ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਸਿੱਧੂ ਵੱਲੋਂ ਜੈਨ ਮੁਨੀ ਪਰੰਪਰਾਚਾਰਿਆ ਪ੍ਰਯਗਸਾਗਰ ਮੁਨੀ ਮਹਾਰਾਜ ਦੇ ਪ੍ਰਵਚਨਾਂ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ। ਜਿਸ ਵਿੱਚ ਮੁਨੀ ਇਹ ਕਹਿੰਦੇ ਦਿਖਾਈ ਦੇ ਰਹੇ ਹਨ ਕਿ ਕੇਜਰੀਵਾਲ ਮੁਫ਼ਤ ਦੀਆਂ ਚੀਜ਼ਾਂ ਵੰਡ ਕੇ ਦੇਸ਼ ਦਾ ਬੇੜਾਗਰਕ ਕਰ ਰਹੇ ਹਨ।
ਸਿੱਧੂ ਨੇ ਇਹ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਸੰਤਾਂ ਦੀ ਗੱਲ ਸੁਣਨੀ ਚਾਹੀਦੀ ਹੈ। ਦੁਨੀਆ ਵਿੱਚ ਸੁਧਾਰ ਦੀ ਗੁੰਜ਼ਾਇਸ਼ ਸਭ ਤੋਂ ਵੱਡੀ ਸੰਭਾਵਨਾ ਹੈ। ਦੱਸ ਦੇਈਏ ਕਿ ਸਿੱਧੂ ਦਾ ਅਜਿਹਾ ਬਿਆਨ ਉਸ ਸਮੇਂ ਆਇਆ ਹੈ ਜਦੋਂ ਕੇਜਰੀਵਾਲ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਸਿੱਧੂ ਆਮ ਆਦਮੀ ਪਾਰਟੀ ਵਿੱਚ ਆਉਣਾ ਚਾਹੁੰਦੇ ਸਨ।
ਸਿੱਧੂ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਵਿੱਚ ਮੁਨੀ ਕਹਿ ਰਹੇ ਹਨ ਕਿ ਦੁਨੀਆ ਨੇ ਜੇਕਰ ਨਿਕੰਮਾ ਬਣਨਾ ਸਿੱਖਣਾ ਹੈ ਤਾਂ ਉਹ ਕੇਜਰੀਵਾਲ ਤੋਂ ਸਿੱਖ ਲੈਣ। ਉਨ੍ਹਾਂ ਨੇ ਕੇਜਰੀਵਾਲ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਲੋਕਾਂ ਨੂੰ ਰੁਜ਼ਗਾਰ ਦੇਣਾ ਚਾਹੀਦਾ ਹੈ ਤੇ ਕੰਮ ਕਰਨ ਦੀ ਕਲਾ ਸਿਖਾਉਣੀ ਚਾਹੀਦੀ ਹੈ ਨਾ ਕਿ ਉਨ੍ਹਾਂ ਨੂੰ ਘਰ ਬੈਠਿਆਂ ਨੂੰ ਪੈਸੇ, ਲਾਈਟ, ਪੱਖੇ ਆਦਿ ਹਰ ਚੀਜ਼ ਮੁਫ਼ਤ ਵਿੱਚ ਦੇਣੀ ਚਾਹੀਦੀ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਿਰਫ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਲਈ ਸਾਨੂ ਲੋਕਾਂ ਨੂੰ ਲਾਲਚ ਦੇ ਕੇ ਆਪਣੇ ਵੱਲ ਨਹੀਂ ਖਿੱਚਣਾ ਚਾਹੀਦਾ। ਉਨ੍ਹਾਂ ਕਿਹਾ ਕਿ ਚਾਹੇ ਮਹਿਲਾ ਹੋਵੇ ਜਾਂ ਮਰਦ, ਸਾਨੂੰ ਕਿਸੇ ਨੂੰ ਲਾਲਚ ਦੇ ਕੇ ਉਸ ਨੂੰ ਨਪੁੰਸਕ ਨਹੀਂ ਬਣਾਉਣਾ ਚਾਹੀਦਾ।
ਇਹ ਵੀ ਪੜ੍ਹੋ: ‘ਆਪ’ ‘ਚ ਜਾਣ ਦੇ ਚਰਚੇ ਮਗਰੋਂ ਕਾਂਗਰਸ ਦੀ ਕਾਦੀਆਂ ਰੈਲੀ ਵਿੱਚ ਗਰਜਣਗੇ ਨਵਜੋਤ ਸਿੱਧੂ
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਦੇਸ਼ ਦੇ ਸਿਆਸੀ ਆਗੂਆਂ ਨੇ ਲੋਕਾਂ ਦੇ ਘਰਾਂ ਨੂੰ ਬਰਬਾਦ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਖੁਦ ਮਹਾਂਨਿਕੰਮਾ ਹੈ ਤੇ ਦੁਨੀਆ ਨੂੰ ਵੀ ਉਸੇ ਤਰ੍ਹਾਂ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਸਿਰਫ਼ ਇਹੀ ਕਹਿਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਹੋਵੇ ਜਾਂ ਕੋਈ ਹੋਰ, ਲੋਕਾਂ ਨੂੰ ਚੰਗੀ ਸਿੱਖਿਆ ਦਿਓ।
ਵੀਡੀਓ ਲਈ ਕਲਿੱਕ ਕਰੋ -: