‘ਆਪ੍ਰੇਸ਼ਨ ਸ਼ੀਲਡ’ ਤਹਿਤ ਦੂਜਾ ਸਿਵਲ ਡਿਫੈਂਸ ਮੌਕ ਡ੍ਰਿਲ 31 ਮਈ ਨੂੰ ਸ਼ਾਮ 6 ਵਜੇ ਪੰਜਾਬ ਵਿੱਚ ਕੀਤਾ ਜਾਵੇਗਾ। ਇਸ ਸਬੰਧ ਵਿੱਚ, ਸਿਵਲ ਡਿਫੈਂਸ ਰੂਲਜ਼ 1968 ਦੀ ਧਾਰਾ 19 ਅਧੀਨ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ, ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੀ ਪੱਛਮੀ ਸਰਹੱਦ ਨਾਲ ਲੱਗਦੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਜ਼ਿਲ੍ਹਿਆਂ ਵਿੱਚ ਦੂਜਾ ਸਿਵਲ ਡਿਫੈਂਸ ਅਭਿਆਸ ‘ਆਪ੍ਰੇਸ਼ਨ ਸ਼ੀਲਡ’ ਕਰਨ ਦਾ ਫੈਸਲਾ ਕੀਤਾ ਹੈ। ਸੰਵੇਦਨਸ਼ੀਲ ਖੇਤਰਾਂ/ਸਥਾਨਾਂ ‘ਤੇ ਐਮਰਜੈਂਸੀ/ਨਾਜ਼ੁਕ ਸੇਵਾਵਾਂ ਨੂੰ ਛੱਡ ਕੇ ਬਲੈਕਆਉਟ ਨਾਲ ਸਬੰਧਤ ਸਾਰੇ ਅਭਿਆਸ ਕੀਤੇ ਜਾਣਗੇ ਅਤੇ ਹਵਾਈ ਹਮਲੇ ਦੇ ਸਾਇਰਨ ਵਜਾਏ ਜਾਣਗੇ।
ਇਸ ਤੋਂ ਪਹਿਲਾਂ ਇਹ ਮੌਕ ਡਰਿੱਲ 29 ਮਈ ਯਾਨੀ ਬੀਤੇ ਵੀਰਵਾਰ ਨੂ ਹੋਣੀ ਸੀ ਹਾਲਾਂਕਿ ਬੁੱਧਵਾਰ ਸ਼ਾਮ ਨੂੰ ਕੇਂਦਰ ਸਰਕਾਰ ਨੇ ਇਸ ਨੂੰ ਰੱਦ ਕਰ ਦਿੱਤਾ, ਹੁਣ ਇਸ ਸਬੰਧੀ ਨਵੇਂ ਆਰਡਰ ਆ ਗਏ ਹਨ, ਜਿਨ੍ਹਾਂ ਮੁਤਾਬਕ ਹਰਿਆਣਾ, ਪੰਜਾਬ ਤੇ ਚੰਡੀਗੜ੍ਹ ਵਿਚ ਹੁਣ 31 ਮਈ ਨੂੰ ਮੌਕ ਡ੍ਰਿਲ ਤੇ ਬਲੈਕਆਊਟ ਹੋਵੇਗਾ।

ਇਸ ਤੋਂ ਪਹਿਲਾਂ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡ੍ਰਿਲ ਕੀਤੀ ਗਈ ਸੀ। ਇਸ ਡ੍ਰਿਲ ਵਿੱਚ, ਨਾਗਰਿਕਾਂ ਨੂੰ ਹਮਲੇ ਦੌਰਾਨ ਆਪਣੀ ਰੱਖਿਆ ਕਰਨ ਦੀ ਸਿਖਲਾਈ ਦਿੱਤੀ ਗਈ ਸੀ। ਇਹ ਇਸ ਲਈ ਕੀਤਾ ਗਿਆ ਸੀ ਤਾਂ ਜੋ ਜੰਗ ਦੀ ਸਥਿਤੀ ਵਿੱਚ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਪਹਿਲਾਂ ਦੇਸ਼ ਵਿੱਚ 1971 ਵਿੱਚ ਅਜਿਹੀ ਮੌਕ ਡ੍ਰਿਲ ਕੀਤੀ ਗਈ ਸੀ, ਜਦੋਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਹੋਈ ਸੀ। ਉਸ ਸਮੇਂ ਇਹ ਮੌਕ ਡ੍ਰਿਲ ਜੰਗ ਦੌਰਾਨ ਕੀਤੀ ਗਈ ਸੀ।
ਆਪ੍ਰੇਸ਼ਨ ਸ਼ੀਲਡ ਦਾ ਉਦੇਸ਼ ਕੀ ਹੈ…
ਮੌਕ ਡ੍ਰਿਲਸ ਅਤੇ ਬਲੈਕਆਊਟ ਰਾਹੀਂ, ਸਰਕਾਰ ਦਾ ਉਦੇਸ਼ ਰਾਜ ਵਿੱਚ ਐਮਰਜੈਂਸੀ ਤਿਆਰੀ ਦੀ ਜਾਂਚ ਕਰਨਾ ਅਤੇ ਜੰਗ ਜਾਂ ਹਵਾਈ ਹਮਲੇ ਦੀ ਸਥਿਤੀ ਵਿੱਚ ਜਵਾਬ ਦੇਣ ਦੀ ਸਮਰੱਥਾ ਨੂੰ ਵਧਾਉਣਾ ਹੈ।
ਇਹ ਵੀ ਪੜ੍ਹੋ : ਚੋਣ ਕਮਿਸ਼ਨ ਨੇ ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ CP ਦੇ ਅਹੁਦੇ ਲਈ ਮੰਗਿਆ 3 ਅਧਿਕਾਰੀਆਂ ਦਾ ਪੈਨਲ!
ਇਹ ਯਕੀਨੀ ਬਣਾਉਣਾ ਹੈ ਕਿ ਸੰਕਟ ਦੇ ਸਮੇਂ ਤੇਜ਼ ਅਤੇ ਸਹੀ ਮਦਦ ਪ੍ਰਦਾਨ ਕੀਤੀ ਜਾਵੇ ਅਤੇ ਆਮ ਲੋਕਾਂ, ਸੁਰੱਖਿਆ ਬਲਾਂ ਅਤੇ ਪ੍ਰਸ਼ਾਸਨ ਵਿਚਕਾਰ ਬਿਹਤਰ ਤਾਲਮੇਲ ਹੋਵੇ।
ਇਸ ਅਭਿਆਸ ਦੌਰਾਨ, ਹਵਾਈ ਜਾਂ ਡਰੋਨ ਹਮਲੇ ਦੇ ਸਮੇਂ ਪੈਦਾ ਹੋਣ ਵਾਲੀ ਸਥਿਤੀ ਮੁਤਾਬਕ ਕਮੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਭਵਿੱਖ ਲਈ ਉਨ੍ਹਾਂ ਨੂੰ ਦੂਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .
























