ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਐਤਵਾਰ ਨੂੰ ਮਲੇਰਕੋਟਲਾ ਵਿੱਚ ਰੈਲੀ ਕਰਨ ਲਈ ਪਹੁੰਚੇ, ਜਿੱਥੇ ਉਨ੍ਹਾਂ ਦਾ ਸਵਾਗਤ ਮੰਤਰੀ ਰਜੀਆ ਸੁਲਤਾਨਾ ਤੇ ਉਨ੍ਹਾਂ ਦੇ ਮਿੱਤਰ ਤੇ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਕੀਤਾ।
ਸਿੱਧੂ ਤੋਂ ਪਹਿਲਾਂ ਮੰਚ ਤੋਂ ਸੰਬੋਧਨ ਕਰਦੇ ਹੋਏ ਮੁਹੰਮਦ ਮੁਸਤਫਾ ਨੇ ਉਨ੍ਹਾਂ ਦੀਆਂ ਤਾਰੀਫਾਂ ਵਿੱਚ ਕਸੀਦੇ ਪੜ੍ਹੇ। ਸਾਬਕਾ ਡੀ. ਜੀ. ਪੀ. ਮੁਸਤਫਾ ਨੇ ਕਿਹਾ ਕਿ ਸਿੱਧੂ ਸਾਬ੍ਹ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਹਾਂ। ਪੰਜਾਬ ਨੂੰ ਇਨ੍ਹਾਂ ਲੋਕਾਂ ਦੀ ਜ਼ਰੂਰਤ ਹੈ। ਪੰਜਾਬ ਨੇ ਬਹੁਤ ਸਾਰੇ ਲੀਡਰ ਤੇ ਸਰਕਾਰਾਂ ਦੇਖੀਆਂ ਪਰ ਦਿਲ ਕਹਿੰਦਾ ਹੈ ਕਿ ਪੰਜਾਬ ਇਮਾਨਦਾਰ ਸਰਕਾਰ ਨੂੰ ਮੌਕਾ ਦੇਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵਰਗਾ ਕੋਈ ਨਹੀਂ, ਜਿਸ ਨੇ ਕੋਈ ਅਹੁਦਾ ਨਹੀਂ ਮੰਗਿਆ, ਨਹੀਂ ਤਾਂ ਲੋਕ ਉਹ ਵੀ ਨੇ ਜੋ ਕਹਿੰਦੇ ਨੇ ਚਲੋ ਹੋਰ ਨਹੀਂ ਤਾ ਮੱਛਰ ਮਾਰ ਮਹਿਕਮਾ ਹੀ ਦੇ ਦਿਓ।
ਇਹ ਵੀ ਪੜ੍ਹੋ: ਕਪੂਰਥਲਾ: ਪਿੰਡ ਨਿਜ਼ਾਮਪੁਰ ‘ਚ ਬੇਅਦਬੀ ਕਰਨ ਵਾਲੇ ਦਾ ਵੀ ਸੰਗਤਾਂ ਨੇ ਲਾਇਆ ਸੋਧਾ
ਇਸ ਦੌਰਾਨ ਮੁਹੰਮਦ ਮੁਸਤਫਾ ਨੇ ਇਕ ਵਾਰ ਫਿਰ ਇਹ ਸਪੱਸ਼ਟ ਕੀਤਾ ਕਿ ਉਹ ਖੁਦ ਚੋਣਾਂ ਵਿੱਚ ਨਹੀਂ ਉਤਰਨਗੇ। ਉਨ੍ਹਾਂ ਕਿਹਾ ਕਿ ਸਿੱਧੂ ਸਾਬ੍ਹ ਦੇ ਹੁੰਦੇ ਮੈਨੂੰ ਚੋਣਾਂ ਲੜਨ ਦੀ ਕੀ ਜ਼ਰੂਰਤ ਹੈ, ਉਨ੍ਹਾਂ ਦੇ ਹੁੰਦੇ ਮੈਂ ਸੀ. ਐੱਮ. ਹੋਵਾਂਗਾ ਅਤੇ ਮਾਰਚ 2022 ਵਿੱਚ ਸੀ. ਐੱਮ. ਦੀ ਤਾਕਤ ਲੈ ਕੇ ਸ਼ਹਿਰ ਵਿੱਚ ਦਾਖਲ ਹੋਵਾਂਗਾ। ਇਸ ਦੇ ਨਾਲ ਹੀ ਉਨ੍ਹਾਂ ਕੈਪਟਨ ‘ਤੇ ਵੀ ਨਿਸ਼ਾਨੇ ਵਿੰਨ੍ਹੇ। ਮੁਸਤਫਾ ਨੇ ਕਿਹਾ ਕਿ ਮਲੇਰਕੋਟਲਾ ਨੂੰ ਜ਼ਿਲ੍ਹਾ ਕੈਪਟਨ ਨੇ ਨਹੀਂ ਸਗੋਂ ਰਾਹੁਲ ਗਾਂਧੀ ਨੇ ਬਣਾਇਆ। ਉਨ੍ਹਾਂ ਕਿਹਾ ਸਿਰਫ ਜ਼ਿਲ੍ਹਾ ਐਲਾਨ ਕਰ ਦੇਣਾ ਅਤੇ ਅਫਸਰ ਲਾ ਦੇਣਾ ਹੀ ਕਾਫੀ ਨਹੀਂ ਹੁੰਦਾ, ਸਿੱਧੂ ਸਾਬ੍ਹ ਨੇ ਪਿਛਲੇ ਦੋ ਮਹੀਨਿਆਂ ਵਿੱਚ ਇੱਥੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਕਾਲਜ ਲਈ ਕਾਗਜ਼ੀ ਕੰਮ ਪੂਰੇ ਹੋ ਗਏ ਹਨ ਅਤੇ ਉਸ ਨੂੰ ਹਕੀਕਤ ਵੀ ਸਿੱਧੂ ਸਾਬ੍ਹ ਹੀ ਦੇਣਗੇ। ਮੁਸਤਫਾ ਨੇ ਕਿਹਾ ਕਿ ਸਿੱਧੂ ਜੋ ਕਹਿੰਦੇ ਨੇ ਉਹ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -: