕੋਈ ਵੀ ਆ ਜਾਵੇ’
ਬੱਸਾਂ ‘ਤੇ ਸਕੂਲ ਦਾ ਨਾਂ ਤੇ ਫੋਨ ਨੰਬਰ ਲਿਖੇ। ਨਾਲ ਹੀ ਡਰਾਈਵਰ ਤੇ ਉਸ ਦੇ ਨਾਲ ਸਹਿਯੋਗੀ ਦੀ ਯੂਨੀਫਾਰਮ ਵੀ ਸਹੀ ਹੋਵੇ। ਬੱਚਿਆਂ ਦੇ ਬੱਸ ਵਿਚ ਬੈਠਦੇ ਤੇ ਉਤਰਦੇ ਸਮੇਂ ਤੇ ਪਾਰਕਿੰਗ ਕਰਦੇ ਸਮੇਂ ਜਗ੍ਹਾ ਦਾ ਧਿਆਨ ਰੱਖਣ। ਬੱਚਿਆਂ ਦੇ ਮਾਤਾ-ਪਿਤਾ ਨੂੰ ਵੀ ਅਪੀਲ ਹੈ ਕਿ ਉਹ ਬੱਚਿਆਂ ਨੂੰ ਲਿਜਾ ਰਹੀ ਬੱਸ ਦੇ ਡਰਾਈਵਰ ਨਾਲ ਇਕ ਦੋ ਮਿੰਟ ਗੱਲ ਜ਼ਰੂਰ ਕਰਨ ਤਾਂ ਕਿ ਡਰਾਈਵਰ ਬਾਰੇ ਪਤਾ ਲੱਗ ਸਕੇ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਖਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਹਦਾਇਤਾਂ ਦਾ ਪਾਲਣ ਨਾ ਕਰਨ ਵਾਲਿਆਂ ਦੇ ਚਾਲਾਨ ਵੀ ਕੱਟੇ ਜਾ ਰਹੇ ਹਨ।