Navjot Sidhu Attacks on Modi Government: ਦੁਸਹਿਰੇ ਦੇ ਮੌਕੇ ‘ਤੇ ਨਵਜੋਤ ਸਿੰਘ ਸਿੱਧੂ ਨੇ ਅਲੱਗ ਤੋਂ ਆਪਣਾ ਵਿਸ਼ੇਸ਼ ਤੌਰ ‘ਤੇ ਆਯੋਯਿਤ ਕਰਵਾਏ ਸਮਾਗਮ ਵਿੱਚ ਸਟੇਜ ਤੋਂ ਬੋਲਦਿਆਂ ਨਵੇਂ ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ । ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਅੰਬਾਨੀ ਅਡਾਨੀ ਕੇਂਦਰ ਦੇ ਇਸ ਨਵੇਂ ਕਾਨੂੰਨਾਂ ਦੀ ਆੜ ਹੇਠ ਅਨਾਜ ਨੂੰ ਸਟੋਰ ਕਰ 50 ਤੋਂ 100 ਗੁਣਾਂ ਜਿਆਦਾ ਕੀਮਤ ‘ਤੇ ਵੇਚਣਗੇ। ਇਹ ਸਰਕਾਰ ਗਰੀਬਾਂ ਦਾ ਰੋਟੀ ਦਾ ਹੱਕ ਵੀ ਖੋਹਣ ਜਾ ਰਹੀ ਹੈ । ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀ ਸਭ ਇਕੱਠੇ ਹੋ ਇਸ ਕਾਨੂੰਨ ਖਿਲਾਫ ਲੜਾਈ ਲੜੀਏ ।
ਇਨ੍ਹਾਂ ਬਿੱਲਾਂ ਬਾਰੇ ਬੋਲਦਿਆਂ ਸਿੱਧੂ ਨੇ ਕਿਹਾ ਕਿ ਪਹਿਲਾਂ ਕੰਪਨੀ ਫਸਲ ਚੁੱਕਦੀ ਸੀ ਤੇ ਹੁਣ ਇਨ੍ਹਾਂ ਕਾਨੂੰਨਾਂ ਤੋਂ ਬਾਅਦ ਹੁਣ ਅਸੀਂ ਕਿਸੇ ਨੂੰ ਮਜ਼ਬੂਰ ਨਹੀਂ ਕਰ ਸਕਦੇ। ਉਨ੍ਹਾਂ ਨੇ ਲੋਕਾਂ ਨੂੰ ਕੇਂਦਰ ਖਿਲਾਫ ਇੱਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਇਹ ਕਾਨੂੰਨ ਕਿਸਾਨਾਂ ਦੇ ਹੱਕ ਖੋਹਣ ਲਈ ਲਿਆਉਂਦਾ ਗਿਆ ਹੈ ਤਾਂ ਜੋ ਅੰਬਾਨੀ ਅਡਾਨੀ ਦੇ ਹੱਥ ਪੰਜਾਬ ਦੀਆਂ ਮੰਡੀਆਂ ਤੇ ਮੁਨਾਫ਼ਾ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਸਭ ਕੁਝ ਖੋਹ ਕੇ ਪੂੰਜੀਪਤੀਆਂ ਦੇ ਹੱਥ ਦੇਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿੰਗਾਈ ਵਧੂ ਤੇ ਲੋਕਾਂ ਨੂੰ ਭੁੱਖਮਰੀ ਦਾ ਸਾਹਮਣਾ ਤੱਕ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੋਂ ਸਸਤੀ ਕਣਕ ਹੋਰ ਰਾਜ ਵੇਚ ਰਹੇ ਹਨ ਜਿਸ ਕਾਰਨ ਪੂੰਜੀਪਤੀ ਇਨ੍ਹਾਂ ਦੀ ਖਰੀਦ ਨਹੀਂ ਕਰਨਗੇ।
ਨਵਜੋਤ ਸਿੱਧੂ ਨੇ ਸਿੱਧੇ ਤੌਰ ‘ਤੇ ਹਰ ਆਮ ਖਾਸ ਵਿਅਕਤੀ ਨੂੰ ਇਸ ਬਿੱਲ ਨੂੰ ਸਮਝਣ ਦੀ ਤੇ ਇਸ ਖਿਲਾਫ ਅਵਾਜ ਚੁੱਕਣ ਦੀ ਅਪੀਲ ਕੀਤੀ ਹੈ। ਪਰ ਕੀ ਅਨਾਜ ਦੇ ਢੰਡਾਰ ਨੂੰ ਲੈ ਕੇ ਸਿੱਧੂ ਦੁਆਰਾ ਕੀਤੇ ਦਾਆਵੇ ਸਹੀ ਹਨ। ਜੇਕਰ ਇਹ ਅਸਲ ਵਿੱਚ ਹੀ ਸਹੀ ਹਨ ਤਾਂ ਇਨ੍ਹਾਂ ਕਾਨੂੰਨਾਂ ਖਿਲਾਫ ਲੋਕਾਂ ਨੂੰ ਜਰੂਰ ਡਟਣਾ ਚਾਹੀਦਾ ਹੈ ।