ਅੰਮ੍ਰਿਤਸਰ ਵਿਚ ਐਕਸਾਈਜ਼ ਤੇ ਪੁਲਿਸ ਦੀ ਟੀਮ ਸਾਂਝੇ ਤੌਰ ‘ਤੇ ਰੇਡ ਮਾਰੀ ਗਈ। ਪੁਲਿਸ ਵੱਲੋਂ ਬਿਆਸ ਦਰਿਆ ਵਿਚ ਇਹ ਸਾਂਝਾ ਆਪ੍ਰੇਸ਼ਨ ਕੀਤਾ ਗਿਆ। ਪੁਲਿਸ ਨੇ ਮੰਢ ਇਲਾਕੇ ਵਿਚ ਛਾਪੇਮਾਰੀ ਕੀਤੀ ਜਿਥੇ ਨਹਿਰ ਨੇੜਿਓਂ 1,41,400 ਲੀਟਰ ਲਾਹਮਣ, 44 ਤਰਪਾਲਾਂ ਤੇ 9 ਡ੍ਰੰਮ ਬਰਾਮਦ ਹੋਏ।
ਥਾਣਾ ਸਰਹਾਲੀ ਤੇ ਰਹੀਕੇ ਪੱਤਣ ਦੇ ਅਧੀਨ ਮੰਡ ਇਲਾਕੇ ਵਿਚ ਇਹ ਨਾਜਾਇਜ਼ ਸ਼ਰਾਬ ਦਾ ਜ਼ਖੀਰਾ ਪੁਲਿਸ ਨੂੰ ਬਰਾਮਦ ਹੋਇਆ ਹੈ। ਪੁਲਿਸ ਟੀਮ ਕਿਸ਼ਤੀਆਂ ਰਾਹੀਂ ਛਾਪਾ ਮਾਰਨ ਪਹੁੰਚਦੀ ਹੈ ਤੇ ਉਸ ਵੱਲੋਂ ਵੱਖ-ਵੱਖ ਜ਼ਿਲ੍ਹਿਆਂ ਵਿਚ ਸਰਚ ਆਪ੍ਰੇਸ਼ਨ ਚਲਾਇਆ ਜਾਂਦਾ ਹੈ ਜਿਸ ਤਹਿਤ 1 ਲੱਖ ਤੋਂ ਵੱਧ ਦੀ ਲੀਟਰ ਲਾਹਣ ਬਰਾਮਦ ਹੋਈ ਹੈ। ਬਹੁਤ ਗੰਦੇ ਡਰੰਮਾਂ ਵਿਚ ਲਾਹਣ ਤਿਆਰ ਕੀਤੀ ਜਾ ਰਹੀ ਸੀ। ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮ ਮੌਕੇ ਤੋਂ ਭੱਜਣ ਵਿਚ ਫਰਾਰ ਹੋ ਗਏ। ਜੇਕਰ ਕੁੱਲ ਰਿਕਵਰੀ ਦੀ ਗੱਲ ਕੀਤੀ ਜਾਵੇ ਤਾਂ ਪੁਲਿਸ ਨੂੰ 1,51,850 ਲੀਟਰ ਲਾਹਣ, 44 ਤਰਪਾਲਾਂ ਤੇ 9 ਡਰੰਮ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ 7 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ : ਲੁਧਿਆਣਾ ‘ਚ 95 ਗ੍ਰਾਮ ਹੈਰੋ.ਇਨ ਸਣੇ ਮਹਿਲਾ ਗ੍ਰਿਫਤਾਰ, ਲੰਬੇ ਸਮੇਂ ਤੋਂ ਕਰ ਰਹੀ ਸੀ ਨ.ਸ਼ੇ ਦੀ ਤਸ/ਕਰੀ ਦਾ ਧੰਦਾ
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਬਕਾਰੀ ਵਿਭਾਗ, ਪੰਜਾਬ ਪੁਲਿਸ ਅਤੇ ਫਲਾਇੰਗ ਸਕੁਐਡ ਵੱਲੋਂ ਸਮਾਜ ਵਿਰੋਧੀ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਟੀਮਾਂ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਨਾਜਾਇਜ਼ ਸ਼ਰਾਬ ਦੀ ਸਪਲਾਈ ਕਰਨ ਵਾਲਿਆਂ ਨੂੰ ਰੋਕਿਆ ਜਾ ਸਕੇ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਖ਼ਿਲਾਫ਼ ਜ਼ੀਰੋ ਟੋਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: