ਰਾਜਪੁਰਾ-ਸਰਹਿੰਦ ਰੋਡ ‘ਤੇ ਵੀਰਵਾਰ ਸਵੇਰੇ 5 ਵਜੇ ਦੇ ਕਰੀਬ ਪਹਿਲਾਂ ਤੋਂ ਹਾਦਸਾਗ੍ਰਸਤ ਖੜ੍ਹੇ ਟੈੱਕਰ ਦੇ ਨਾਲ ਸਵਾਰੀਆਂ ਨਾਲ ਭਰੀ PRTC ਬੱਸ ਦੀ ਟੱਕਰ ਹੋ ਗਈ। ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਬੱਸ ਵਿੱਚ ਸਵਾਰ 2 ਦਰਜਨ ਤੋਂ ਵੱਧ ਸਵਾਰੀਆਂ ਜ਼ਖ਼ਮੀ ਹੋ ਗਈਆਂ । ਜਿਨ੍ਹਾਂ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਰਾਜਪੁਰਾ ਦਾਖਲ ਕਰਵਾਇਆ ਗਿਆ। ਜਿਥੇ ਇੱਕ ਗਰਭਵਤੀ ਔਰਤ ਸਣੇ 2 ਮਰੀਜ਼ਾਂ ਦੀ ਹਾਲਤ ਗੰਭੀਰ ਦੇਖਦੇ ਹੋਏ PGI ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਹਾਦਸਾਗ੍ਰਸਤ ਬੱਸ ਵਿੱਚ ਕਰੀਬ 40 ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ 30 ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਮੁੱਢਲਾ ਇਲਾਜ ਦੇ ਕੇ ਛੁੱਟੀ ਦੇ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਈਆਂ ਸਵਾਰੀਆਂ ਨੂੰ PGI ਰੈਫਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ ਘਰ ਦੀ ਬੈਕਸਾਈਡ ਮੀਂਹ ਕਾਰਨ ਧੱਸਿਆ ਪੁਲ, ਖੱਡੇ ‘ਚ ਡਿੱਗੀ ਗੱਡੀ
ਸਿਵਲ ਹਸਪਤਾਲ ਵਿੱਚ ਜੇਰੇ ਇਲਾਜ ਬੱਸ ਦੇ ਕੰਡਕਟਰ ਨੇ ਦੱਸਿਆ ਕਿ ਬੀਤੀ ਰਾਤ ਚੰਡੀਗੜ੍ਹ ਡਿੱਪੂ ਦੀ ਇੱਕ ਬੱਸ ਪੈਂਚਰ ਹੋਣ ਕਾਰਨ ਸੜਕ ਕਿਨਾਰੇ ਖੜ੍ਹੀ ਸੀ। ਪਰ ਜਦੋਂ ਉਕਤ ਬੱਸ ਦਾ ਡਰਾਇਵਰ ਬੱਸ ਦੇ ਟਾਇਰ ਦਾ ਪੈਂਚਰ ਲਗਵਾਉਣ ਦੇ ਲਈ ਗਿਆ ਹੋਇਆ ਸੀ ਤਾਂ ਪਿਛਿਓ ਆ ਰਹੇ ਇੱਕ ਤੇਜ਼ ਰਫਤਾਰ ਟੈੱਕਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ ਤੇ ਬੁਰੀ ਤਰ੍ਹਾਂ ਨੁਕਸਾਨਿਆ ਗਿਆ । ਇਹ ਹਾਦਸਾਗ੍ਰਸਤ ਟੈੱਕਰ ਸੜਕ ਦੇ ਡਿਵਾਇਡਰ ਦੇ ਵਿਚਕਾਰ ਦੋਵੇਂ ਪਾਸੇ ਫਸਿਆ ਹੋਇਆ ਸੀ । ਜਿਸ ਦੇ ਨਾਲ ਅੱਜ ਉਨ੍ਹਾਂ ਦੀ ਚੰਡੀਗੜ੍ਹ ਵੱਲ ਨੂੰ ਜਾ ਰਹੀ ਬੱਸ ਟਕਰਾ ਗਈ ਤੇ ਹਾਦਸਾਗ੍ਰਸਤ ਹੋ ਗਈ ।
ਵੀਡੀਓ ਲਈ ਕਲਿੱਕ ਕਰੋ -: