ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਇਕ ਵਾਰ ਫਿਰ ਟਵਿੱਟਰ ‘ਤੇ ਆਪਣੀ ਹੀ ਸਰਕਾਰ ਨੂੰ ਨਸੀਹਤ ਦਿੱਤੀ ਹੈ। ਪਿਛਲੀ ਦਿਨੀਂ ਹਾਈਕਮਾਨ ਵੱਲੋਂ ਮਨ੍ਹਾ ਕਰਨ ਦੇ ਬਾਵਜੂਦ ਨਵਜੋਤ ਸਿੱਧੂ ਇਕ ਵਾਰ ਵੀ ਜਨਤਕ ਤੌਰ ‘ਤੇ ਆਪਣੀ ਹੀ ਸਰਕਾਰ ਨੂੰ ਨਸੀਹਤਾਂ ਦੇਣੋਂ ਨਹੀਂ ਹਟੇ ਹਨ। ਸਿੱਧੂ ਨੇ ਕਿਹਾ ਕਿ ਪੰਜਾਬ 2022 ਤੋਂ ਬਾਅਦ ਵੀ ਹੈ। ਇਸ ਨਾਲ ਉਨ੍ਹਾਂ ਸਿੱਧੇ-ਸਿੱਧੇ ਸੀ. ਐੱਮ. ਚੰਨੀ ਸਰਕਾਰ ਨੂੰ ਘੇਰਿਆ ਹੈ ਕਿ ਪੰਜਾਬ ‘ਤੇ ਕਰਜ਼ ਵੱਧ ਰਿਹਾ ਹੈ ਅਤੇ ਚੋਣਾਂ ਦੇ ਮੱਦੇਨਜ਼ਰ ਲੋਕ ਲੁਭਾਵਣੇ ਵਾਅਦੇ ਪੰਜਾਬ ਨੂੰ ਖੋਖਲਾ ਕਰ ਸਕਦੇ ਹਨ।
ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਅੱਜ ਦੇਸ਼ ਵਿੱਚ ਸਭ ਤੋਂ ਵੱਧ ਕਰਜ਼ਦਾਰ ਹੈ ਅਤੇ ਇਹ ਜੀ. ਡੀ. ਪੀ. ਦੇ 50 ਫ਼ੀਸਦੀ ਤੱਕ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਠੀਕ ਨਹੀਂ ਕਿ ਕਰਜ਼ਾ ਲੈ ਕੇ ਕਰਜ਼ਾ ਲਾਹੋ।
ਸਿੱਧੂ ਨੇ ਕਿਹਾ ਕਿ ਲੋਕਾਂ ਦੇ ਟੈਕਸ ਦਾ ਪੈਸਾ ਕਰਜ਼ ਲਾਹੁਣ ਵਿੱਚ ਨਹੀਂ ਸਗੋਂ ਜਨਤਕ ਕਾਰਜਾਂ ਦੇ ਵਿਕਾਸ ਵਿੱਚ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦਾ ਰੋਡਮੈਪ ਹੋਣਾ ਚਾਹੀਦਾ ਹੈ ਕਿ ਪੰਜਾਬ ਦੇ ਸਰੋਤਾਂ ਦੀ ਚੋਰੀ ਰੁਕ ਸਕੇ ਅਤੇ ਖਜ਼ਾਨੇ ਨੂੰ ਭਰਿਆ ਜਾ ਸਕੇ ਤੇ ਆਮਦਨ ਵਧਾ ਕੇ ਲੋਕ ਭਲਾਈ ਕਾਰਜ ਕੀਤੇ ਜਾ ਸਕਣ।
ਇਹ ਵੀ ਪੜ੍ਹੋ: CM ਚੰਨੀ ਦਾ ਐਲਾਨ, ਪੰਜਾਬ ‘ਚ ਨਿੱਜੀ ਤੇ ਸਰਕਾਰੀ ਖੇਤਰਾਂ ‘ਚ ਪੰਜਾਬੀਆਂ ਨੂੰ ਹੀ ਮਿਲੇਗੀ ਨੌਕਰੀ
ਵਿੱਤੀ ਜਵਾਬਦੇਹੀ ਅਤੇ ਪਾਰਦਰਸ਼ਤਾ ਪੰਜਾਬ ਮਾਡਲ ਦੇ ਥੰਮ੍ਹ ਹਨ। ਸਿੱਧੂ ਨੇ ਕਿਹਾ ਕਿ ਜਿਸ ਯੋਜਨਾ ਲਈ ਰਾਹਤ ਦੀ ਘੋਸ਼ਣਾ ਕੀਤੀ ਜਾਂਦੀ ਹੈ, ਉਸ ਦਾ ਪੈਸਾ ਕਿੱਥੋਂ ਆਵੇਗਾ ਉਸ ਦੇ ਸਰੋਤ ਦਾ ਖੁਲਾਸਾ ਕਰਨਾ ਲਾਜ਼ਮੀ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ ਨਾਲ ਹੀ ਪੰਜਾਬ ਨੂੰ ਕਰਜ਼ ਵਿੱਚੋਂ ਹੋਰ ਡੁੱਬਣੋ ਬਚਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਨੂੰ ਅਸਲ ਮੁੱਦਿਆਂ ਤੋਂ ਨਹੀਂ ਭਟਕਣਾ ਚਾਹੀਦਾ, ਜਿਸ ਦੀ ਹਰ ਪੰਜਾਬੀ ਤੇ ਪਾਰਟੀ ਵਰਕਰ ਮੰਗ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: