ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰਨ ਵਾਲੇ ਤੀਜੇ ਸ਼ਾਰਪ ਸ਼ੂਟਰ ਅੰਕਿਤ ਸੇਰਸਾ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਸਪੈਸ਼ਲ ਸੈੱਲ ਨੇ ਐਤਵਾਰ ਰਾਤ ਨੂੰ ਦਿੱਲੀ ਦੇ ਕਸ਼ਮੀਰੀ ਗੇਟ ਤੋਂ ਉਸ ਨੂੰ ਗ੍ਰਿਫਤਾਰ ਕੀਤਾ । ਸਾਢੇ 18 ਸਾਲ ਦੇ ਅੰਕਿਤ ਸੇਰਸਾ ਨੇ ਕਤਲ ਦੇ ਸਮੇਂ ਦੋਵੇਂ ਹੱਥਾਂ ਵਿੱਚ ਹਥਿਆਰ ਲੈ ਕੇ ਮੂਸੇਵਾਲਾ ‘ਤੇ ਗੋਲੀਆਂ ਚਲਾਈਆਂ ਸਨ । ਇੰਨਾ ਹੀ ਨਹੀਂ ਉਸ ਨੇ ਇੱਕ ਫੋਟੋ ਵੀ ਖਿਚਵਾਈ । ਜਿਸ ਦੇ ਹੇਠਾਂ ਮੂਸੇਵਾਲਾ ਲਿਖਿਆ ਹੋਇਆ ਹੈ ਅਤੇ ਗੋਲੀਆਂ ਰੱਖੀਆਂ ਹੋਈਆਂ ਹਨ ।
ਇਸ ਸਬੰਧੀ ਦਿੱਲੀ ਪੁਲਿਸ ਦੇ ਸਪੈਸ਼ਲ ਕਮਿਸ਼ਨਰ ਐਚਜੀਐਸ ਧਾਲੀਵਾਲ ਨੇ ਦੱਸਿਆ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਇੱਕ ਦਿਨ ਤੋਂ ਵੱਧ ਸਮੇਂ ਲਈ ਕਿਤੇ ਨਹੀਂ ਰੁਕੇ । ਉਹ 5 ਰਾਜਾਂ ਵਿੱਚ ਘੁੰਮਦੇ ਰਹੇ । ਇਸ ਦੌਰਾਨ ਉਹ ਫਤਿਹਾਬਾਦ, ਤੋਸ਼ਾਮ, ਪਿਲਾਨੀ, ਕੱਛ, ਮੱਧ ਪ੍ਰਦੇਸ਼, ਬਿਲਾਸਪੁਰ, ਯੂਪੀ, ਝਾਰਖੰਡ ਵਿੱਚ ਠਹਿਰੇ । ਇਸ ਤੋਂ ਇਲਾਵਾ ਦਿੱਲੀ ਐਨਸੀਆਰ ਅਤੇ ਹਰਿਆਣਾ ਵਿੱਚ ਵੀ ਉਨ੍ਹਾਂ ਦੀ ਮੂਵਮੈਂਟ ਹੋਈ। ਉਨ੍ਹਾਂ ਦੱਸਿਆ ਕਿ ਮੂਸੇਵਾਲਾ ਦੇ ਕਤਲ ਵਿੱਚ ਜੋ ਵੀ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ, ਉਹ 2 ਦਿਨ ਬਾਅਦ ਭਾਵ 1 ਜੂਨ ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰਕੇ ਲੈ ਗਿਆ ਸੀ । ਦਿੱਲੀ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਕਤਲ ਵਿੱਚ ਵਰਤੀ ਗਈ AK 47 ਦੇ ਬੁਲੰਦਸ਼ਹਿਰ ਤੋਂ ਖਰੀਦੇ ਜਾਣ ਦੀ ਪੁਸ਼ਟੀ ਨਹੀਂ ਹੋਈ ਹੈ।
ਗ੍ਰਿਫ਼ਤਾਰੀ ਤੋਂ ਬਾਅਦ ਅੰਕਿਤ ਸੇਰਸਾ ਨੇ ਦਿੱਲੀ ਪੁਲਿਸ ਨੂੰ ਦੱਸਿਆ ਕਿ ਉਹ 2 ਤੋਂ 7 ਜੂਨ ਤੱਕ ਗੁਜਰਾਤ ਦੇ ਕੱਛ ਵਿੱਚ ਰੁਕੇ । ਇਸ ਤੋਂ ਬਾਅਦ ਫੌਜੀ ਬਿਨ੍ਹਾਂ ਮਾਸਕ ਦੇ ਘੁੰਮਣ ਲੱਗ ਗਿਆ ਸੀ । ਹਾਲਾਂਕਿ ਲੁੱਕ ਬਦਲਣ ਲਈ ਉਸ ਨੇ ਪੁਲਸ ਰਿਕਾਰਡ ਨਾਲ ਫੋਟੋ ਦੇ ਉਲਟ ਆਪਣੀ ਦਾੜ੍ਹੀ ਕੱਟ ਲਈ ਸੀ । ਉਸਦੇ ਬਿਨ੍ਹਾਂ ਮਾਸਕ ਦੇ ਘੁੰਮਦੇ ਰਹਿਣ ਕਾਰਨ ਅੰਕਿਤ ਸੇਰਸਾ, ਦੀਪਕ ਮੁੰਡੀ ਅਤੇ ਸਚਿਨ ਭਿਵਾਨੀ ਉਥੋਂ ਫਰਾਰ ਹੋ ਗਏ।
ਦੱਸ ਦੇਈਏ ਕਿ ਦਿੱਲੀ ਪੁਲਿਸ ਮੁਤਾਬਕ ਗੋਲਡੀ ਬਰਾੜ ਨੇ ਇਨ੍ਹਾਂ ਸ਼ਾਰਪ ਸ਼ੂਟਰਾਂ ਨੂੰ 28 ਮਈ ਨੂੰ ਵੀ ਫੋਨ ਕੀਤਾ ਸੀ। ਉਸਨੇ ਇਨ੍ਹਾਂ ਨੂੰ 29 ਮਈ ਨੂੰ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਕਿਹਾ ਸੀ। ਵਾਰਦਾਤ ਤੋਂ ਡੇਢ ਘੰਟਾ ਪਹਿਲਾਂ ਫੋਨ ਆਇਆ ਕਿ ਮੂਸੇਵਾਲਾ ਦੇ ਘਰ ਦਾ ਵੱਡਾ ਦਰਵਾਜ਼ਾ ਖੁੱਲ੍ਹ ਗਿਆ ਹੈ । ਉਹ ਕਿਸੇ ਵੇਲੇ ਵੀ ਘਰੋਂ ਬਾਹਰ ਆ ਸਕਦਾ ਹੈ। ਜਦੋਂ ਮੂਸੇਵਾਲਾ ਘਰੋਂ ਨਿਕਲਿਆ ਤਾਂ ਉਸ ਨੇ ਸ਼ੂਟਰਾਂ ਨੂੰ ਦੱਸਿਆ ਕਿ ਮੂਸੇਵਾਲਾ ਨਾਲ ਕੋਈ ਗੰਨਮੈਨ ਨਹੀਂ ਹੈ। ਉਸਦੇ 2 ਦੋਸਤ ਹਨ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫੌਜੀ ਨੇ ਫੋਨ ਕਰਕੇ ਦੱਸਿਆ ਕਿ ਕੰਮ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: