No relaxation in celebrations in Punjab: ਨਵੇਂ ਸਾਲ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 1 ਜਨਵਰੀ ਤੋਂ ਨਾਈਟ ਕਰਫਿਊ ਖ਼ਤਮ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਸ਼ਹਿਰ ਦੇ ਲੋਕ ਰਾਤ ਨੂੰ ਜਸ਼ਨ ਮਨਾ ਸਕਣਗੇ। ਇਸ ਨੂੰ ਲੈ ਕੇ ਹੋਟਲ, ਕਲੱਬਾਂ, ਰੈਸਟੋਰੈਂਟਾਂ ਅਤੇ ਕਲੋਨੀਆਂ ਵਿੱਚ ਹੋਣ ਵਾਲੇ ਪ੍ਰੋਗਰਾਮਾਂ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ‘ਤੇ ਹਨ। ਇਸਦੇ ਨਾਲ ਹੀ ਨਵੇਂ ਸਾਲ ਦੀ ਸ਼ਾਮ ਨੂੰ ਹੋਣ ਵਾਲੇ ਪ੍ਰੋਗਰਾਮਾਂ ‘ਤੇ ਪਾਬੰਦੀ ਵੀ ਘੱਟ ਕਰ ਦਿੱਤੀ ਗਈ ਹੈ, ਜਦੋਂ ਕਿ ਲੋਕਾਂ ਨੂੰ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਉੱਥੇ ਹੀ ਦੂਜੇ ਪਾਸੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਨੂੰ ਕੋਵਿਡ ਟੈਸਟ ਕਰਵਾਉਣਾ ਪਵੇਗਾ। ਇਸ ਤੋਂ ਇਲਾਵਾ ਗਲੀ ਵਿੱਚ ਡੀਜੇ ਲਗਾਏ ਜਾ ਸਕਦੇ ਹਨ। ਇਨ੍ਹਾਂ ਆਦੇਸ਼ਾਂ ਨੂੰ ਲੈ ਕੇ ਡੀਸੀ ਘਨਸ਼ਿਆਮ ਥੋਰੀ ਨੇ ਕਿਹਾ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ। ਲੋਕ ਨਿਯਮਾਂ ਨੂੰ ਧਿਆਨ ਵਿੱਚ ਰੱਖ ਕੇ ਨਵੇਂ ਸਾਲ ਦੇ ਪ੍ਰੋਗਰਾਮ ਨੂੰ ਮਨਾ ਸਕਦੇ ਹਨ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਹੋਟਲ ਦਾ ਦੌਰਾ ਕਰਨਗੀਆਂ । ਕਿਸੇ ਨੂੰ ਹੋਟਲ ਜਾਣ ਤੋਂ ਪਹਿਲਾਂ ਕੋਰੋਨਾ ਟੈਸਟ ਕਰਾਉਣਾ ਪਵੇਗਾ। ਇਸ ਦੇ ਨਾਲ ਹੀ ਪੁਲਿਸ ਗੁੰਡਾਗਰਦੀ ਕਰਨ ਵਾਲਿਆਂ ਨਾਲ ਵੀ ਸਖਤੀ ਨਾਲ ਪੇਸ਼ ਆਵੇਗੀ।
ਹਾਲਾਂਕਿ, ਸ਼ਹਿਰ ਦੇ ਜ਼ਿਆਦਾਤਰ ਹੋਟਲਾਂ, ਰੈਸਟੋਰੈਂਟਾਂ ਅਤੇ ਕਲੱਬਾਂ ਦੇ ਸੰਚਾਲਕਾਂ ਨੇ ਕੋਰੋਨਾ ਕਾਰਨ ਰਾਤ ਨੂੰ ਰੰਗਾਰੰਗ ਪ੍ਰੋਗਰਾਮਾਂ ਦਾ ਆਯੋਜਨ ਕਰਨ ਤੋਂ ਮਨ੍ਹਾਂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਕੁਝ ਹੋਟਲ ਅਪਰੇਟਰ, ਜੋ ਕਿ ਛੂਟ ਦੀ ਉਮੀਦ ਕਰ ਰਹੇ ਸਨ, ਉਹ ਨਵੇਂ ਸਾਲ ਦੇ ਪ੍ਰੋਗਰਾਮ ਲਈ ਤਿਆਰੀ ਮੁਕੰਮਲ ਕਰਨ ਵਿੱਚ ਲੱਗੇ ਹੋਏ ਹਨ। ਲੋਕ ਸੜਕਾਂ ਤੇ ਗਲੀ-ਮੁਹੱਲਿਆਂ ਵਿੱਚ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਤਿਆਰ ਹਨ।
ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ 31 ਦਸੰਬਰ ਰਾਤ 12 ਵਜੇ ਤੱਕ ਨਾਈਟ ਕਰਫਿਊ ਦਾ ਸਖਤੀ ਨਾਲ ਪਾਲਣ ਕਰਵਾਇਆ ਜਾਵੇਗਾ। ਇਸ ਦੌਰਾਨ ਕਿਸੇ ਨੂੰ ਕਾਨੂੰਨ ਤੋੜਿਆ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ । ਸੜਕਾਂ ‘ਤੇ ਤਕਰੀਬਨ 1100 ਕਰਮਚਾਰੀ ਤਾਇਨਾਤ ਹੋਣਗੇ । ਸ਼ਹਿਰ ਦੇ ਅੰਦਰ ਲਗਭਗ 36 ਥਾਵਾਂ ‘ਤੇ ਵਿਸ਼ੇਸ਼ ਨਾਕਾਬੰਦੀ ਦੀ ਜਾਂਚ ਕੀਤੀ ਜਾਵੇਗੀ । ਏਡੀਸੀਪੀ, ਏਸੀਪੀ, ਐਸਐਚਓ ਵੀ ਸੁਰੱਖਿਆ ਲਈ ਸੜਕ ’ਤੇ ਹੀ ਰਹਿਣਗੇ।
ਦੱਸ ਦੇਈਏ ਕਿ ਸੂਬਾ ਸਰਕਾਰ ਵੱਲੋਂ ਰਾਤ ਦਾ ਕਰਫਿਊ 31 ਦਸੰਬਰ ਦੀ ਰਾਤ ਨੂੰ 12 ਵਜੇ ਤੋਂ ਖ਼ਤਮ ਹੋ ਜਾਵੇਗਾ। ਹੋਟਲਾਂ ਅਤੇ ਰੈਸਟੋਰੈਂਟ ਦੇ ਇਨਡੋਰ ਵਿੱਚ 100 ਅਤੇ ਆਊਟਡੋਰ ਵਿੱਚ 200 ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਵਿੱਚ ਵੀ ਰਾਹਤ ਦੇ ਦਿੱਤੀ ਗਈ ਹੈ। ਸਮਾਗਮਾਂ ਦੌਰਾਨ ਲੋਕਾਂ ਲਈ ਮਾਸਕ ਪਾਉਣਾ ਲਾਜ਼ਮੀ ਹੋਵੇਗਾ । ਸਮਾਜਿਕ ਦੂਰੀ ਬਣਾਈ ਰੱਖਣਾ ਜ਼ਰੂਰੀ ਹੋਵੇਗਾ।
ਇਹ ਵੀ ਦੇਖੋ: ਮੀਟਿੰਗ ਤੋਂ ਬਾਹਰ ਆ ਕੇ ਸੁਣੋ ਕੀ ਬੋਲੇ ਕਿਸਾਨ, ਜਾਣੋ ਸਰਕਾਰ ਕਿਹੜੀਆਂ ਮੰਗਾ ਤੇ ਸਹਿਮਤ ਹੋਈ