ਪਿੰਡ ਅਰਾਈਆਂ ਦੇ ਸੋਹਣ ਸਿੰਘ ਪੁੱਤਰ ਸੰਤਾ ਸਿੰਘ ਬੋਰੀਆ ਦਾ ਆਪਣੇ ਹੀ ਸ਼ਰੀਕੇ ਵਿੱਚ ਕਰੀਬ 12 ਸਾਲ ਪਹਿਲਾਂ ਝਗੜਾ ਹੋਇਆ ਸੀ। ਪਰ ਪੰਚਾਇਤ ਅਤੇ ਰਿਸ਼ਤੇਦਾਰਾਂ ਨੇ ਰਾਜੀਨਾਮਾ ਕਰਵਾ ਦਿੱਤਾ ਸੀ।
ਕਲ ਸ਼ਾਮ ਅਰਾਈਆਂ ਵਾਲਾ ਦੇ ਅੱਡੇ, ਸ਼ਰਾਬ ਦੇ ਠੇਕੇ ‘ਤੇ ਖੜਿਆਂ ਕਿਸੇ ਗਲ ਨੂੰ ਲੈਕੇ ਫਿਰ ਝਗੜਾ ਹੋ ਗਿਆ। ਲੜਾਈ ਇੰਨੀ ਵੱਧ ਗਈ ਕਿ ਵੇਖਦਿਆਂ-ਵੇਖਦਿਆਂ ਖੂਨੀ ਝੜਪ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
“Fastway ਤੋਂ 3 ਕਰੋੜ ਮੰਗਦਾ ਸੀ GST ਇੰਸਪੈਕਟਰ! ਹੁਣ ਹੱਥਾਂ ‘ਚ ਹੱਥਕੜੀਆਂ ਨੇ, Sting ਓਪਰੇਸ਼ਨ ਨੇ ਲਿਆਂਦਾ “
ਦੋਸ਼ੀਆਂ ਨੇ ਤੇਜ ਧਾਰ ਹਥਿਆਰਾਂ ਨਾਲ ਸੋਹਣ ਸਿੰਘ ਪੁੱਤਰ ਸੰਤਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਵੱਲੋ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਉਸਦੀ ਉਮਰ ਕਰੀਬ 45 ਸਾਲ ਦੀ ਦੱਸੀ ਜਾ ਰਹੀ ਹੈ।