ਰੋਡਰੇਜ ਮਾਮਲੇ ਵਿੱਚ ਪਟਿਆਲਾ ਸੈਂਟਰਲ ਜੇਲ੍ਹ ਵਿੱਚ ਬੰਦ ਨਵਜੋਤ ਸਿੱਧੂ ਨੂੰ ਸੋਮਵਾਰ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਮੈਡੀਕਲ ਚੈੱਕਅਪ ਲਈ ਲਿਆਂਦਾ ਗਿਆ ਹੈ। ਦਰਅਸਲ, ਨਵਜੋਤ ਸਿੱਧੂ ਦੇ ਵਕੀਲ ਨੇ ਮੈਡੀਕਲ ਦੀ ਐਪਲੀਕੇਸ਼ਨ ਦਿੱਤੀ ਸੀ ।ਜਿਸ ਤੋਂ ਬਾਅਦ ਚੀਫ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਡਾਕਟਰਾਂ ਦੀ ਟੀਮ ਗਠਿਤ ਕੀਤੀ ਗਈ ਸੀ। ਨਵਜੋਤ ਸਿੱਧੂ ਨੂੰ ਜੇਲ੍ਹ ਵਿੱਚ ਵੀਟ ਐਲਰਜੀ ਹੋਣ ਦੀ ਗੱਲ ਕਹੀ ਸੀ। ਇਸਦੇ ਲਈ ਡਾਕਟਰਾਂ ਦਾ ਇੱਕ ਬੋਰਡ ਗਠਿਤ ਕੀਤਾ ਗਿਆ ਜੋ ਅੱਜ ਸੀਜੇਐੱਮ ਦੇ ਦਫ਼ਤਰ ਵਿੱਚ ਫਾਇਲ ਜਮ੍ਹਾ ਕਰੇਗਾ।
ਦੱਸ ਦਈਏ ਕਿ ਕਣਕ ਤੋਂ ਐਲਰਜੀ ਦਾ ਹਵਾਲਾ ਦਿੰਦੇ ਹੋਏ ਸਿੱਧੂ ਨੇ ਸਪੈਸ਼ਲ ਡਾਈਟ ਦੀ ਮੰਗ ਕੀਤੀ ਸੀ, ਜਿਸ ਲਈ ਉਨ੍ਹਾਂ ਨੇ ਜੇਲ੍ਹ ਦੀ ਦਾਲ-ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ ਸੀ। ਗਾੜੇ ਖੂਨ ਦੀ ਸਮੱਸਿਆ ਦੀ ਦਲੀਲ ਦਿੰਦੇ ਹੋਏ ਸਿੱਧੂ ਨੇ ਫਲਾਂ ਦੇ ਨਾਲ ਹੋਰ ਸਪੈਸ਼ਲ ਡਾਈਟ ਦੇਣ ਦੀ ਮੰਗ ਕਰਦੇ ਹੋਏ ਪਟੀਸ਼ਨ ਪਾਈ ਸੀ ਜਿਸ ‘ਤੇ ਅੱਜ ਪਟਿਆਲਾ ਦੀ ਚੀਫ਼ ਜੁਡੀਸ਼ੀਅਲ ਮੈਜਿਸਟ੍ਰੇਟ (ਸੀਜੇਐਮ) ਅਦਾਲਤ ਵਿੱਚ ਜਵਾਬ ਦਾਇਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ‘ਕਿਸਾਨਾਂ ਨੂੰ ਸਟੇਡੀਅਮ ‘ਚ ਕੈਦ ਕਰਨਾ ਚਾਹੁੰਦੀ ਸੀ ਕੇਂਦਰ ਸਰਕਾਰ’- ਚੰਡੀਗੜ੍ਹ ‘ਚ ਬੋਲੇ ਕੇਜਰੀਵਾਲ
ਜ਼ਿਕਰਯੋਗ ਹੈ ਕਿ ਸਿੱਧੂ ਨੂੰ 1988 ਦੇ 34 ਸਾਲ ਪੁਰਾਣੇ ਰੋਡਰੇਜ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਇੱਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ । ਸ਼ੁੱਕਰਵਾਰ ਸ਼ਾਮ ਨੂੰ ਪਟਿਆਲਾ ਦੀ ਕੋਰਟ ਵਿੱਚ ਆਤਮ ਸਮਰਪਣ ਤੋਂ ਬਾਅਦ ਪਹਿਲਾਂ ਸਿੱਧੂ ਦਾ ਮੈਡੀਕਲ ਕਰਵਾਇਆ ਗਿਆ ਸੀ । ਇਸ ਤੋਂ ਬਾਅਦ ਉਸ ਨੂੰ ਪਟਿਆਲਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: