ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੋਸ਼ੀ ਨੂੰ ਰਾਜਸਥਾਨ ਦੇ ਇੱਕ ਪਿੰਡ ਤੋਂ ਕਾਬੂ ਕੀਤਾ ਗਿਆ ਹੈ। ਸੂਤਰਾਂ ਮੁਤਾਬਕ ਇਹ ਲਾਰੈਂਸ ਗੈਂਗ ਦਾ ਹੀ ਗੁਰਗਾ ਹੈ। ਪੰਜਾਬ ਪੁਲਿਸ ਉਸ ਨੂੰ ਹਿਰਾਸਤ ਵਿੱਚ ਲੈ ਕੇ ਮਾਨਸਾ ਪਹੁੰਚ ਗਈ ਹੈ। ਜਿਸ ਤੋਂ ਬਾਅਦ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਮੂਸੇਵਾਲਾ ਦੀ ਆਫੀਸ਼ੀਅਲ ਈ-ਮੇਲ ‘ਤੇ ਧਮਕਾਇਆ ਗਿਆ ਸੀ। ਖੁਦ ਨੂੰ ਏਜੇ ਸ਼ੂਟਰ ਦੱਸਣ ਵਾਲੇ ਨੇ ਕਿਹਾ ਸੀ ਕਿ ਮੂਸੇਵਾਲਾ ਦੇ ਪਿਤਾ ਦਾ ਹਾਲ ਉਸਦੇ ਪੁੱਤ ਤੋਂ ਵੀ ਭਿਆਨਕ ਹੋਵੇਗਾ। ਉਹ ਵਾਰ-ਵਾਰ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸਿਕਓਰਿਟੀ ‘ਤੇ ਸਵਾਲ ਨਾ ਚੁੱਕਣ। ਮੂਸੇਵਾਲਾ ਦੇ ਪਿਤਾ ਨੇ ਇਹ ਈ-ਮੇਲ ਮਾਨਸਾ ਪੁਲਿਸ ਨੂੰ ਦਿੱਤੀ। ਜਿਸ ਤੋਂ ਬਾਅਦ ਇਸ ਦੀ ਪੂਰੀ ਡਿਟੇਲ ਮੰਗਵਾ ਕੇ IP ਐਡਰੈੱਸ ਰਾਹੀਂ ਪੁਲਿਸ ਨੇ ਇਸ ਨੂੰ ਕਾਬੂ ਕਰ ਲਿਆ।
ਦੱਸ ਦੇਈਏ ਕਿ ਮੂਸੇਵਾਲਾ ਦੇ ਪਿਤਾ ਨੂੰ ਧਮਕੀ ਤੋਂ ਮਿਲਣ ਬਾਅਦ ਉਨ੍ਹਾਂ ਦੇ ਪਰਿਵਾਰ ਨੇ ਕਰਾਰਾ ਜਵਾਬ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਲਾਰੈਂਸ ਨੇ ਪੰਜਾਬ ਨਹੀਂ ਖਰੀਬ ਲਿਆ, ਜੋ ਉਸਦੇ ਖਿਲਾਫ਼ ਕੋਈ ਨਹੀਂ ਬੋਲੇਗਾ। ਇਨਸਾਫ ਦੀ ਲੜਾਈ ਲਗਾਤਾਰ ਜਾਰੀ ਰਹੇਗੀ।
ਵੀਡੀਓ ਲਈ ਕਲਿੱਕ ਕਰੋ -: