ਮੋਹਾਲੀ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੋਹਾਲੀ ਦੇ ਮਟੌਰ ‘ਚ ਸਿਹਤ ਵਿਭਾਗ ਦੀ ਟੀਮ ਨੇ ਮੋਮੋ ਬਣਾਉਣ ਵਾਲੀ ਫੈਕਟਰੀ ‘ਤੇ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਟੀਮ ਦੀ ਜਾਂਚ ਦੌਰਾਨ ਫੈਕਟਰੀ ਦੇ ਇੱਕ ਫਰਿੱਜ ਵਿੱਚੋਂ ਇੱਕ ਕੁੱਤੇ ਦਾ ਕੱਟਿਆ ਹੋਇਆ ਸਿਰ ਮਿਲਿਆ ਸੀ। ਇਸ ਤੋਂ ਇਲਾਵਾ ਟੀਮ ਨੇ ਸੜਿਆ ਹੋਇਆ ਚਿਕਨ ਵੀ ਬਰਾਮਦ ਕੀਤਾ ਹੈ। ਹਾਲਾਂਕਿ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਸਿਰ ਵਰਗਾ ਮਾਸ ਜੋ ਟੀਮ ਨੂੰ ਮਿਲਿਆ ਹੈ, ਅਸਲ ਵਿੱਚ ਕੁੱਤੇ ਦਾ ਹੈ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਪੂਰੇ ਟ੍ਰਾਈਸਿਟੀ (ਚੰਡੀਗੜ੍ਹ, ਪੰਚਕੂਲਾ, ਮੋਹਾਲੀ) ਵਿੱਚ ਹੜਕੰਪ ਮਚ ਗਿਆ ਹੈ। ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਫੈਕਟਰੀ ਤੋਂ ਹੀ ਪੂਰੇ ਟ੍ਰਾਈਸਿਟੀ ਨੂੰ ਮੋਮੋਜ਼ ਅਤੇ ਸਪਰਿੰਗ ਰੋਲ ਸਪਲਾਈ ਕੀਤੇ ਜਾਂਦੇ ਹਨ।
ਦੱਸ ਦੇਈਏ ਕਿ ਦੋ ਦਿਨ ਪਹਿਲਾਂ ਮਟੌਰ ਦੀ ਇਸ ਫੈਕਟਰੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦੋਂ ਸਿਹਤ ਵਿਭਾਗ ਦੀ ਟੀਮ ਨੇ ਜਾਂਚ ਕੀਤੀ ਤਾਂ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ। ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਜਿੱਥੇ ਮੋਮੋਜ਼ ਰਖੇ ਹੋਏ ਸਨ, ਉੱਥੇ ਗੰਦਗੀ ਦਾ ਮਾਹੌਲ ਸੀ। ਸੜੀ ਹੋਈ ਗੋਭੀ, ਬੰਦ ਗੋਭੀ ਅਤੇ ਹੋਰ ਖਾਣ-ਪੀਣ ਦਾ ਸਮਾਨ ਇਥੇ ਪਿਆ ਸੀ। ਮੋਮੋਜ਼ ਨੂੰ ਗੰਦੇ ਤੇਲ ਵਿੱਚ ਤਲਿਆ ਜਾ ਰਿਹਾ ਸੀ।
ਇਸ ਤੋਂ ਬਾਅਦ ਸਿਹਤ ਵਿਭਾਗ ਅਤੇ ਨਗਰ ਨਿਗਮ ਦੀ ਟੀਮ ਨੇ ਫੈਕਟਰੀ ਦੀ ਜਾਂਚ ਕੀਤੀ। ਚੈਕਿੰਗ ਦੌਰਾਨ ਪਤਾ ਲੱਗਾ ਕਿ ਕੁੱਤੇ ਦਾ ਕੱਟਿਆ ਹੋਇਆ ਸਿਰ ਮਿਲਿਆ ਹੈ। ਮੋਹਾਲੀ ਦੇ ਸਹਾਇਕ ਫੂਡ ਸੇਫਟੀ ਕਮਿਸ਼ਨਰ ਡਾ: ਅੰਮ੍ਰਿਤ ਵੜਿੰਗ ਨੇ ਦੱਸਿਆ ਕਿ ਫੈਕਟਰੀ ਸੰਚਾਲਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਅਮਿਤਾਭ ਬੱਚਨ ਨੇ ਬਣਾਇਆ ਨਵਾਂ ਰਿਕਾਰਡ, ਬਣੇ ਸਭ ਤੋਂ ਵੱਧ ਟੈਕਸ ਭਰਨ ਵਾਲੇ ਸੈਲੀਬ੍ਰਿਟੀ
ਇਸ ਦੇ ਨਾਲ ਹੀ ਫੈਕਟਰੀ ਤੋਂ ਸਪਲਾਈ ਕੀਤੇ ਗਏ ਸਪਰਿੰਗ ਰੋਲ ਅਤੇ ਮੋਮੋਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਨ੍ਹਾਂ ਵਿੱਚ ਕੁੱਤੇ ਦੇ ਮੀਟ ਦੀ ਵਰਤੋਂ ਕੀਤੀ ਗਈ ਹੈ ਜਾਂ ਨਹੀਂ। ਕੁੱਤੇ ਦੇ ਸਿਰ ਵਰਗਾ ਮਾਸ ਵੈਟਰਨਰੀ ਵਿਭਾਗ ਨੂੰ ਜਾਂਚ ਲਈ ਭੇਜਿਆ ਗਿਆ ਹੈ। ਇਸ ਤੋਂ ਇਲਾਵਾ ਮੋਮੋਜ਼, ਸਪਰਿੰਗ ਰੋਲ ਅਤੇ ਚਟਨੀ ਦੇ ਸੈਂਪਲ ਵੀ ਜਾਂਚ ਲਈ ਭੇਜੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -:
