ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕੇਸ ਵਿੱਚ ਵੱਡਾ ਖੁਲਾਸਾ ਹੋਇਆ ਹੈ । ਲਾਰੈਂਸ ਗੈਂਗ ਦੇ 5 ਗੈਂਗਸਟਰਾਂ ਨੇ ਮਿਲ ਕੇ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਵਿੱਚ ਲਾਰੈਂਸ ਤੋਂ ਇਲਾਵਾ ਗੋਲਡੀ ਬਰਾੜ, ਸਚਿਨ ਥਾਪਨ, ਅਨਮੋਲ ਬਿਸ਼ਨੋਈ ਅਤੇ ਬਿਕਰਮ ਬਰਾੜ ਸ਼ਾਮਲ ਸਨ।ਲਾਰੈਂਸ ਨੇ ਤਿਹਾੜ ਜੇਲ੍ਹ ਤੋਂ ਸਾਰੀ ਸਾਜ਼ਿਸ਼ ਰਚੀ । ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਅਤੇ ਦੁਬਈ ਸਥਿਤ ਗੈਂਗਸਟਰ ਵਿਕਰਮ ਬਰਾੜ ਨੇ ਇਸ ਸਾਜ਼ਿਸ਼ ਨੂੰ ਅੰਜਾਮ ਦਿੱਤਾ।
ਅਨਮੋਲ ਬਿਸ਼ਨੋਈ ਅਤੇ ਸਚਿਨ ਥਾਪਨ ਨੇ ਪੂਰੀ ਸਾਜ਼ਿਸ਼ ਵਿੱਚ ਅਹਿਮ ਭੂਮਿਕਾ ਨਿਭਾਈ । ਇਹ ਪੰਜ ਗੈਂਗਸਟਰ ਮੂਸੇਵਾਲਾ ਦੀ ਰੇਕੀ ਤੋਂ ਲੈ ਕੇ ਕਤਲ ਕਰਨ ਵਾਲੇ ਸ਼ਾਰਪ ਸ਼ੂਟਰਾਂ ਨੂੰ ਡਾਇਰੈਕਸ਼ਨ ਦੇ ਰਹੇ ਸਨ। ਲਾਰੇਂਸ ਤੋਂ ਪੁੱਛਗਿੱਛ ਤੋਂ ਬਾਅਦ ਪੰਜਾਬ ਪੁਲਿਸ ਦੀ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ । ਇਸ ਤੋਂ ਇਲਾਵਾ ਇਹ ਵੀ ਖੁਲਾਸਾ ਹੋਇਆ ਹੈ ਕਿ ਲਾਰੈਂਸ ਗੈਂਗ ਮੂਸੇਵਾਲਾ ਨਾਲ ਇੰਨੀ ਰੰਜ਼ਿਸ਼ ਰੱਖ ਕੇ ਬੈਠਾ ਸੀ ਕਿ ਉਨ੍ਹਾਂ ਵੱਲੋਂ ਬੁਲੇਟ ਪਰੂਫ ਫਾਰਚੂਨਰ ਵਿੱਚ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਰਚੀ ਗਈ ਸੀ । ਇਹੀ ਕਾਰਨ ਹੈ ਕਿ ਕਤਲ ਵਿੱਚ ਰੂਸੀ ਹਥਿਆਰ AN94 ਦੀ ਵਰਤੋਂ ਕੀਤੀ ਗਈ ਸੀ। ਇਸ ਹਥਿਆਰ ਦੇ ਤੇਜ਼ੀ ਨਾਲ ਗੋਲੀ ਛੱਡਣ ਕਾਰਨ ਬੁਲੇਟਪਰੂਫ ਸ਼ੀਸ਼ੇ ਨੂੰ ਵੀ ਬੇਅਸਰ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ: CM ਮਾਨ ਬੋਲੇ- ‘ਲੀਡਰਾਂ-ਸਰਕਾਰਾਂ ਨੇ ਪੰਜਾਬ ਨੂੰ ਬਹੁਤ ਲੁੱਟਿਆ, ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ’
ਸੂਤਰਾਂ ਮੁਤਾਬਕ ਸਿੱਧੂ ਦੇ ਕਤਲ ਤੋਂ ਪਹਿਲਾਂ ਕੁਝ ਸ਼ੂਟਰ ਇਹ ਜਾਣਨ ਲਈ ਜਲੰਧਰ ਗਏ ਸੀ ਕਿ ਮੂਸੇਵਾਲਾ ਦੀ ਫਾਰਚੂਨਰ ਕਿਸ ਪੱਧਰ ਦੀ ਬੁਲੇਟਪਰੂਫ ਹੈ। ਜਿੱਥੇ ਉਨ੍ਹਾਂ ਨੇ ਫਾਰਚੂਨਰ ਬੁਲੇਟ ਪਰੂਫ ਕਰਵਾਉਣ ਦੇ ਬਹਾਨੇ ਕੰਪਨੀ ਨਾਲ ਗੱਲ ਕੀਤੀ ਸੀ। ਹਾਲਾਂਕਿ ਪੰਜਾਬ ਪੁਲਿਸ ਨੇ ਅਜੇ ਤੱਕ ਇਸ ਦੀ ਰਸਮੀ ਪੁਸ਼ਟੀ ਨਹੀਂ ਕੀਤੀ ਹੈ।
ਦੱਸ ਦੇਈਏ ਕਿ ਪੰਜਾਬ ਪੁਲਿਸ ਨੂੰ ਮੂਸੇਵਾਲਾ ਕਤਲਕਾਂਡ ਵਿੱਚ 4 ਸ਼ਾਰਪ ਸ਼ੂਟਰਾਂ ਦੀ ਭਾਲ ਹੈ। ਇਸ ਵਿੱਚ ਹਰਿਆਣਾ ਦੇ ਸੋਨੀਪਤ ਦੇ ਪ੍ਰਿਆਵਰਤ ਫੌਜੀ ਅਤੇ ਅੰਕਿਤ ਸੇਰਸਾ ਸ਼ਾਮਲ ਹਨ। ਮੋਨੂੰ ਡਾਗਰ ਨੇ ਕਤਲ ਵਿੱਚ ਆਪਣੀ ਸ਼ਮੂਲੀਅਤ ਦੀ ਪੁਸ਼ਟੀ ਕੀਤੀ ਹੈ । ਇਸ ਕਤਲ ਲਈ ਉਸ ਨੇ ਦੋਵਾਂ ਦਾ ਇੰਤਜ਼ਾਮ ਕੀਤਾ ਸੀ। ਬਾਕੀ ਦੋ ਸ਼ਾਰਪ ਸ਼ੂਟਰ ਜਗਰੂਪ ਸਿੰਘ ਰੂਪਾ ਅੰਮ੍ਰਿਤਸਰ ਅਤੇ ਮੋਗਾ ਦਾ ਮਨੂ ਕੁੱਸਾ ਸ਼ਾਮਿਲ ਹਨ । ਉੱਥੇ ਹੀ ਪੰਜਾਬ ਪੁਲਿਸ ਵੱਲੋਂ ਤਿਹਾੜ ਜੇਲ੍ਹ ਤੋਂ ਲਿਆਂਦੇ ਗਏ ਲਾਰੈਂਸ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਪੁਲਿਸ ਵੱਲੋਂ ਲਾਰੈਂਸ ਅਤੇ ਪਹਿਲਾਂ ਗ੍ਰਿਫਤਾਰ ਕੀਤੇ ਗਏ 10 ਦੋਸ਼ੀਆਂ ਤੋਂ ਆਹਮੋ-ਸਾਹਮਣੇ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਨੇ ਗੋਲਡੀ ਬਰਾੜ ਦੇ ਜੀਜੇ ਗੈਂਗਸਟਰ ਗੋਰਾ ਤੋਂ ਲਾਰੈਂਸ ਸਾਹਮਣੇ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਪੁਲਿਸ ਨੂੰ ਕਈ ਅਹਿਮ ਸੁਰਾਗ ਮਿਲੇ ਹਨ।
ਵੀਡੀਓ ਲਈ ਕਲਿੱਕ ਕਰੋ -: