para medical staff protest: ਪੈਰਾ ਮੈਡੀਕਲ ਸਟਾਫ ਅਤੇ ਸਮੂਹ ਕਰਮਚਾਰੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਜਿੱਥੇ ਰੋਸ ਪ੍ਰਦਰਸ਼ਨ ਕੀਤਾ, ਉੱਥੇ ਦੋ ਦਿਨ ਦੀ ਹੜਤਾਲ ਕਰਕੇ ਕੰਮ ਕਾਜ ਵੀ ਠੱਪ ਰੱਖਿਆ।
ਮੁਲਾਜ਼ਮਾਂ ਨੇ ਕਿਹਾ ਕਿ ਲਗਾਤਾਰ ਸਰਕਾਰ ਲਾਰੇ ਲਗਾਈ ਜਾਂਦੀ ਹੈ, ਪਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਮੰਨਣ ਨੂੰ ਤਿਆਰ ਨਜ਼ਰ ਨਹੀਂ ਪੈ ਰਹੀ। ਜਿਸ ਦਾ ਖਮਿਆਜ਼ਾ ਸਰਕਾਰ ਨੂੰ ਆਉਣ ਵਾਲੀਆਂ ਚੋਣਾਂ ਵਿਚ ਭੁਗਤਣਾ ਤਾਂ ਪਵੇਗਾ ਹੀ ਅਤੇ ਉਸ ਦੇ ਨਾਲ ਹੋ ਰਹੀ ਹੜਤਾਲ ਕਾਰਨ ਬੰਦ ਪਏ ਕੰਮਕਾਜ ਦਾ ਨੁਕਸਾਨ ਵੀ ਝੇਲਣਾ ਪੈ ਰਿਹਾ ਹੈ। ਰੋਸ ਪ੍ਰਦਰਸ਼ਨ ਕਰਦੇ ਮੁਲਾਜ਼ਮਾਂ ਨੇ ਕਿਹਾ ਕਿ ਲਗਾਤਾਰ ਸਰਕਾਰ ਝੂਠੇ ਵਾਅਦੇ ਕਰਕੇ ਮੁਲਾਜ਼ਮਾਂ ਨੂੰ ਲਾਲੀਪੋਪ ਦੇਣ ਦਾ ਕੰਮ ਕਰ ਰਹੀ ਹੈ, ਪਰ ਹੁਣ ਮੁਲਾਜ਼ਮ ਵਰਗ ਇਨ੍ਹਾਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ ਅਤੇ ਆਪਣੇ ਹੱਕ ਜਿੰਨ੍ਹਾਂ ਚਿਰ ਮਿਲਦੇ ਨਹੀਂ ਉਨ੍ਹੀਂ ਦੇਰ ਸੰਘਰਸ਼ ਕਰਦੇ ਰਹਿਣਗੇ।