ਨਵਾਂਸ਼ਹਿਰ ਦੇ ਥਾਣਾ ਕਾਠਗੜ੍ਹ ਅਧੀਨ ਪਿੰਡ ਆਸਰੋਂ ਵਿਖੇ ਪੈਰ ਫਿਸਲਣ ਕਾਰਨ ਸਤਲੁਜ ਦਰਿਆ ‘ਚ ਡਿੱਗੇ ਭਾਣਜੇ ਨੂੰ ਬਚਾਉਣ ਲਈ ਗਿਆ ਮਾਮਾ ਰਮਨ ਕੁਮਾਰ ਵੀ ਡੁੱਬ ਗਿਆ। ਸਤਲੁਜ ਦਰਿਆ ‘ਚ ਨਹਾਉਣ ਗਏ ਦੋ ਨੌਜਵਾਨ ਡੁੱਬ ਗਏ । ਪ੍ਰਸ਼ਾਸਨ ਦੇ ਹੁਕਮਾਂ ਦੇ ਬਾਵਜੂਦ ਲੋਕ ਦਰਿਆਵਾਂ ਅਤੇ ਨਹਿਰਾਂ ਵਿੱਚ ਇਸ਼ਨਾਨ ਕਰ ਰਹੇ ਹਨ, ਜਿਸ ਕਾਰਨ ਅਜਿਹੀਆਂ ਘਟਨਾਵਾਂ ਅਕਸਰ ਵਾਪਰ ਰਹੀਆਂ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਵਲੋਂ ਐਨਡੀਆਰਐਫ ਟੀਮ ਨੂੰ ਭੇਜਿਆ ਗਿਆ ਜਿਥੇ ਐਨਡੀਆਰਐਫ ਟੀਮ ਵਲੋਂ ਲਾਪਤਾ ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਗਈ ਹੈ ਉਨ੍ਹਾਂ ਵਲੋਂ ਲਗਾਤਾਰ ਸਤਲੁਜ ਦਰਿਆ ਦੇ ਕੰਢੇ ਬੋਟਿੰਗ ਨਾਲ ਲਗਾਤਾਰ ਦੋ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਲਗਾਤਾਰ ਹਿਮਾਚਲ ਪ੍ਰਦੇਸ਼ ਵਿਖੇ ਮੀਂਹ ਪੈਣ ਨਾਲ ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਦਾ ਨਜ਼ਰ ਆ ਰਿਹਾ ਹੈ।
ਇਹ ਵੀ ਪੜ੍ਹੋ : ਲਵਮੈਰਿਜ ਤੋਂ 5 ਦਿਨ ਪਹਿਲਾਂ ਕੁੜੀ ਨੇ ਚੁੱਕਿਆ ਖੌਫ/ਨਾਕ ਕਦਮ, ਮਾਂ ਨੇ ਦੱਸੀ ਵਜ੍ਹਾ
ਇਸ ਮੌਕੇ 14 ਸਾਲ ਦਾ ਲੜਕਾ ਅੰਸ਼ ਦੇ ਪਿਤਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਕੁਵੈਤ ਵਿਖੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਗਏ ਹੋਏ ਸਨ। ਤਾਂ ਉਨ੍ਹਾਂ ਨੂੰ ਅਚਾਨਕ ਅਜਿਹੀ ਘਟਨਾ ਬਾਰੇ ਜਦੋਂ ਪਤਾ ਲੱਗਦਾ ਹੈ ਤਾਂ ਉਹ ਇੰਡੀਆ ਆਏ ਹਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਮਦਦ ਲਈ ਐਨਡੀਆਰਐਫ ਟੀਮ ਨੂੰ ਲਾਇਆ ਹੋਇਆ ਹੈ ਤਾਂ ਜੋ ਇਨ੍ਹਾਂ ਦੀ ਲਾਸ਼ ਮਿਲ ਸਕੇ ਉਨ੍ਹਾਂ ਨੇ ਸਭ ਨੂੰ ਅਪੀਲ ਕੀਤੀ ਹੈ ਕਿ ਦਰਿਆ ਵਿੱਚ ਕਿਸੇ ਨੂੰ ਵੀ ਨਹੀਂ ਨਹਾਉਣ ਚਾਹੀਦਾ ਹੈ, ਤਾਂ ਜੋ ਕੋਈ ਵੀ ਅਜਿਹੀ ਘਟਨਾ ਨਾ ਵਾਪਰੇ ਜੋ ਇਸ ਵੇਲੇ ਉਨ੍ਹਾਂ ਨਾਲ ਵਪਾਰੀ ਹੈ ਇਸ ਮੌਕੇ ਡੀਸੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਪਹਿਲਾ ਤੋਂ ਹੀ ਹੁਕਮ ਜਾਰੀ ਕੀਤਾ ਗਿਆ ਸੀ ਕਿ ਦਰਿਆ ਵਿੱਚ ਅਤੇ ਨਹਿਰ ਵਿੱਚ ਨਹਾਉਣ ਤੇ ਉਨ੍ਹਾਂ ਵਲੋਂ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦਰਿਆ ਜਾਂ ਨਹਿਰ ਵਿੱਚ ਨਹਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: